15 ਲਾਭਪਾਤਰੀਆਂ ਦੇ 49.40 ਲੱਖ ਰੁਪਏ ਦੇ ਕਰਜ਼ੇ ਪ੍ਰਵਾਨ
ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਵਚਨਬੱਧ ਹੈ।
Publish Date: Wed, 21 Jan 2026 06:00 PM (IST)
Updated Date: Thu, 22 Jan 2026 04:04 AM (IST)
ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਬਿਕਰਮਜੀਤ ਸਿੰਘ ਪੁਰੇਵਾਲ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ ਜ਼ਿਲ੍ਹਾ ਤਰਨਤਾਰਨ ਕਮ ਚੇਅਰਮੈਨ ਜ਼ਿਲ੍ਹਾ ਸਕਰੀਨਿੰਗ ਕਮੇਟੀ ਬੈਕਫਿੰਕੋ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਬੈਂਕਫਿੰਕੋ ਤਰਨਤਾਰਨ ਵਲੋਂ 15 ਲਾਭਪਾਤਰੀਆਂ ਦੇ 49.40 ਲੱਖ ਰੁਪਏ ਦੇ ਕਰਜ਼ੇ ਪ੍ਰਵਾਨ ਕੀਤੇ ਗਏ। ਇਸ ਮੌਕੇ ਹਾਜਰ ਬਿਨੈਕਾਰਾਂ ਨੂੰ ਕਰਜ਼ੇ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਮਹਿਕਮੇ ਦੇ ਅਧਿਕਾਰੀ ਸ੍ਰੀ ਲਖਵੀਰ ਸਿੰਘ ਲਾਗੂ ਕਰਤਾ ਅਫ਼ਸਰ ਬੈਂਕਫਿੰਕੋ ਤਰਨਤਾਰਨ, ਰਣਜੀਤ ਸਿੰਘ ਫੀਲਡ ਅਫ਼ਸਰ ਬੈਂਕਫਿੰਕੋ ਤਰਨਤਾਰਨ ਅਤੇ ਸਕਰੀਨਿੰਗ ਕਮੇਟੀ ਦੇ ਮੈਂਬਰ ਡਾ. ਜੇਪੀ ਸਿੰਘ ਮੈਂਬਰ ਐੱਨਜੀਓ ਤਰਨਤਾਰਨ, ਵਿਨੋਦ ਬੇਰੀ ਸਹਾਇਕ ਖੋਜ ਅਫ਼ਸਰ ਤਰਨਤਾਰਨ, ਅਮਰਜੀਤ ਰਾਏ ਖੰਨਾ ਜ਼ਿਲ੍ਹਾ ਉਦਯੋਗ ਕੇਂਦਰ ਦੇ ਨੁਮਾਇੰਦੇ ਹਾਜਰ ਸਨ।