ਸੰਸਥਾ ਖਾਲਸਾ ਏਡ ਨੇ ਪੱਟੀ ਪੁੱਜ ਕੇ ਚੌਂਕਾ ਬੀਬੀ ਰਜਨੀ ਦੇ ਪ੍ਰਬੰਧਕਾਂ ਨੂੰ ਸਹਾਇਤਾ ਰਾਸ਼ੀ ਕੀਤੀ ਭੇਟ
ਚੌਂਕਾ ਬੀਬੀ ਰਜਨੀ ਦੇ ਪ੍ਰਬੰਧਕਾਂ ਜਤਿਨ ਕੁਮਾਰ ਸ਼ਰਮਾ ਪਟਵਾਰੀ ਅਤੇ ਮੈਂਬਰਾਂ ਵੱਲੋਂ ਖਾਲਸਾ ਏਡ ਦਾ ਤਹਿ ਦਿਲੋਂ ਧੰਨਵਾਦ
Publish Date: Sat, 28 Feb 2026 05:44 PM (IST)
Updated Date: Sun, 01 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ : ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਵਿਸ਼ਵ ਪੱਧਰ ‘ਤੇ ਪ੍ਰਸਿੱਧ ਸੰਸਥਾ ਖਾਲਸਾ ਏਡ ਵੱਲੋਂ ਪੱਟੀ ਵਿਖੇ ਚੱਲ ਰਹੀ ਸਮਾਜ ਸੇਵੀ ਸੰਸਥਾ ’ਚੌਂਕਾ ਬੀਬੀ ਰਜਨੀ’ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਜਸਪ੍ਰੀਤ ਸਿੰਘ ਦਹੀਆ ਇੰਚਾਰਜ਼ ਪੰਜਾਬ ਖਾਲਸਾ ਏਡ, ਪ੍ਰਗਟ ਸਿੰਘ, ਰਾਹੁਲ ਕੁਮਾਰ, ਸੰਦੀਪ ਸਿੰਘ ਖਾਲਸਾ, ਮੇਹਰਬਾਨ ਸਿੰਘ ਮੈਂਬਰ ਗ੍ਰਾਮ ਪੰਚਾਇਤ ਆਂਸਲ ਨੇ ਕਿਹਾ ਕਿ ਇਹ ਸਹਾਇਤਾ ਲੋੜਵੰਦ ਤੇ ਗਰੀਬ ਵਰਗ ਲਈ ਚੱਲ ਰਹੀ ਲੰਗਰ ਸੇਵਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਦਿੱਤੀ ਗਈ ਹੈ। ਖਾਲਸਾ ਏਡ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਚੌਂਕਾ ਬੀਬੀ ਰਜਨੀ ਵੱਲੋਂ ਇਲਾਕੇ ’ਚ ਨਿਰੰਤਰ ਮਨੁੱਖਤਾ ਦੀ ਸੇਵਾ ਨਿਭਾਈ ਜਾ ਰਹੀ ਹੈ ਤੇ ਹਰ ਰੋਜ਼ ਕਈ ਲੋੜਵੰਦ ਪਰਿਵਾਰਾਂ ਨੂੰ ਪ੍ਰਸ਼ਾਦਾ ਮੁਹੱਈਆ ਕਰਵਾਇਆ ਜਾਂਦਾ ਹੈ। ਅਜਿਹੀਆਂ ਸੰਸਥਾਵਾਂ ਸਮਾਜ ’ਚ ਸਾਂਝੀਵਾਲਤਾ ਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ, ਜਿਸ ਕਾਰਨ ਖਾਲਸਾ ਏਡ ਵੱਲੋਂ ਇਸ ਉਪਰਾਲੇ ਨੂੰ ਆਪਣਾ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਦੁਨੀਆ ਭਰ ’ਚ ਮਨੁੱਖਤਾ ਦੀ ਸੇਵਾ ਕਰਨਾ ਹੈ ਅਤੇ ਜਿੱਥੇ ਵੀ ਲੋੜ ਪੈਂਦੀ ਹੈ, ਉੱਥੇ ਬਿਨ੍ਹਾਂ ਕਿਸੇ ਭੇਦਭਾਵ ਦੇ ਮੱਦਦ ਪਹੁੰਚਾਈ ਜਾਂਦੀ ਹੈ। ਪੱਟੀ ’ਚ ਚੱਲ ਰਹੀ ਇਹ ਲੰਗਰ ਸੇਵਾ ਵੀ ਮਨੁੱਖਤਾ ਦੀ ਇਕ ਵੱਡੀ ਮਿਸਾਲ ਹੈ, ਜਿਸਨੂੰ ਜਾਰੀ ਰੱਖਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਚੌਂਕਾ ਬੀਬੀ ਰਜਨੀ ਦੇ ਪ੍ਰਬੰਧਕਾਂ ਜਤਿਨ ਕੁਮਾਰ ਸ਼ਰਮਾ ਪਟਵਾਰੀ ਅਤੇ ਮੈਂਬਰਾਂ ਵੱਲੋਂ ਖਾਲਸਾ ਏਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਸ ਸਹਾਇਤਾ ਨਾਲ ਲੰਗਰ ਸੇਵਾ ਹੋਰ ਸੁਚਾਰੂ ਢੰਗ ਨਾਲ ਜਾਰੀ ਰਹੇਗੀ ਤੇ ਹੋਰ ਵੱਧ ਤੋਂ ਵੱਧ ਲੋੜ੍ਹਵੰਦਾਂ ਤੱਕ ਰਾਹਤ ਪਹੁੰਚਾਈ ਜਾ ਸਕੇਗੀ। ਇਸ ਉਪਰਾਲੇ ਨਾਲ ਪੱਟੀ ਇਲਾਕੇ ’ਚ ਸੇਵਾ ਤੇ ਸਹਿਯੋਗ ਦੀ ਭਾਵਨਾ ਹੋਰ ਮਜ਼ਬੂਤ ਹੋਏਗੀ। ਇਸ ਮੌਕੇ ਜਤਿਨ ਸ਼ਰਮਾ ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ, ਭਵਨ ਕੁਮਾਰ ਟਾਹ, ਰਾਜਵਿੰਦਰ ਸਿੰਘ ਪੈਰੀਂ, ਵਿਪਨ ਕੁਮਾਰ ਸ਼ਰਮਾ, ਸਰਵਨ ਸਿੰਘ ਰਾਜਸਥਾਨੀ, ਕੁਲਦੀਪ ਰਾਏ ਸ਼ਰਮਾ, ਮੰਗਤ ਰਾਮ ਜੋਸ਼ੀ ਆਦਿ ਹਾਜ਼ਰ ਸਨ।