ਸਰਕਾਰਾਂ ਜਾਣਬੁਝ ਕੇ ਲਗਾ ਰਹੀਆਂ ਚਿੱਪ ਵਾਲੇ ਮੀਟਰ
ਪਿੰਡਾਂ ਵਿਚੋਂ ਚਿੱਪ ਵਾਲੇ ਮੀਟਰ ਉਤਾਰ ਕੇ ਬਿਜਲੀ ਘਰ ਸਬ ਡਵੀਜ਼ਨ ਝਬਾਲ ’ਚ ਕਰਵਾਏ ਜਮ੍ਹਾਂ
Publish Date: Thu, 22 Jan 2026 06:58 PM (IST)
Updated Date: Fri, 23 Jan 2026 04:13 AM (IST)

ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਕਿਸਾਨ ਮਜ਼ਦੂਰ ਮੋਰਚੇ ਦੇ ਲਏ ਫੈਸਲੇ 21, 22 ਜਨਵਰੀ ਨੂੰ ਪੰਜਾਬ ਭਰ ਵਿਚ ਮੀਟਰ ਲਾਉਣ ਦੀ ਮੁਹਿੰਮ ਅਨੁਸਾਰ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬੀੜ ਬਾਬਾ ਬੁੱਢਾ ਸਾਹਿਬ, ਜੋਨ ਸੱਕਤਰ ਬਲਜੀਤ ਸਿੰਘ ਝਬਾਲ ਦੀ ਅਗਵਾਈ ਹੇਠ ਬਿਜਲੀ ਘਰ ਨੂੰ ਲਗਦੇ ਪਿੰਡਾਂ ਵਿਚੋਂ ਮੀਟਰ ਉਤਾਰ ਕੇ ਸਬ ਡਵੀਜ਼ਨ ਝਬਾਲ ਬਿਜਲੀ ਘਰ ਜਮ੍ਹਾਂ ਕਰਵਾਏ ਗਏ। ਇਹ ਮੀਟਰ ਦੇ ਲੱਗਣ ’ਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਇਤਰਾਜ ਹੈ ਕਿਉਂਕਿ ਇਹ ਮੀਟਰ ਖਰਚ ਕੀਤੀ ਗਈ ਬਿਜਲੀ ਦੀ ਰੀਡਿੰਗ ਨੂੰ ਜ਼ਿਆਦਾ ਅਤੇ ਬਿਜਲੀ ਨਾ ਹੋਣ’ਤੇ ਵੀ ਇਹ ਚਲੀ ਜਾਂਦੇ ਹਨ, ਜਿਸ ਨਾਲ ਖਪਤਕਾਰਾਂ ਨੂੰ ਬਿਜਲੀ ਦਾ ਵਾਧੂ ਲੋਡ ਪੈ ਰਿਹਾ ਹੈ। ਇਸ ਲਈ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਆਗੂਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਸਰਕਾਰ ਦੇ ਜੋ ਪਹਿਲਾ ਮੀਟਰ ਹਨ, ਉਹ ਹੀ ਰਹਿਣ ਦਿੱਤੇ ਜਾਣ। ਇਸ ਮੀਟਰਾਂ ਨੂੰ ਕਿਸੇ ਹਾਲਤ ਵਿਚ ਵੀ ਨਹੀਂ ਲੱਗਣ ਦਿੱਤਾ ਜਾਵੇਗਾ। ਸਰਕਾਰਾਂ ਜਾਨ ਬੁਝ ਕੇ ਇਹ ਮੀਟਰ ਲਗਾ ਰਹੀਆਂ ਨੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਮੀਟਰਾਂ ਦਾ ਲਾਭ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਸਕੇ। ਇਸ ਮੌਕੇ ਜ਼ੋਨ ਆਗੂ ਬਲਜੀਤ ਸਿੰਘ ਝਬਾਲ, ਵੀਰ ਸਿੰਘ ਕੋਟ, ਰਾਮ ਸਿੰਘ, ਕਰਮਜੀਤ ਸਿੰਘ ਕੋਟ, ਰੇਸ਼ਮ ਸਿੰਘ ਨਿੱਕਾ ਕੋਟ, ਮਹਿੰਦਰ ਸਿੰਘ, ਪ੍ਰਮਜੀਤ ਸਿੰਘ ਭੋਜੀਆ, ਗੁਰਦਿਆਲ ਸਿੰਘ ਲਾਲੂ ਘੁੰਮਣ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ ਝਬਾਲ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ ਆਗੂ ਹਾਜਰ ਸਨ।