ਕੁਲਵੰਤ ਸਿੰਘ ਕੋਮਲ ਦੀ ਲਿਖੀ ਚੌਥੀ ਪੁਸਤਕ ‘ਸੁਗਾਤ’ ਲੋਕ ਅਰਪਣ
ਕੁਲਵੰਤ ਸਿੰਘ ਕੋਮਲ ਵੱਲੋਂ ਪਹਿਲਾਂ ਵੀ ਤਿੰਨ ਪੁਸਤਕਾਂ ਸਮਾਜ ਨੂੰ ਸੇਧ ਦੇਣ ਲਈ ਲਿਖੀਆਂ ਜਾ ਚੁੱਕੀਆਂ ਹਨ
Publish Date: Tue, 24 Mar 2026 08:16 PM (IST)
Updated Date: Wed, 25 Mar 2026 04:11 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਪੱਟੀ : ਪੱਟੀ ਇਲਾਕੇ ਦੇ ਉੱਘੇ ਕਵੀ ਤੇ ਲੇਖਕ ਕੁਲਵੰਤ ਸਿੰਘ ਕੋਮਲ ਵੱਲੋਂ ਲਿਖੀ ਚੌਥੀ ਪੁਸਤਕ ‘ਸੁਗਾਤ’ ਦਾ ਲੋਕ ਅਰਪਣ ਸਮਾਰੋਹ ਪੱਟੀ ਵਿਖੇ ਕਰਵਾਇਆ ਗਿਆ। ਸਮਾਰੋਹ ’ਚ ਹਰਬੰਸ ਸਿੰਘ ਸਰਾਫ ਕਾਲੇਕੇ ਵਾਲੇ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਕੁਲਵੰਤ ਸਿੰਘ ਕੋਮਲ ਵੱਲੋਂ ਪਹਿਲਾਂ ਵੀ ਤਿੰਨ ਪੁਸਤਕਾਂ ਸਮਾਜ ਨੂੰ ਸੇਧ ਦੇਣ ਲਈ ਲਿਖੀਆਂ ਜਾ ਚੁੱਕੀਆਂ ਹਨ। ਕੁਲਵੰਤ ਸਿੰਘ ਕੋਮਲ ਜੋ ਬਹੁਤ ਹੀ ਧਾਰਮਿਕ ਸੁਭਾਅ ਦੇ ਮਾਲਕ ਹਨ, ਦੀ ਡਿਊਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਧਾਰਮਿਕ ਸਮਾਗਮ ਜੋ ਮੰਜੀ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਵਿਖੇ ਹੁੰਦਾ ਹੈ, ਵੱਲੋਂ ਆਪਣੀ ਕਵਿਤਾ ਪੇਸ਼ ਕੀਤੀ ਜਾਂਦੀ ਹੈ। ਜੋ ਬਹੁਤ ਹੀ ਸਨਮਾਨ ਵਾਲੀ ਗੱਲ ਹੈ। ਇਸ ਮੌਕੇ ਕਵੀ ਕੁਲਵੰਤ ਸਿੰਘ ਕੋਮਲ ਨੇ ਆਪਣੀ ਲਿਖੀ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਵੀ ਸਰੋਤਿਆਂ ਨੂੰ ਸੁਣਾਈਆਂ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਦਿਲ ਦੀ ਆਵਾਜ਼’, ‘ਦਿਲ ਦੀ ਧੜਕਣ’, ‘ਦਿਲ ਦੀਆਂ ਰਮਜ਼ਾਂ’ ਨਾਮਕ ਤਿੰਨ ਪੁਸਤਕਾਂ ਕਾਵਿ ਤੇ ਵਾਰਤਕ ’ਚ ਲਿਖੀਆਂ ਹਨ। ਇਹ ਨਵੀਂ ਕਿਤਾਬ ‘ਸੁਗਾਤ’ ਉਨ੍ਹਾਂ ਦੀ ਲਿਖੀ ਹੋਈ ਚੌਥੀ ਕਿਤਾਬ ਹੈ। ਇਸ ਮੌਕੇ ਸੇਵਾ ਮੁਕਤ ਸੁਪਰਡੈਂਟ ਮਲਕੀਅਤ ਸਿੰਘ ਸੋਚ, ਸੇਵਾ ਮੁਕਤ ਪ੍ਰਿੰਸੀਪਲ ਗੁਰਬਚਨ ਸਿੰਘ ਲਾਲੀ, ਬਾਬਾ ਜੱਸ, ਜਸਪਾਲ ਸਿੰਘ ਆਦੀ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਮਾਸਟਰ ਸਰਬਜੀਤ ਸਿੰਘ ਪੁਰੀ ਵੱਲੋਂ ‘ਸੁਗਾਤ’ ਕਿਤਾਬ ਦੀ ਸਮੀਖਿਆ ਕੀਤੀ ਤੇ ਲੇਖਕ ਦੀ ਪ੍ਰਸ਼ੰਸਾ ਵੀ ਕੀਤੀ। ਸਮਾਰੋਹ ’ਚ ਗੋਲਡੀ ਗੁਸਤਾਖ, ਰਾਜਦੀਪ ਸਿੰਘ ਰਾਜਾ ਦਾਸੂਵਾਲ, ਰਣਜੀਤ ਸਿੰਘ ਪੱਟੀ, ਭੁਪਿੰਦਰ ਪਾਲ ਸਿੰਘ ਆਦੀ ਵੀ ਹਾਜ਼ਰ ਸਨ। ਇਸ ਮੌਕੇ ਕੁਲਵੰਤ ਸਿੰਘ ਕੋਮਲ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਕਰਦਿਆਂ ਹੋਇਆ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।