ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ ਹੋਈ
ਕੇਂਦਰ ਅਤੇ ਸੂਬਾਈ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਜਾਗਰੂਕ ਕਰਦਿਆਂ ਚੌਕਸ ਰਹਿਣ ਦਾ ਸੱਦਾ ਦਿੱਤਾ।
Publish Date: Sat, 28 Feb 2026 03:50 PM (IST)
Updated Date: Sun, 01 Mar 2026 03:58 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਤਰਨਤਾਰਨ ਦੇ ਗਾਂਧੀ ਪਾਰਕ ’ਚ ਮੀਟਿੰਗ ਕੀਤੀ ਗਈ। ਮੀਟਿੰਗ ’ਚ 7 ਪਿੰਡਾਂ ’ਚੋਂ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਦਲਵਿੰਦਰ ਸਿੰਘ ਨੌਸ਼ਹਿਰਾ ਪਨੂੰਆਂ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਸੂਬਾਈ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਜਾਗਰੂਕ ਕਰਦਿਆਂ ਚੌਕਸ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਜਥੇਬੰਦੀ ਦੇ ਸ਼ਾਨਾਮੱਤੇ ਇਤਿਹਾਸ ’ਤੇ ਚਰਚਾ ਕਰਦਿਆਂ ਕਿਹਾ ਜਥੇਬੰਦੀ ਦੇ ਆਗੂਆਂ ਨੇ ਮਜ਼ਦੂਰ ਜਮਾਤ ਲਈ ਅਨੇਕਾਂ ਘੋਲ ਲੜੇ ਅਤੇ ਜੇਲ੍ਹਾਂ ਕੱਟੀਆਂ ਅਤੇ ਸ਼ਹਾਦਤਾਂ ਦਿੱਤੀਆਂ ਤਾਂ ਕਿ ਮਜ਼ਦੂਰ ਸੁੱਖ ਦਾ ਸਾਹ ਲੈ ਸਕਣ। ਅਖੀਰ ’ਚ ਉਨ੍ਹਾਂ ਜਥੇਬੰਦੀ ਦੀ ਮਜ਼ਬੂਤੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹੱਕਾਂ-ਹਿੱਤਾਂ ਦੀ ਲੜਾਈ ਨੂੰ ਤੇਜ਼ ਕੀਤਾ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਗੋਹਲਵੜ, ਸੁਰਜੀਤ ਸਿੰਘ ਮਾਲੂਵਾਲ, ਬਲਵਿੰਦਰ ਸਿੰਘ ਕਬਾੜੀਆ, ਦਲਬੀਰ ਸਿੰਘ ਚੱਬਾ, ਬਚਨ ਸਿੰਘ ਐਮਾਂ ਮਲੀਆ, ਜਗਤਾਰ ਸਿੰਘ ਕੋਟ ਜਸਪਤ, ਮਨਜੀਤ ਕੌਰ ਚੱਬਾ, ਬਲਵਿੰਦਰ ਕੌਰ ਕੋਟ ਜਸਪਤ, ਕੰਵਲਜੀਤ ਕੌਰ ਭੁੱਲਰ, ਸੁਰਿੰਦਰਪਾਲ, ਸੁਰਜੀਤ ਸਿੰਘ ਬਾਠ, ਸੁੱਖਾ ਸਿੰਘ ਸਖੀਰਾ, ਬਲਦੇਵ ਸਿੰਘ ਵਰਪਾਲ, ਬਲਜਿੰਦਰ ਸਿੰਘ ਸ਼ੇਖਚੱਕ, ਰਾਜ ਕੌਰ ਕਲਸੀਆਂ, ਮਨਜੀਤ ਕੌਰ ਭੁੱਲਰ ਮੌਜੂਦ ਸਨ।