- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੀ ਕਿਸਾਨੀ ਅਤੇ ਮਿਹਨਤਕਸ਼ ਲੋਕਾਂ ਦੀਆਂ ਜਥੇਬੰਦੀਆਂ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਰਮਾਏਦਾਰ ਪੱਖੀ ਇਨ੍ਹਾਂ ਨੀਤੀਆਂ ਦਾ ਵਿਰੋਧ ਕਰ ਰਹੀਆਂ ਹਨ।

ਗੁਰਪ੍ਰੀਤ ਸਿੰਘ ਕੱਦਗਿੱਲ,•ਪੰਜਾਬੀ ਜਾਗਰਣ, ਤਰਨਤਾਰਨ : ਖੱਬੀਆਂ ਧਿਰਾਂ ਅਤੇ ਕਿਸਾਨਾਂ ਮਜ਼ਦੂਰਾਂ ਵਲੋਂ ਵੈਨੇਜ਼ੂਏਲਾ ਦੇ ਹੱਕ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਦੇ ਸਮੁੱਚੇ ਪੰਜਾਬ ਵਿਚ ਫੂਕੇ ਜਾ ਰਹੇ ਪੁਤਲਿਆ ਦੀ ਲੜੀਂ ਤਹਿਤ ਤਰਨਤਾਰਨ ਵਿਖੇ ਮੁਖਤਾਰ ਮੱਲਾ ਦੀ ਅਗਵਾਈ ਵਿਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਅਤੇ ਉਥੋਂ ਦੀ ਜਨਤਾ ਨਾਲ ਅਮਰੀਕੀ ਪ੍ਰਬੰਧ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਦੱਸਿਆ ਕਿ ਪੂਰਾ ਦੇਸ਼ ਤੇ ਦੁਨੀਆ ਇਸ ਧੱਕੇਸ਼ਾਹੀ ਦੇ ਖਿਲਾਫ਼ ਇਕਜੁੱਟ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਤਰਨਤਾਰਨ, ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਗੁਰਚਰਨ ਸਿੰਘ ਸਭਰਾ ਨੇ ਕਿਹਾ ਵੈਨੇਜ਼ੂਏਲਾ ਦੀ ਰਾਜਨੀਤਿਕ ਸਥਿਤੀ ਬਹੁਤ ਅਹਿਮ ਹੈ। ਇਹ ਦੱਖਣੀ ਅਮਰੀਕਾ ਦਾ ਅਜਿਹਾ ਦੇਸ਼ ਹੈ, ਜਿਥੋਂ ਪੂਰੇ ਕੈਰੇਬਿਅਨ ਉੱਤੇ ਤਿਰਛੀ ਨਿਗ੍ਹਾ ਰੱਖੀ ਜਾ ਸਕਦੀ ਹੈ।
ਇਥੋਂ ਸਾਰੇ ਸਮੁੰਦਰੀ ਰਾਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਨ ਸੰਖਿਆ ਬਹੁਤ ਘੱਟ ਹੈ। ਲੋਕ ਕਹਿੰਦੇ ਹਨ ਕਿ ਇਥੇ ਸਾਊਦੀ ਅਰਬ ਤੋਂ ਜ਼ਿਆਦਾ ਤੇਲ ਹੈ, ਹੁਣ ਤਾਂ ਸੋਨਾ ਵੀ ਮਿਲ ਗਿਆ ਹੈ, ਕੁਦਰਤੀ ਗੈਸ ਹੈ। ਇਸੇ ਕਰਕੇ ਯੂਰਪੀ ਯੂਨੀਅਨ ਹੋਵੇ ਜਾਂ ਅਮਰੀਕੀ ਤੇਲ ਕੰਪਨੀਆਂ ਹੋਣ, ਉਨ੍ਹਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਤੇਲ ਉੱਤੇ ਸਰਕਾਰੀ ਕੰਟਰੋਲ ਹੋਵੇ ਅਤੇ ਉਸਦਾ ਕੌਮੀਕਰਨ ਹੋਵੇ।
ਵੈਨੇਜ਼ੂਏਲਾ ਤੋਂ ਪਹਿਲਾਂ ਵੀ ਅਮਰੀਕੀ ਹਕੂਮਤ ਦੇ ਝੰਡੇ ਹੇਠ ਸਾਜਿਸ਼ ਕਰਤਾਵਾਂ ਨੇ ਬੇਅੰਤ ਬਹਾਨੇ ਬਣਾ ਕੇ ਚਿੱਲੀ, ਵੀਅਤਨਾਮ, ਇਰਾਕ, ਅਫਗਾਨਿਸਤਾਨ, ਸੀਰੀਆ ਜਿਹੇ ਅਨੇਕਾਂ ਮੁਲਕਾਂ ਨੂੰ ਆਪਣੇ ਮੁਨਾਫ਼ਿਆਂ ਦੀ ਹਵਸ ਤਹਿਤ ਤਬਾਹ ਕੀਤਾ ਹੈ। ਇਹ ਖੂਨੀ ਅਤੇ ਤਬਾਹਕੁੰਨ ਰੁਝਾਨ ਜਾਰੀ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅੱਜ ਇਸ ਧੱਕੇਸ਼ਾਹੀ ਦੇ ਵਿਰੁੱਧ ਜਿਥੇ ਦੁਨੀਆਂ ਇਕਜੁੱਟ ਹੈ, ਪੂਰੀ ਦੁਨੀਆ ਦੇ ਅਲੱਗ-ਅਲੱਗ ਥਾਵਾਂ 'ਤੇ ਅਮਰੀਕਾ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਉਥੇ ਦੇਸ਼ ਦੀ ਕਿਸਾਨੀ ਅਤੇ ਮਿਹਨਤਕਸ਼ ਲੋਕਾਂ ਦੀਆਂ ਜਥੇਬੰਦੀਆਂ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਰਮਾਏਦਾਰ ਪੱਖੀ ਇਨ੍ਹਾਂ ਨੀਤੀਆਂ ਦਾ ਵਿਰੋਧ ਕਰ ਰਹੀਆਂ ਹਨ।
ਇਸ ਮੌਕੇ ਮੇਹਰ ਸਿੰਘ ਸਖੀਰਾ, ਸੁਖਬਾਜ ਸਿੰਘ ਸਿੱਧੂ, ਹਰਦੀਪ ਸਿੰਘ, ਕਲਦੀਪ ਸਿੰਘ ਮਾਣੋਚਾਹਲ, ਸੁਖਦੇਵ ਸਿੰਘ ਮਾਣੋਚਾਹਲ, ਲੱਖਾ ਸਿੰਘ ਬਾਣੀਆ, ਨਰਿੰਦਰ ਸਿੰਘ, ਕਸ਼ਮੀਰ ਸਿੰਘ ਸਰਹਾਲੀ, ਗੁਰਿੰਦਰ ਸਿੰਘ, ਬਲਜਿੰਦਰ, ਸੁਖਦੇਵ ਸਿੰਘ ਮਾਣੋਚਾਹਲ, ਝਿਰਮਲ ਸਿੰਘ ਬਾਣੀਆ, ਸਵਿੰਦਰ ਸਿੰਘ ਭੱਠਲ, ਬੁੱਧ ਸਿੰਘ ਪੱਖੋਕੇ, ਬਖਸ਼ਿਸ਼ ਸਿੰਘ, ਲੱਖਾ ਸਿੰਘ ਬਾਣੀਆ ਆਦਿ ਹਾਜਰ ਸਨ।