- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਕਰਾਂ ਨੇ ਇਕਸੁਰ ਹੋ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਂਚ ਕਿਸੇ ਪੱਖ ਤੋਂ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ।

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਵੇਅਰਹਾਊਸ ਦੇ ਐੱਮਡੀ ਗਗਨਦੀਪ ਸਿੰਘ ਦੇ ਕਥਿਤ ਸੁਸਾਈਡ ਮਾਮਲੇ ’ਚ ਫਸੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੱਕ ‘ਚ ਅੱਜ ਪੱਟੀ ਸਥਿਤ ਉਨ੍ਹਾਂ ਦੇ ਦਫ਼ਤਰ ਅੱਗੇ ਵੱਡੀ ਗਿਣਤੀ ’ਚ ਸਮੱਰਥਕਾਂ ਤੇ ਪਾਰਟੀ ਵਰਕਰਾਂ ਵੱਲੋਂ ਇਕੱਠ ਕੀਤਾ ਗਿਆ। ਇਸ ਦੌਰਾਨ ਵਰਕਰਾਂ ਨੇ ਇਕਸੁਰ ਹੋ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਂਚ ਕਿਸੇ ਪੱਖ ਤੋਂ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਹੀਰਾ ਸਿੰਘ ਭੁੱਲਰ ਤੇ ਚੇਅਰਮੈਨ ਗੁਰਪਿੰਦਰ ਸਿੰਘ ਉੱਪਲ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਤੇ ਕਾਨੂੰਨੀ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ। ਮੰਤਰੀ ਲਾਲਜੀਤ ਸਿੰਘ ਭੁੱਲਰ ਖੁਦ ਕਾਨੂੰਨ ਦਾ ਆਦਰ ਕਰਦੇ ਹਨ ਤੇ ਇਸ ਮਾਮਲੇ ’ਚ ਜਾਂਚ ਅੰਦਰ ਪੂਰੀ ਤਰ੍ਹਾਂ ਸਹਿਯੋਗ ਦੇਣਗੇ।
ਸਥਾਨਕ ਆਗੂਆਂ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਇਸ ਸੰਵੇਦਨਸ਼ੀਲ ਮਾਮਲੇ ਨੂੰ ਸਿਆਸੀ ਰੂਪ ਦੇ ਕੇ ਆਪਣਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭੁੱਲਰ ਵੱਲੋਂ ਆਪਣੇ ਕੈਬਨਿਟ ਮੰਤਰੀ ਪਦ ਤੋਂ ਤੁਰੰਤ ਅਸਤੀਫ਼ਾ ਦੇਣਾ ਉਨ੍ਹਾਂ ਦੀ ਜ਼ਿੰਮੇਵਾਰੀ ਤੇ ਪਾਰਦਰਸ਼ਤਾ ਨੂੰ ਦਰਸਾਉਂਦਾ ਹੈ।
ਇਕੱਠ ਦੌਰਾਨ ਵਰਕਰਾਂ ਨੇ ਪੱਟੀ-ਭਿੱਖੀਵਿੰਡ ਇਲਾਕੇ ਨਾਲ ਸਬੰਧਿਤ ਟੈਂਡਰਾਂ ਸਬੰਧੀ ਵੀ ਨਿਰਪੱਖ ਜਾਂਚ ਦੀ ਮੰਗ ਉਠਾਈ ਤੇ ਕਿਹਾ ਕਿ ਸੱਚ ਸਾਹਮਣੇ ਆਉਣਾ ਲਾਜ਼ਮੀ ਹੈ।
ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਉੱਪਲ ਨੇ ਕਿਹਾ ਕਿ ਸਮੂਹ ਵਰਕਰ ਵਿਧਾਨ ਸਭਾ ਹਲਕਾ ਪੱਟੀ ਸਾਬਕਾ ਮੰਤਰੀ ਦੇ ਪਰਿਵਾਰ ਨਾਲ ਚਟਾਂਨ ਵਾਂਗ ਖੜ੍ਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ ਤੇ ਸੱਚਾਈ ਜਲਦ ਸਾਹਮਣੇ ਆਵੇਗੀ।
ਬਲਾਕ ਪ੍ਰਧਾਨ ਗੁਰਵੰਤ ਸਿੰਘ ਜੋਤੀ ਸ਼ਾਹ ਨੇ ਕਿਹਾ ਕਿ ਭੁੱਲਰ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਅਸਤੀਫ਼ਾ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਉਹ ਜਾਂਚ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੁੰਦੇ। ਮੰਤਰੀ ਭੁੱਲਰ ਨੇ ਹਮੇਸ਼ਾ ਇਮਾਨਦਾਰੀ ਨਾਲ ਲੋਕਾਂ ਦੇ ਮਸਲੇ ਹੱਲ ਕੀਤੇ ਹਨ ਅਤੇ ਕਦੇ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਸੋਚ ਨਹੀਂ ਰੱਖੀ।
ਸਰਪੰਚ ਪ੍ਰਮਜੀਤ ਸਿੰਘ ਚੰਬਲ ਤੇ ਅਸ਼ਵਨੀ ਦੇਵਗਨ ਸਰਪੰਚ ਤੂਤ ਨੇ ਕਿਹਾ ਕਿ ਐੱਮਡੀ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਬਹੁਤ ਹੀ ਦੁਖਦਾਈ ਹੈ ਤੇ ਸਾਰੇ ਵਰਕਰ ਪੀੜਤ ਪਰਿਵਾਰ ਨਾਲ ਖੜ੍ਹੇ ਹਨ। ਪਰ ਉਨ੍ਹਾਂ ਕਿਹਾ ਕਿ ਭੁੱਲਰ ’ਤੇ ਲੱਗੇ ਦੋਸ਼ ਬੇਬੁਨਿਆਦ ਹਨ ਤੇ ਉਹ ਹਮੇਸ਼ਾ ਸੱਚਾਈ ਤੇ ਇਨਸਾਫ਼ ਦੇ ਪੱਖ ‘ਚ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਕੰਦਰ ਸਿੰਘ ਚੀਮਾ ਨੇ ਕਿਹਾ ਕਿ ਵਰਕਰਾਂ ਦੇ ਇਕੱਠ ਦਾ ਮਕਸਦ ਸਿਰਫ਼ ਇਹ ਦਰਸਾਉਂਦਾ ਹੈ ਕਿ ਉਹ ਆਪਣੇ ਨੇਤਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭੁੱਲਰ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ’ਤੇ ਦਰਜ ਕੀਤੀ ਐੱਫ਼ਆਈਆਰ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਦਾ ਨਤੀਜਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਭੁੱਲਰ ਨੇ ਸਿਰਫ਼ ਆਪਣੇ ਹਲਕੇ ਹੀ ਨਹੀਂ ਸਗੋਂ ਹੋਰ ਇਲਾਕਿਆਂ ਦੇ ਲੋਕਾਂ ਦੀ ਵੀ ਸੇਵਾ ਕੀਤੀ ਹੈ ਤੇ ਇਕ ਸੇਵਾਦਾਰ ਵਜੋਂ ਲੋਕਾਂ ਦੇ ਦਿਲਾਂ ’ਚ ਵੱਸਦੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਸੱਚਾਈ ਜ਼ਰੂਰ ਸਾਹਮਣੇ ਆਏਗੀ ਤੇ ਭੁੱਲਰ ਇਸ ਮਾਮਲੇ ’ਚੋਂ ਨਿਰਦੋਸ਼ ਸਾਬਤ ਹੋਣਗੇ।
ਇਸ ਮੌਕੇ , ਗੁਰਪ੍ਰੀਤ ਸਿੰਘ ਪਨਗੋਟਾ ਬਲਾਕ ਪ੍ਰਧਾਨ, ਗੁਰਵੰਤ ਸਿੰਘ ਜੋਤੀ ਸ਼ਾਹ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਪੱਪੂ ਸਰਾਫ਼, ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਬਲਜਿੰਦਰ ਸਿੰਘ ਖਹਿਰਾ ਬਲਾਕ ਸੰਮਤੀ ਮੈਂਬਰ ਪੱਟੀ, ਰਾਜਨਪ੍ਰੀਤ ਸਿੰਘ ਸੱਗੂ ਬਲਾਕ ਪ੍ਰਧਾਨ, ਗੁਰਚੇਤ ਸਿੰਘ ਬਰਾੜ, ਦਲੇਰ ਸਿੰਘ ਦੁਬਲੀ, ਵਿਨੋਦ ਕੁਮਾਰ ਖੰਨਾ ਬਲਾਕ ਪ੍ਰਧਾਨ, ਰਣਜੀਤ ਸਿੰਘ ਮਾਹਲਾ, ਡਾ ਗਿਆਨ ਸਿੰਘ ਕੋਟ ਬੁੱਢਾ, ਜੱਜ ਸਿੰਘ, ਸੁਖਨਿੰਦਰ ਸਿੰਘ ਸੇਖੋਂ, ਅਵਤਾਰ ਸਿੰਘ ਸਰਪੰਚ ਸਭਰਾਂ, ਅਮਨਦੀਪ ਸਿੰਘ ਸਰਪੰਚ ਕੈਰੋਂ, ਸੁਖਵੰਤ ਸਿੰਘ ਕਾਲੇਕੇ ਬਲਾਕ ਪ੍ਰਧਾਨ, ਡਾ ਗਗਨ ਸ਼ਰਮਾ, ਅਸ਼ਵਨੀ ਕੁਮਾਰ ਦੇਵਗਨ ਸਰਪੰਚ ਤੂਤ, ਤਰਸੇਮ ਸਿੰਘ ਮੈਂਬਰ ਪੰਚਾਇਤ, ਸੁਰਜੀਤ ਸਿੰਘ ਕੌਂਸਲਰ, ਸੂਰਜ਼ ਪ੍ਰਕਾਸ਼, ਸੋਨਬੀਰ ਸਿੰਘ ਸਰਪੰਚ ਆਂਸਲ, ਸੁਖਪਾਲ ਸਿੰਘ ਸਭਰਾਂ ਪ੍ਰਧਾਨ ਆੜਤੀ ਐਸੋਸੀਏਸ਼ਨ ਸਭਰਾਂ, ਅਵਤਾਰ ਸਿੰਘ ਨੰਬਰਦਾਰ ਕੋਟ ਬੁੱਢਾ, ਲਵਪ੍ਰੀਤ ਸਿੰਘ, ਸਿਕੰਦਰ ਸਿੰਘ ਚੀਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਲਕੀਤ ਸਿੰਘ ਮੱਲੂ, ਰਾਜਬੀਰ ਸਿੰਘ ਸਰਪੰਚ ਚੂਸਲੇਵੜ, ਗੁਰਬਿੰਦਰ ਸਿੰਘ ਸਰਪੰਚ ਕਾਲੇਕੇ, ਜੈਲ ਸਿੰਘ ਭੁੱਲਰ, ਬੁੱਢਾ ਸਿੰਘ ਭੁੱਲਰ, ਗੁਰਵਿੰਦਰ ਸਿੰਘ ਸਰਪੰਚ ਨੱਥੂਪੁਰ ਟੋਡਾ, ਅਮਨਦੀਪ ਸਿੰਘ ਸ਼ਹੀਦ, ਤਲਵਿੰਦਰ ਸਿੰਘ ਸਰਪੰਚ ਸੈਂਦੋ, ਵੀਰ ਪ੍ਰਤਾਪ ਸਿੰਘ, ਜ਼ੋਰਾ ਸਿੰਘ ਚੱਕ ਵਾਲੀਆਂ, ਇੰਜੀਨੀਅਰ ਗੁਰਦੀਪ ਸਿੰਘ, ਗੁਰਮੀਤ ਸਿੰਘ ਸਰਪੰਚ ਸ਼ੱਕਰੀ ਆਦਿ ਹਾਜ਼ਰ ਸਨ।