ਕਰਨੈਲ ਸਿੰਘ ਦੇਊ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਬਣੇ
ਕਰਨੈਲ ਸਿੰਘ ਦੇਊ ਨਾਲ ਉਨ੍ਹਾਂ ਨੂੰ ਵੀ ਬਤੌਰ ਜਨਰਲ ਸਕੱਤਰ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਸੀ
Publish Date: Mon, 30 Mar 2026 05:52 PM (IST)
Updated Date: Tue, 31 Mar 2026 04:07 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ’ਚ ਕਰਨੈਲ ਸਿੰਘ ਦੇਊ ਨੂੰ ਵਾਈਸ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਤਰਨਤਾਰਨ ਐਸੋਸੀਏਸ਼ਨ ਦੇ ਲੰਮਾ ਸਮਾਂ ਪ੍ਰਧਾਨ ਰਹੇ ਦੇਊ ਦੀ ਨਿਯੁਕਤੀ ਸੂਬਾ ਪ੍ਰਧਾਨ ਵਿਜੇ ਕਾਲੜਾ ਵੱਲੋਂ ਕੀਤੀ ਗਈ। ਜਿਸ ਦੇ ਚੱਲਦਿਆਂ ਉਨ੍ਹਾਂ ਦੇ ਸਮਰਥਕਾਂ ’ਚ ਖ਼ੁਸ਼ੀ ਦੀ ਲਹਿਰ ਹੈ ਤੇ ਕਰਨੈਲ ਸਿੰਘ ਦੇਊ ਨੂੰ ਤਰਨਤਾਰਨ ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਆੜ੍ਹਤੀਆਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਮੂੰਹ ਵੀ ਮਿੱਠਾ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਤਰਨਤਾਰਨ ਦੇ ਪ੍ਰਧਾਨ ਅਵਤਾਰ ਸ਼ਰਮਾ ਨੇ ਕਿਹਾ ਕਿ ਕਰਨੈਲ ਸਿੰਘ ਦੇਊ ਸੁਲਝੇ ਹੋਏ ਇਨਸਾਨ ਹਨ। ਉਨ੍ਹਾਂ ਨੇ ਤਰਨਤਾਰਨ ਐਸੋਸੀਏਸ਼ਨ ਦੀ ਪ੍ਰਧਾਨਗੀ ਕਰਦਿਆਂ ਕਈ ਅਜਿਹੇ ਮਸਲੇ ਹੱਲ ਕੀਤੇ, ਜਿਨ੍ਹਾਂ ਕਰ ਕੇ ਆੜ੍ਹਤੀ ਵਰਗ ਪਰੇਸ਼ਾਨ ਸੀ। ਉਨ੍ਹਾਂ ਅੱਗੇ ਕਿਹਾ ਕਿ ਕਰਨੈਲ ਸਿੰਘ ਦੇਊ ਨਾਲ ਉਨ੍ਹਾਂ ਨੂੰ ਵੀ ਬਤੌਰ ਜਨਰਲ ਸਕੱਤਰ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਸੀ ਤੇ ਇਸੇ ਤਜ਼ਰਬੇ ਦੇ ਚੱਲਦਿਆਂ ਅੱਜ ਉਹ ਐਸੋਸੀਏਸ਼ਨ ਦੇ ਪ੍ਰਧਾਨ ਹਨ।
ਉਨ੍ਹਾਂ ਪ੍ਰਧਾਨ ਵਿਜੇ ਕਾਲੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਊ ਦੀ ਨਿਯੁਕਤੀ ਨਾਲ ਤਰਨਤਾਰਨ ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਦਾ ਹਰ ਮੈਂਬਰ ਤੇ ਅਹੁਦੇਦਾਰ ਖ਼ੁਸ਼ ਹੈ। ਇਸ ਮੌਕੇ ਕਰਨੈਲ ਸਿੰਘ ਦੇਊ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਆੜ੍ਹਤੀਆਂ ਦੇ ਹਿੱਤਾਂ ਦੀ ਰਖਵਾਲੀ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਬਲਜੀਤ ਸਿੰਘ ਚੰਦ ਸ਼ਾਹ, ਮਨਿੰਦਰਪਾਲ ਸਿੰਘ ਐੱਮਪੀ, ਸਰੂਪ ਸਿੰਘ ਬਾਠ ਸਮੇਤ ਹੋਰ ਆੜ੍ਹਤੀ ਵੀ ਮੌਜੂਦ ਸਨ।
ਕੈਪਸ਼ਨ - ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਬਣੇ ਕਰਨੈਲ ਸਿੰਘ ਦੇਊ ਦਾ ਸਨਮਾਨ ਕਰਦੇ ਹੋਏ ਤਰਨਤਾਰਨ ਦੇ ਪ੍ਰਧਾਨ ਅਵਤਾਰ ਸ਼ਰਮਾ ਤੇ ਹੋਰ ਆੜ੍ਹਤੀ।