ਲਛਮਣ ਸਿੰਘ ਬਣੇ ਤਰਨਤਾਰਨ ਦੇ ਤਹਿਸੀਲਦਾਰ, ਅਹੁਦਾ ਸੰਭਾਲਿਆ
ਤਹਿਸੀਲ ’ਚ ਆਉਣ ਵਾਲੇ ਹਰ ਵਿਅਕਤੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
Publish Date: Sat, 21 Mar 2026 04:08 PM (IST)
Updated Date: Sun, 22 Mar 2026 04:05 AM (IST)
ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਲਛਮਣ ਸਿੰਘ ਨੇ ਤਰਨਤਾਰਨ ਤਹਿਸੀਲ ਵਿਖੇ ਬਤੌਰ ਤਹਿਸੀਲਦਾਰ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਤਹਿਸਲ ਕੰਪਲੈਕਸ ’ਚ ਪਹੁੰਚਣ ਮੌਕੇ ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ, ਨਾਇਬ ਤਹਿਸੀਲਦਾਰ ਝਬਾਲ ਜਸਵਿੰਦਰ ਸਿੰਘ ਸਮੇਤ ਹੋਰ ਸਟਾਫ਼ ਨੇ ਗੁਲਦਸਤੇ ਭੇਟ ਕਰ ਕੇ ਜਿੱਥੇ ਨਿੱਘਾ ਸਵਾਗਤ ਕੀਤਾ, ਉੱਥੇ ਹੀ ਤਹਿਸੀਲਦਾਰ ਲਛਮਣ ਸਿੰਘ ਨੇ ਸਟਾਫ਼ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਤਹਿਸੀਲ ’ਚ ਆਉਣ ਵਾਲੇ ਹਰ ਵਿਅਕਤੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਰੀਡਰ ਬਖਤਾਵਰ ਸਿੰਘ, ਰੀਡਰ ਪ੍ਰਤਾਪ ਸਿੰਘ, ਰਣਜੀਤ ਕੌਰ, ਸੁਖਬੀਰ ਸਿੰਘ ਰੀਡਰ, ਜਗਪ੍ਰੀਤ ਸਿੰਘ ਆਰਸੀ, ਕਿਰਨਦੀਪ ਕੁਮਾਰ ਆਰਸੀ, ਸਤੀਸ਼ ਕੁਮਾਰ, ਸੁਨੀਲ ਕੁਮਾਰ, ਮੰਗਤ ਸਿੰਘ, ਗੁਰਮੁੱਖ ਸਿੰਘ, ਪਟਵਾਰ ਯੂਨੀਅਨ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਪਟਵਾਰੀ ਦਿਲਬਾਗ ਸਿੰਘ ਮਲੀਆ, ਅਨਮੋਲ ਸਿੰਘ, ਤਨਵਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਬਾਬਾ ਬਲਬੀਰ ਸਿੰਘ ਕਾਨੂੰਗੋ ਆਦਿ ਸਮੇਤ ਦਫ਼ਤਰ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।