ਮੈਨੇਜਰ ਸਰਬਦਿਆਲ ਸਿੰਘ ਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਤਬਾਦਲਾ
ਨਵ ਨਿਯੁਕਤ ਮੈਨੇਜਰ ਧਰਵਿੰਦਰ ਸਿੰਘ ਤੇ ਸਮੂਹ ਸਟਾਫ਼ ਅਤੇ ਇਲਾਕੇ ਦੇ ਮੋਹਤਬਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
Publish Date: Sun, 11 Jan 2026 05:58 PM (IST)
Updated Date: Mon, 12 Jan 2026 04:10 AM (IST)
ਦਿਲਬਾਗ ਸਿੰਘ ਝਬਾਲ•,ਪੰਜਾਬੀ ਜਾਗਰਣ, ਬੀੜ ਸਾਹਿਬ : ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਤਾਇਨਾਤ ਮੈਨੇਜਰ ਸਰਬਦਿਆਲ ਸਿੰਘ ਘਰਿਆਲਾ ਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਬਾਦਲਾ ਹੋ ਗਿਆ ਹੈ। ਉਨ੍ਹਾਂ ਦੀ ਜਗ੍ਹਾ ਨਵ ਨਿਯੁਕਤ ਮੈਨੇਜਰ ਧਰਵਿੰਦਰ ਸਿੰਘ ਤੇ ਸਮੂਹ ਸਟਾਫ਼ ਅਤੇ ਇਲਾਕੇ ਦੇ ਮੋਹਤਬਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਰ ਸਰਬਦਿਆਲ ਸਿੰਘ ਨੇ ਗੁਰਦੁਆਰਾ ਸਟਾਫ਼ ਅਤੇ ਇਲਾਕੇ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਸਤਨਾਮ ਸਿੰਘ ਬਾਠ, ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਚੈਅਰਮੈਨ ਗੁਰਬੀਰ ਸਿੰਘ ਝਬਾਲ, ਰਾਮ ਸਿੰਘ ਨਾਮਧਾਰੀ, ਰਣਜੀਤ ਸਿੰਘ ਰਾਣਾ ਕੈਰੋਂ ਵਾਲ, ਚੈਅਰਮੈਨ ਤੇਗਾ ਸਿੰਘ ਸੋਹਲ, ਸਾਬਕਾ ਸਰਪੰਚ ਜਗਤਾਰ ਸਿੰਘ ਜੱਗਾ, ਸੁਪਰਵਾਈਜ਼ਰ ਹਰਜੀਤ ਸਿੰਘ, ਮੀਤ ਮੈਨੇਜਰ ਗੁਰਜੀਤ ਸਿੰਘ, ਅਕਾਊਂਟੈਂਟ ਅਮਰਬੀਰ ਸਿੰਘ, ਗੁਰਭਾਗ ਸਿੰਘ, ਜਥੇਦਾਰ ਨਿਰਮਲ ਸਿੰਘ, ਜਗਜੀਤ ਸਿੰਘ ਪੰਜਵੜ੍ਹ, ਗੁਰਜੀਤ ਸਿੰਘ ਪੰਜਵੜ੍ਹ ,ਚਿਤਵੰਤ ਸਿੰਘ ਮਾਣੋਚਾਹਲ, ਅਰਵਨਪ੍ਰੀਤ ਸਿੰਘ ਕੈਰੋਂ, ਹਰਿਗੋਬਿੰਦ ਸਿੰਘ ਗੁਰਦੁਆਰਾ ਇੰਸਪੈਕਟਰ, ਦਲਜੀਤ ਸਿੰਘ ਵਲਟੋਹਾ, ਆਦਿ ਹਾਜ਼ਰ ਸਨ।