ਜਮਹੂਰੀ ਕਿਸਾਨ ਸਭਾ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
ਜਮਹੂਰੀ ਕਿਸਾਨ ਸਭਾ ਪੰਜਾਬ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
Publish Date: Thu, 01 Jan 2026 05:14 PM (IST)
Updated Date: Fri, 02 Jan 2026 04:06 AM (IST)

ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ : ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਬਲਦੇਵ ਸਿੰਘ ਅਹਿਮਦਪੁਰ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਆਲਪੁਰਾ ਚੌਂਕ ਵਿਚ ਪੁਤਲਾ ਫੂਕਿਆ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ ਨੇ ਮੋਦੀ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ ਦੇ ਸਬੰਧ ਵਿਚ ਕੀਤੇ ਗਏ ਫੈਸਲਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਫੈਸਲੇ ਤੁਰੰਤ ਵਾਪਸ ਲਏ ਜਾਣ। ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਲੁੱਟ ਦਾ ਰਾਹ ਪੱਧਰਾ ਕਰਨ ਲਈ ਬਿਜਲੀ ਐਕਟ-2025, ਘਰਾਂ ਵਿਚ ਸਮਾਰਟ ਮੀਟਰ ਲਾਉਣਾ, ਬੀਜ ਬਿੱਲ, ਕਿਰਤ ਕਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਅਤੇ ਮਨਰੇਗਾ ਸਕੀਮ ਦੇ ਬੱਜਟ ਵਿਚ ਹਰ ਸਾਲ ਕੇਂਦਰੀ ਸਰਕਾਰ ਲਗਾਤਾਰ ਕਟੌਤੀ ਕਰਦੀ ਆ ਰਹੀ ਹੈ ਤੇ ਹੁਣ ਇਸ ਫੰਡ ਵਿਚ 40 ਫੀਸਦੀ ਰਾਜ ਸਰਕਾਰਾਂ ਵਲੋਂ ਹਿੱਸਾ ਲੈਣ ਦਾ ਨਿੰਦਣਯੋਗ ਫੈਸਲਾ ਕੀਤਾ ਹੈ। ਇਹ ਫੈਸਲਾ ਲਾਗੂ ਹੋਣ ਨਾਲ ਇਸ ਸਕੀਮ ਦਾ ਭੋਗ ਪੈਣ ਦੀ ਸੰਭਾਵਨਾ ਬਣ ਗਈ ਹੈ। ਸਭ ਤੋਂ ਘਟੀਆ ਕਾਰਵਾਈ ਇਸ ਸਕੀਮ ਵਿਚੋਂ ਅਜ਼ਾਦੀ ਘੁਲਾਟੀਏ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਨਾ ਹਟਾ ਕੇ ਕੀਤੀ ਗਈ ਹੈ । ਅੰਤ ਵਿਚ ਸੰਯੁਕਤ ਮੋਰਚੇ ਦਾ ਫੈਸਲਾ ਲਾਗੂ ਕਰਨ ਹਿੱਤ ਬਲਦੇਵ ਸਿੰਘ ਅਹਿਮਦਪੁਰ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਮੁਲਾਜਮਾਂ ਨੂੰ ਡੀਸੀ ਦਫਤਰਾਂ ਅੱਗੇ 16 ਜਨਵਰੀ ਨੂੰ ਦਿੱਤੇ ਜਾਣ ਵਾਲੇ ਧਰਨੇ ਵਿਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਲਈ ਅਪੀਲ ਕੀਤੀ ਤਾਂ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦਿੱਤੀ ਜਾ ਸਕੇ। ਪੁਤਲਾ ਫੂਕਣ ਵੇਲੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਬੱਬੂ, ਸਤਿਨਾਮ ਸਿੰਘ ਮਰਗਿੰਦਪੁਰਾ, ਕੁਲਬੀਰ ਸਿੰਘ ਲਾਡੀ, ਅਮਰੀਕ ਸਿੰਘ, ਨਿਰਵੈਲ ਸਿੰਘ, ਮੇਜ਼ਰ ਸਿੰਘ, ਕਿਹਰ ਸਿੰਘ, ਚਮਨਲਾਲ ਅਤੇ ਸੁਰਜੀਤ ਸਿੰਘ ਅਹਿਮਦਪੁਰ ਮੌਜੂਦ ਸਨ।