ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਨੇ ਅੰਗਰੇਜ਼ ਸਿੰਘ ਬਾਕੀਪੁਰ ਦੀ 22ਵੀਂ ਬਰਸੀ ਮਨਾਈ
ਸੂਬੇ ਭਰ ਤੋਂ ਆਏ ਕਿਸਾਨ ਆਗੂਆਂ ਨੇ ਅੰਗਰੇਜ਼ ਸਿੰਘ ਬਾਕੀਪੁਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
Publish Date: Sun, 29 Mar 2026 06:29 PM (IST)
Updated Date: Mon, 30 Mar 2026 04:06 AM (IST)
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਡੇਰਾ ਸਾਹਿਬ ਲੁਹਾਰ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਵੱਲੋਂ ਅੰਗਰੇਜ਼ ਸਿੰਘ ਬਾਕੀਪੁਰ ਦੀ 22ਵੀਂ ਬਰਸੀ ਸ਼ਹੀਦੀ ਦਿਹਾੜੇ ਦੇ ਰੂਪ ’ਚ ਮਨਾਈ ਗਈ। ਜਿਸ ਦੀ ਅਗਵਾਈ ਸਾਹਿਬ ਸਿੰਘ ਜ਼ਿਲ੍ਹਾ ਪਟਿਆਲਾ, ਦਲਜੀਤ ਸਿੰਘ ਵਿਰਕ ਸੰਗਰੂਰ, ਮੰਗਲ ਸਿੰਘ ਰਾਮਪੁਰਾ ਅੰਮ੍ਰਿਤਸਰ, ਕੇਵਲ ਸਿੰਘ ਵਰਿਆਂ, ਸੁਖਵੰਤ ਸਿੰਘ ਦੁਬਲੀ, ਕਰਨੈਲ ਸਿੰਘ ਫਿਰੋਜ਼ਪੁਰ, ਮੰਗਲ ਸਿੰਘ ਅੰਮ੍ਰਿਤਸਰ, ਰਣਜੀਤ ਸਿੰਘ, ਪ੍ਰਗਟ ਸਿੰਘ ਪਰਿੰਗੜੀ, ਮਨਜੀਤ ਸਿੰਘ ਤਰਮਾਲਾ ਮੁਕਤਸਰ ਸਾਹਿਬ, ਹਰਜੀਤ ਸਿੰਘ ਜੋਹਲ, ਬੁੱਧ ਸਿੰਘ ਰੂੜੀ ਵਾਲਾ, ਅੰਗਰੇਜ਼ ਸਿੰਘ ਬੂਟੇਵਾਲਾ ਆਦਿ ਨੇ ਕੀਤੀ।
ਇਸ ਮੌਕੇ ਸੂਬੇ ਭਰ ਤੋਂ ਆਏ ਕਿਸਾਨ ਆਗੂਆਂ ਨੇ ਅੰਗਰੇਜ਼ ਸਿੰਘ ਬਾਕੀਪੁਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਆਗੂਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ, ਜ਼ਿਲ੍ਹ ਪ੍ਰਧਾਨ ਫਿਰੋਜ਼ਪੁਰ ਸੁਖਦੇਵ ਸਿੰਘ ਮੰਡ, ਰਣਜੀਤ ਸਿੰਘ ਜਲੰਧਰ, ਗੁਰਭੇਜ ਸਿੰਘ ਸੋਨੂੰ ਮਾਹਲ ਸੁਲਤਾਨਵਿੰਡ, ਕਾਰਜ ਸਿੰਘ ਘਰਿਆਲਾ, ਸੁੱਚਾ ਸਿੰਘ ਲੱਧੂ, ਸਾਹਿਬ ਸਿੰਘ ਚਾਟੀ ਵਿੰਡ, ਸਾਹਿਬ ਸਿੰਘ ਸਭਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਹਰਿਆਣਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ, ਕਿਸਾਨ ਮਜ਼ਦੂਰ ਏਕਤਾ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਹਰਦੋ ਝੰਡੇ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਭੰਗੂ ਨੇ ਸੰਬੋਧਨ ਕਰਦਿਆਂ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ।
ਕਿਸਾਨ ਮਜ਼ਦੂਰ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਕਰਜ਼ ਮੁਕਤ ਕੀਤਾ ਜਾਵੇ, ਬਿਜਲੀ ਐਕਟ 2025 ਨੂੰ ਰੱਦ ਕਰੇ, ਸਮਾਰਟ ਮੀਟਰ ਲਗਾਉਣੇ ਬੰਦ ਕਰੇ, ਬੀਜ ਐਕਟ 2025 ਦਾ ਖਰੜਾ ਰੱਦ ਕੀਤਾ ਜਾਵੇ, ਕਰ ਮੁਕਤ ਵਪਾਰ ਸਮਝੌਤੇ ਨੂੰ ਰੱਦ ਕੀਤੇ ਜਾਣ, ਹੜ੍ਹਾਂ ਕਾਰਨ 2025 ਦੌਰਾਨ ਕਿਸਾਨਾਂ ਦੇ ਜਾਨ ਮਾਲ ਦੇ ਹੋਏ ਨੁਕਸਾਨ ਦੀ 100 ਫ਼ੀਸਦੀ ਭਰਪਾਈ ਕੀਤੀ ਜਾਵੇ ਆਦਿ ਮੰਗਾਂ ’ਤੇ ਮਤਾ ਵੀ ਪਾਸ ਕੀਤਾ ਗਿਆ।
ਵੱਡੇ ਇਕੱਠ ’ਚ ਕਿਸਾਨ ਆਗੂ ਸਤਨਾਮ ਸਿੰਘ ਸੋਨੂੰ ਸਭਰਾ, ਗੁਰਬੀਰ ਸਿੰਘ ਭਾਉਵਾਲ, ਦੀਦਾਰ ਸਿੰਘ ਲਾਖਨਾ, ਛਿੰਦਰਪਾਲ ਸਿੰਘ ਰਸੂਲਪੁਰ, ਹਰਪਾਲ ਸਿੰਘ ਘਰਿਆਲਾ, ਨਿਰਮਲ ਸਿੰਘ ਜੀਰਾ, ਮਹਿਮਾ ਸਿੰਘ ਧਰਮਾਲਾ, ਕਾਰਜ ਸਿੰਘ ਸਭਰਾਂ, ਗੁਰਵਿੰਦਰ ਸਿੰਘ ਬਾਦਸ਼ਾਹਪੁਰ, ਪ੍ਰਗਟ ਸਿੰਘ, ਸਵਰਨ ਸਿੰਘ ਚਾਟੀ ਵਿੰਡ, ਬਲਦੇਵ ਸਿੰਘ ਮੋਗਾ, ਰੁਪਿੰਦਰ ਸਿੰਘ ਸੁਲਤਾਨਵਿੰਡ, ਜਸਵੰਤ ਸਿੰਘ ਪੱਖੋਕੇ, ਸੂਬਾ ਆਗੂ ਬਲੀ ਸਿੰਘ ਤਲਵੰਡੀ, ਆਤਮਾ ਸਿੰਘ ਪਤੀ ਪਲੋ ਆਦਿ ਆਗੂ ਵੀ ਹਾਜ਼ਰ ਸਨ।