ਮੰਤਰੀ ਭੁੱਲਰ ਨੇ ਪਿੰਡ ਬੁਰਜ਼ ਰਾਏ ਕੇ ’ਚ ਬਣ ਰਹੇ ਨਵੇਂ ਖੇਡ ਗਰਾਊਂਡ ਦੇ ਕੰਮ ਦਾ ਜਾਇਜ਼ਾ ਲਿਆ
ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਗਰਾਊਂਡ 2 ਕਰੋੜ 25 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਂਗਾ
Publish Date: Mon, 02 Feb 2026 04:19 PM (IST)
Updated Date: Tue, 03 Feb 2026 04:05 AM (IST)
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਹਲਕਾ ਪੱਟੀ ਦੇ ਪਿੰਡ ਬੁਰਜ ਰਾਏ ਕੇ ਤੋਂ ਪੱਟੀ ਰੋਡ ਉੱਤੇ 9 ਏਕੜ ਜ਼ਮੀਨ ’ਚ ਬਣ ਰਹੇ, ਨਵੇਂ ਖੇਡ ਗਰਾਊਂਡ ਦੇ ਕੰਮ ਦਾ ਜਾਇਜ਼ਾ ਲਿਆ ਤੇ ਗਰਾਊਂਡ ਦੇ ਨਾਲ-ਨਾਲ ਖੇਡ ਮੈਦਾਨ ’ਚ ਖੁਦ ਜਾ ਕੇ ਵੱਖ-ਵੱਖ ਗੇਮਾਂ ਕਰਵਾਉਣ ਲਈ ਗਰਾਊਂਡ ਦੀ ਸਮੀਖਿਆ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਗਰਾਊਂਡ 2 ਕਰੋੜ 25 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਂਗਾ। ਜਿਸ ’ਚ ਦੌੜਨ ਲਈ 400 ਮੀਟਰ ਦਾ ਟਰੈਕ, ਗਰਾਊਂਡ ’ਚ ਓਪਨ ਜਿਮ, ਸਵਿਮਿੰਗ ਪੂਲ, ਅਥਲੈਟਿਕ ਟਰੈਕ, ਫੁੱਟਬਾਲ ਗਰਾਊਂਡ, ਜੈਵਲਿਨ ਤੇ ਡਿਸਕਸ ਥਰੋਅ, ਬਾਸਕਟਬਾਲ ਗਰਾਊਂਡ, ਇੰਨਡੋਰ ਜਿਮ, ਵਾਲੀਬਾਲ ਗਰਾਊਂਡ, ਹੈਂਡਬਾਲ ਗਰਾਊਂਡ, ਬੈਡਮਿੰਟਨ ਗਰਾਊਂਡ, ਕਬੱਡੀ ਗਰਾਊਂਡ ਤੇ ਕ੍ਰਿਕਟ ਗਰਾਊਂਡ ਸਮੇਤ ਵੱਖ-ਵੱਖ ਖੇਡਾਂ ਲਈ ਅਤਿ-ਆਧੁਨਿਕ ਤਕਨੀਕ ਨਾਲ ਇਹ ਗਰਾਊਂਡ ਤਿਆਰ ਕੀਤਾ ਜਾਵੇਗਾ ਤੇ ਹਲਕੇ ਵਾਸੀਆਂ ਨੂੰ ਬਹੁਤ ਜਲਦ ਬਹੁਤ ਵੱਡੀ ਸੌਗਾਤ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਬੱਚਿਆਂ ਨੂੰ ਖੇਡਣ ਲਈ ਤੇ ਬਜ਼ੁਰਗਾਂ ਨੂੰ ਸੈਰ ਕਰਨ ਲਈ ਵਧੀਆਂ ਖੁੱਲੀ ਹਵਾ ਤੇ ਆਕਸੀਜਨ ਭਰਪੂਰ ਇਹ ਗਰਾਊਂਡ ਮਿਲੇਗਾ। ਜਿਸ ਦੇ ਨਾਲ ਪੱਟੀ ਸ਼ਹਿਰ ਤੇ ਹੋਰ ਨਾਲ ਲਗਦੇ 15 ਪਿੰਡਾਂ ਨੂੰ ਵੀ ਫ਼ਾਇਦਾ ਹੋਵੇਗਾ।