ਬੈਰੀਕੇਡ ਤੋੜ ਕੇ ਕਾਰ ਭਜਾਉਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ, ਤਲਾਸ਼ੀ ਦੌਰਾਨ ਉੱਡੇ ਹੋਸ਼
ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਬੈਰੀਕੇਡ ਤੋੜ ਕੇ ਆਈ ਟਵੰਟੀ ਕਾਰ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਪਿੱਛਾ ਕਰਕੇ ਪੁਲਿਸ ਨੇ ਕਾਰ ਸਵਾਰ ਨੂੰ ਕਾਬੂ ਕਰ ਲਿਆ। ਜਿਸ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਹੋਣ ’ਤੇ ਉਸਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Publish Date: Tue, 03 Mar 2026 11:55 AM (IST)
Updated Date: Tue, 03 Mar 2026 12:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਬੈਰੀਕੇਡ ਤੋੜ ਕੇ ਆਈ ਟਵੰਟੀ ਕਾਰ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਪਿੱਛਾ ਕਰਕੇ ਪੁਲਿਸ ਨੇ ਕਾਰ ਸਵਾਰ ਨੂੰ ਕਾਬੂ ਕਰ ਲਿਆ। ਜਿਸ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਹੋਣ ’ਤੇ ਉਸਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਏ.ਐੱਸ.ਆਈ. ਚਰਨ ਸਿੰਘ ਨੇ ਦੱਸਿਆ ਕਿ ਉਹ ਪਿੰਡ ਕੋਟ ਬੁੱਢਾ ਕੋਲ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰਨ ਲੱਗੇ ਤਾਂ ਆਈ ਟਵੰਟੀ ਕਾਰ ਨੰਬਰ ਪੀਬੀ05 ਏਐੱਚ 0267 ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਬੈਰੀਕੇਡਿੰਗ ਤੋੜ ਕੇ ਗੱਡੀ ਭਜਾ ਕੇ ਲੈ ਗਿਆ। ਪੁਲਿਸ ਨੇ ਪਿੱਛਾ ਕਰਕੇ ਗੱਡੀ ਨੂੰ ਕੋਟ ਬੁੱਢਾ ਪਿੰਡ ਵਿਚ ਰੋਕ ਲਿਆ ਗਿਆ।
ਜਦੋਂਕਿ ਕਾਰ ਸਵਾਰ ਵਿਅਕਤੀ ਅਕਾਸ਼ਦੀਪ ਸਿੰਘ ਅਕਾਸ਼ ਪੁੱਤਰ ਹਰਜਿੰਦਰ ਸਿੰਘ ਵਾਸੀ ਬਸਤੀ ਰਾਮ ਲਾਲ ਜ਼ਿਲ੍ਹਾ ਫਿਰੋਜਪੁਰ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 60 ਗ੍ਰਾਮ ਹੈਰੋਇਨ ਅਤੇ 1450 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।