ਮਾਤਾ ਸਾਹਿਬ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਭਰੋਵਾਲ ਦਾ ਨਾਨ-ਬੋਰਡ ਜਮਾਤਾਂ ਦਾ ਨਤੀਜਾ ਰਿਹਾ ਸ਼ਾਨਦਾਰ
ਮਾਤਾ ਸਾਹਿਬ ਕੌਰ ਮਾਡਰਨ ਸਕੂਲ ਭਰੋਵਾਲ ਇਲਾਕੇ ’ਚ ਆਧੁਨਿਕ ਤਕਨੀਕਾਂ ਤੇ ਨਵੀਨਤਮ ਸਿੱਖਿਆ ਪ੍ਰਣਾਲੀ ਲਈ ਜਾਣਿਆ ਜਾਂਦਾ ਹੈ।
Publish Date: Sun, 29 Mar 2026 04:01 PM (IST)
Updated Date: Mon, 30 Mar 2026 04:00 AM (IST)
ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਇਲਾਕੇ ਦੀ ਪ੍ਰਸਿੱਧ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਨਾਮਵਰ ਸੰਸਥਾ ਮਾਤਾ ਸਾਹਿਬ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਭਰੋਵਾਲ ਵੱਲੋਂ ਅੱਜ ਨਾਨ-ਬੋਰਡ ਜਮਾਤਾਂ ਦੇ ਸਾਲਾਨਾ ਨਤੀਜਿਆਂ ਦਾ ਐਲਾਨ ਬੜੇ ਉਤਸ਼ਾਹ ਨਾਲ ਕੀਤਾ ਗਿਆ। ਸਕੂਲ ਦੀ ਬਿਹਤਰੀਨ ਕਾਰਜਪ੍ਰਣਾਲੀ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਨਰਸਰੀ ਤੋਂ ਲੈ ਕੇ 11ਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਸਾਲਾਨਾ ਪ੍ਰੀਖਿਆਵਾਂ ’ਚੋਂ ਸ਼ਾਨਦਾਰ ਅੰਕ ਹਾਸਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਨਵਜੋਤੀ ਨੇ ਕਿਹਾ ਕਿ ਨਰਸਰੀ ਤੋਂ ਲੈ ਕੇ 11ਵੀਂ ਜਮਾਤ ਤਕ ਦੇ ਲਗਭਗ ਸਾਰੇ ਵਿਦਿਆਰਥੀ ਉੱਚੇ ਗ੍ਰੇਡਾਂ ਨਾਲ ਪਾਸ ਹੋਏ। ਆਧੁਨਿਕ ਤਕਨੀਕਾਂ ਤੇ ਡਿਜ਼ੀਟਲ ਮਾਧਿਅਮ ਰਾਹੀਂ ਕਰਵਾਈ ਗਈ ਪੜ੍ਹਾਈ ਸਦਕਾ ਵਿਦਿਆਰਥੀਆਂ ਦੇ ਬੌਧਿਕ ਪੱਧਰ ’ਚ ਵੱਡਾ ਉਛਾਲ ਦੇਖਣ ਨੂੰ ਮਿਲਿਆ। ਚੰਗੇ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਇਸ ਸ਼ਾਨਦਾਰ ਸਫ਼ਲਤਾ ਦੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਨ੍ਹਾਂ ਨਤੀਜਿਆਂ ਦਾ ਪੂਰਾ ਸਿਹਰਾ ਸਕੂਲ ਦੇ ਮਿਹਨਤੀ ਤੇ ਤਜ਼ਰਬੇਕਾਰ ਸਟਾਫ਼ ਨੂੰ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਧਿਆਪਕਾਂ ਨੇ ਪੂਰੇ ਸਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਇਕ ਕਰ ਕੇ ਮਿਹਨਤ ਕੀਤੀ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਵਰਨਣਯੋਗ ਹੈ ਕਿ ਮਾਤਾ ਸਾਹਿਬ ਕੌਰ ਮਾਡਰਨ ਸਕੂਲ ਭਰੋਵਾਲ ਇਲਾਕੇ ’ਚ ਆਧੁਨਿਕ ਤਕਨੀਕਾਂ ਤੇ ਨਵੀਨਤਮ ਸਿੱਖਿਆ ਪ੍ਰਣਾਲੀ ਲਈ ਜਾਣਿਆ ਜਾਂਦਾ ਹੈ।
ਸਕੂਲ ’ਚ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਨੈਤਿਕ ਕਦਰਾਂ-ਕੀਮਤਾਂ, ਧਾਰਮਿਕ ਸਿੱਖਿਆ, ਖੇਡਾਂ ਤੇ ਤਕਨੀਕੀ ਮੁਹਾਰਤ ਵੀ ਦਿੱਤੀ ਜਾਂਦੀ ਹੈ, ਜਿਸ ਕਾਰਨ ਇਹ ਸੰਸਥਾ ਇਲਾਕੇ ਦੀ ਇਕ ਬੇਮਿਸਾਲ ਤੇ ਮੋਹਰੀ ਸੰਸਥਾ ਵਜੋਂ ਉੱਭਰੀ ਹੈ।
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਕੂਲ ਦੇ ਅਨੁਸ਼ਾਸਨ ਤੇ ਪੜ੍ਹਾਈ ਦੇ ਮਿਆਰ ਦੀ ਸ਼ਲਾਘਾ ਕੀਤੀ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੈਜੀਡੈਂਟ ਸੁਖਵਿੰਦਰ ਕੌਰ, ਡਾਇਰੈਕਟਰ ਤਜਿੰਦਰ ਸਿੰਘ, ਸੈਕਟਰੀ ਬਨਵੀਰ ਸਿੰਘ, ਕਮੇਟੀ ਮੈਂਬਰ ਸੰਗੀਤ ਕੌਰ ਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।