ਅੱਖਾਂ ਦੀ ਜਾਂਚ ਕੈਂਪ ’ਚ ਪੁੱਜੇ ਡਾਕਟਰਾਂ ਦਾ ਕਰਨ ਬੁਰਜ ਨੇ ਕੀਤਾ ਸਨਮਾਨ
ਕੈਂਪ ’ਚ ਇਹ ਦੇਖਣ ਨੂੰ ਮਿਲਿਆ ਹੈ ਕਿ ਲੋਕ ਆਪਣੀ ਸਿਹਤ ਬਾਰੇ ਬਹੁਤ ਹੀ ਅਵੇਸਲੇ ਹਨ। ਜਿਸ ਲਈ ਇਹ ਕੈਂਪ ਲਾਉਣ ਨਾਲ ਲੋਕ ਆਪਣੀ ਸਿਹਤ ਸਬੰਧੀ ਜਾਗਰੂਕ ਹੋਣਗੇ।
Publish Date: Tue, 31 Mar 2026 06:41 PM (IST)
Updated Date: Wed, 01 Apr 2026 04:11 AM (IST)

ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ, ਝਬਾਲ : ਬਾਬਾ ਬੁੱਢਾ ਜੀ ਵੈੱਲਫੇਅਰ ਕਮੇਟੀ ਤਰਨਤਾਰਨ ਵੱਲੋਂ ਸਿਹਤ ਵਿਭਾਗ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਪਿੰਡ ਗੰਡੀਵਿੰਡ ਵਿਖੇ ਲਾਏ ਗਏ ਇਕ ਰੋਜ਼ਾ ਅੱਖਾਂ ਦੀ ਜਾਂਚ ਤੇ ਕੈਂਪ ’ਚ ਪੁੱਜੇ ਡਾਕਟਰ ਤੇ ਮੋਹਤਬਰਾਂ ਨੂੰ ਸਨਮਾਨਿਤ ਕਰਦਿਆਂ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਕਿਹਾ ਕਿ ਉਹ ਸਦਾ ਹਰ ਇਕ ਵਿਅਕਤੀ ਦੇ ਰਿਣੀ ਰਹਿਣਗੇ। ਜਿਨ੍ਹਾਂ ਨੇ ਇਸ ਸੇਵਾ ਦੇ ਕੁੰਭ ’ਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਅੱਗੇ ਕਿਹਾ ਕਿ ਜਲਦੀ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਆਪ੍ਰੇਸ਼ਨ ਕਰਨ ਵਾਲੇ ਮਰੀਜ਼ਾਂ ਦੇ ਆਪ੍ਰੇਸ਼ਨ ਕਰਵਾਉਣਗੇ। ਬੁਰਜ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ’ਚ ਦਿਨ ਰਾਤ ਹਾਜ਼ਰ ਹਨ। ਕੈਂਪ ’ਚ ਇਹ ਦੇਖਣ ਨੂੰ ਮਿਲਿਆ ਹੈ ਕਿ ਲੋਕ ਆਪਣੀ ਸਿਹਤ ਬਾਰੇ ਬਹੁਤ ਹੀ ਅਵੇਸਲੇ ਹਨ। ਜਿਸ ਲਈ ਇਹ ਕੈਂਪ ਲਾਉਣ ਨਾਲ ਲੋਕ ਆਪਣੀ ਸਿਹਤ ਸਬੰਧੀ ਜਾਗਰੂਕ ਹੋਣਗੇ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਤੋਂ ਇਲਾਵਾ ਲੰਗਰ ਤੇ ਹਰ ਫੀਲਡ ਦੇ ਸੱਜਣਾਂ ਦੇ ਸਦਾ ਰਿਣੀ ਰਹਿਣਗੇ। ਇਸ ਮੌਕੇ ਸੁਖਬੀਰ ਸਿੰਘ ਸੁੱਖੀ ਬੁਰਜ, ਗੁਰਪਾਲ ਸਿੰਘ ਜਗਤਪੁਰ, ਨੌਨਿਹਾਲ ਸਿੰਘ ਕਸੇਲ, ਸਾਬਕਾ ਸਰਪੰਚ ਸੁੱਚਾ ਸਿੰਘ ਖੈਰਦੀਨ ਕੇ, ਸਾਬਕਾ ਸਰਪੰਚ ਬੀਬੀ ਹਰਜੀਤ ਕੌਰ ਗੰਡੀਵਿੰਡ, ਲਖਵਿੰਦਰ ਸਿੰਘ ਲੱਖਾ ਗੰਡੀਵਿੰਡ, ਪ੍ਰਧਾਨ ਸਤਵੰਤ ਸਿੰਘ ਗੰਡੀਵਿੰਡ, ਬਲਜੀਤ ਸਿੰਘ ਛਾਪਾ, ਮਲਕੀਤ ਸਿੰਘ ਗਹਿਰੀ, ਸਰਪੰਚ ਗੁਰਚਰਨ ਸਿੰਘ ਖੈਰਦੀਨਕੇ, ਸਾਬਕਾ ਸਰਪੰਚ ਗੁਰਸੇਵਕ ਸਿੰਘ ਚੀਮਾ, ਮਖਤੂਲ ਸਿੰਘ ਸੋਹਲ ਆਦਿ ਹਾਜ਼ਰ ਸਨ।