ਮਾਂ ਬਗਲਾਮੁਖੀ ਧਾਮ ਪੱਟੀ ’ਚ ਕਰਵਾਇਆ ਵਿਸ਼ਾਲ ਮਹਾ ਹਵਨ ਯੱਗ
ਹਵਨ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਵੱਲੋਂ ਪੂਰਨ ਆਹੂਤੀ ਪਾਈ ਗਈ ਤੇ ਮਾਂ ਬਗਲਾ ਮੁਖੀ ਦੀ ਆਰਤੀ ਕੀਤੀ ਗਈ।
Publish Date: Sat, 24 Jan 2026 04:20 PM (IST)
Updated Date: Sun, 25 Jan 2026 04:01 AM (IST)

ਮਾਂ ਬਗਲਾਮੁਖੀ ਧਾਮ ਪੱਟੀ ’ਚ ਕਰਵਾਇਆ ਵਿਸ਼ਾਲ ਮਹਾ ਹਵਨ ਯੱਗ ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਮਾਂ ਬਗਲਾ ਮੁਖੀ ਧਾਮ ਪੱਟੀ ਵਿਖੇ ਮਾਂ ਬਗਲਾ ਮੁਖੀ ਦਾ ਮਹਾ ਹਵਨ ਯੱਗ ਹੋਇਆ। ਜਿਸ ’ਚ ਪੱਟੀ ਤੇ ਵੱਖ-ਵੱਖ ਜ਼ਿਲ੍ਹਿਆਂ ਦੀ ਸੰਗਤ ਨੇ ਆਪਣੇ ਪਰਿਵਾਰਾਂ ਲਈ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਚਾਰ ਬ੍ਰਾਹਮਣਾਂ ਵੱਲੋਂ ਪਾਠ ਪੂਜਾ ਕਰ ਕੇ ਤੇ ਵਿਧੀ ਵਿਧਾਨ ਰਾਹੀਂ ਹਵਨ ਯੱਗ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮਹੰਤ ਰਵੀ ਪੁਰੀ ਨੇ ਦੱਸਿਆ ਇਸ ਮਹਾ ਹਵਨ ਯੱਗ ਦਾ ਬਹੁਤ ਜ਼ਿਆਦਾ ਮਹੱਤਵ ਹੈ, ਸਾਨੂੰ ਆਪਣੀ ਤੇ ਪਰਿਵਾਰ ਦੀ ਤੰਦਰੁਸਤੀ, ਬੁਰੀਆਂ ਸ਼ਕਤੀਆਂ ਤੇ ਦੁਸ਼ਮਣਾਂ ਤੋਂ ਬਚਾਉਂਦਾ ਹੈ। ਮਾਂ ਬਗਲਾ ਮੁਖੀ ਬੁੱਧੀਮਾਨ ਦੇਵੀ ਦੇ ਦਸ ਰੂਪਾਂ ’ਚੋਂ ਇਕ ਹੈ ਜੋ ਸ਼ਕਤੀਸ਼ਾਲੀ ਮਹਿਲਾ ਪ੍ਰਮੁੱਖ, ਜਿਸ ਨੂੰ ਮਹਾਵਿਦਿਆ ਵਜੋਂ ਜਾਣਿਆ ਜਾਂਦਾ ਤੇ ਸਤੰਬਨ ਸ਼ਕਤੀ ਵੀ ਕਿਹਾ ਜਾਂਦਾ ਹੈ। ਮਾਂ ਬਗਲਾ ਮੁਖੀ ਬ੍ਰਹਮ ਮਾਂ ਹੈ ਜੋ ਆਪਣੇ ਭਗਤਾਂ ’ਤੇ ਹਮੇਸ਼ਾ ਆਪਣੀ ਦਇਆ ਮੇਹਰ ਬਣਾਈ ਰੱਖਦੇ ਹਨ। ਹਵਨ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਵੱਲੋਂ ਪੂਰਨ ਆਹੂਤੀ ਪਾਈ ਗਈ ਤੇ ਮਾਂ ਬਗਲਾ ਮੁਖੀ ਦੀ ਆਰਤੀ ਕੀਤੀ ਗਈ। ਇਸ ਮੌਕੇ ਮਾਂ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਭਜਨ ਗਾਇਕ ਸਤਨਾਮ ਸਹਿਦੇਵ, ਮਨਿੰਦਰ ਸੇਖੋਂ, ਦੀਪਕ ਮਹਿਤਾ, ਰੂਬੀ ਮਹਿਤਾ, ਗੌਰਵ ਪਾਠਕ, ਸੁਖਜਿੰਦਰ ਸਿੰਘ ਭੁੱਲਰ ਪਟਵਾਰੀ, ਕਰਮ ਸਿੰਘ ਏਆਰ, ਮਨੋਜ ਸ਼ਰਮਾ, ਸੰਜੀਵ ਅਰੋੜਾ, ਰੋਬਿਨ, ਮੋਹਿਤ ਸ਼ਰਮਾ, ਅਕਸੇ ਖੰਨਾ, ਸੰਨੀ ਸ਼ਰਮਾ, ਅਮਿਤ ਅਰੋੜਾ, ਲਵ ਮਹਿਤਾ, ਸੰਦੀਪ ਅਰੋੜਾ, ਅਰਸ਼, ਕੁਲਜੀਤ ਸਿੰਘ ਸਰਾਫ਼, ਪਵਨ ਜੈਨ, ਸੰਜੀਵ ਕਾਂਚੀ ਲਲਿਤ ਸੁਧੀਰ ਅਚਾਰੀਆ ਅਸ਼ਵਨੀ ਸ਼ਰਮਾ ,ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਨ ਸ਼ਰਮਾ, ਅਚਾਰੀਆ ਸੰਤੋਸ਼ ਸ਼ਰਮਾ, ਮਨਿੰਦਰ ਸੇਖੋ, ਗੌਰਵ ਪਾਠਕ, ਰਾਘਵ ਪਾਠਕ, ਸੁਖਜਿੰਦਰ ਸਿੰਘ ਭੁੱਲਰ ਪਟਵਾਰੀ ,ਕਰਮ ਸਿੰਘ ਏ ਆਰ, ਸੰਜੀਵ ਅਰੋੜਾ, ਰੋਬਿਨ, ਮੋਹਿਤ ਸ਼ਰਮਾ, ਅਮਿਤ ਅਰੋੜਾ, ਸੰਜੀਵ ਅਰੋੜਾ, ਸੰਜੀਵ ਕਾਂਚੀ, ਪਾਲ ਭੰਡਾਰੀ, ਅਨਿਲ ਸੇਠੀ, ਲਲਿਤ ਸੇਠੀ ,ਸੋਨੂ ਅਰੋੜਾ, ਪਵਨ ਜੈਨ, ਮਨੋਜ ਸ਼ਰਮਾ ਆਦਿ ਹਾਜ਼ਰ ਸਨ।