ਬਜਟ ਵਿਚ ਕੀਤੇ ਗਏ ਕਈ ਐਲਾਨ ਸਿਰਫ਼ ਕਾਗਜ਼ੀ : ਵਿਜੇ ਸ਼ਰਮਾ
ਬਜਟ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਦਾ
Publish Date: Mon, 09 Mar 2026 04:10 PM (IST)
Updated Date: Tue, 10 Mar 2026 04:01 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤਾਜ਼ਾ ਬਜਟ ‘ਤੇ ਵਿਰੋਧੀ ਧਿਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੇ ਸ਼ਰਮਾ ਦਾ ਕਹਿਣਾ ਹੈ ਕਿ ਇਹ ਬਜਟ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਦਾ, ਸਗੋਂ ‘ਆਪ’ ਸਰਕਾਰ ਵੱਲੋਂ ਹੁਣ ਤੱਕ ਫੈਲਾਏ ਜਾ ਰਹੇ ਝੂਠਾਂ ਦੀ ਲੜੀ ਦਾ ਅੰਤਿਮ ਪੜਾਅ ਸਾਬਤ ਹੋ ਰਿਹਾ ਹੈ। ਵਿਜੇ ਸ਼ਰਮਾ ਨੇ ਕਿਹਾ ਕਿ ਬਜਟ ’ਚ ਕੀਤੇ ਗਏ ਕਈ ਐਲਾਨ ਸਿਰਫ਼ ਕਾਗਜ਼ੀ ਹਨ ਤੇ ਜ਼ਮੀਨੀ ਹਕੀਕਤ ਨਾਲ ਉਨ੍ਹਾਂ ਦਾ ਘੱਟ ਹੀ ਸਬੰਧ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ-ਭਲਾਈ ਦੇ ਨਾਂ ’ਤੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲ ’ਚ ਪੰਜਾਬ ਦੀ ਆਰਥਿਕ ਹਾਲਤ ’ਤੇ ਕੋਈ ਢੁਕਵਾਂ ਅਸਰ ਨਹੀਂ ਪੈਣ ਵਾਲਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਰਕਾਰ ਦੇ ਵਾਅਦਿਆਂ ਤੇ ਦਾਅਵਿਆਂ ਦੀ ਸੱਚਾਈ ਨੂੰ ਸਮਝਣ ਲੱਗ ਪਏ ਹਨ ਤੇ ਆਉਣ ਵਾਲੇ ਸਮੇਂ ’ਚ ਇਸ ਦਾ ਜਵਾਬ ਵੀ ਦੇਣਗੇ। ਕੈਪਸ਼ਨ- ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ ਕਾਂਗਰਸ।