ਮਨਰੇਗਾ ਬਚਾਓ ਰੈਲੀ ’ਚ ਸੈਂਕੜੇ ਸਾਥੀਆਂ ਸਮੇਤ ਸ਼ਾਮਲ ਹੋਏ ਕਰਨ ਬੁਰਜ
ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਫੈਸਲਿਆਂ ਵਿਰੁੱਧ ਕਾਂਗਰਸ ਪਾਰਟੀ ਡੱਟ ਕੇ ਲੜਾਈ ਲੜ ਰਹੀ ਹੈ
Publish Date: Sat, 28 Feb 2026 05:17 PM (IST)
Updated Date: Sun, 01 Mar 2026 04:04 AM (IST)

ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ’ਚ ਕੀਤੇ ਬਦਲਾਅ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀ ਲੜਾਈ ਨੂੰ ਅੱਗੇ ਹੋ ਕੇ ਲੜਦਿਆਂ ਬਰਨਾਲਾ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੀਤੀ ਗਈ ਮਜ਼ਦੂਰ ਬਚਾਓ, ਕਿਸਾਨ ਬਚਾਓ ਰੈਲੀ ’ਚ ਹਿੱਸਾ ਲੈਣ ਲਈ ਹਲਕਾ ਤਰਨਤਾਰਨ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ ਆਪਣੇ ਸੈਂਕੜੇ ਸਾਥੀਆਂ ਸਮੇਤ ਰਵਾਨਾ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਕਰਨ ਬੁਰਜ ਨੇ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਫੈਸਲਿਆਂ ਵਿਰੁੱਧ ਕਾਂਗਰਸ ਪਾਰਟੀ ਡੱਟ ਕੇ ਲੜਾਈ ਲੜ ਰਹੀ ਹੈ ਅਤੇ ਆਪਣੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਦਿੱਤੀ ਜਾ ਰਹੀ ਮਨਰੇਗਾ ਸਕੀਮ ਦੀ ਸਹੂਲਤ ਨੂੰ ਬਚਾਉਣ ਲਈ ਹਰ ਲੜਾਈ ਨੂੰ ਅੱਗੇ ਲੱਗ ਕੇ ਹਰ ਜ਼ਿਲ੍ਹੇ, ਹਰ ਪਿੰਡ ਤੱਕ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ 2027 ਦੀਆਂ ਆਮ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਭਾਜਪਾ ਸਰਕਾਰ ਦੇ ਹਰ ਇਕ ਲੋਕ ਵਿਰੋਧੀ ਫ਼ੈਸਲੇ ਨੂੰ ਰੱਦ ਕੀਤਾ ਜਾਏਗਾ। ਇਸ ਮੌਕੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਹਾ , ਸਾਬਕਾ ਸਰਪੰਚ ਰਸ਼ਪਾਲ ਸਿੰਘ ਗੱਗੋਬੂਹਾ, ਨੌਨਿਹਾਲ ਸਿੰਘ ਕਸੇਲ, ਸਾਬਕਾ ਸਰਪੰਚ ਸੁੱਚਾ ਸਿੰਘ ਖੈਰਦੀਨਕੇ, ਸਾਬਕਾ ਸਰਪੰਚ ਅਮਰਜੀਤ ਸਿੰਘ, ਗੁਰਬਾਜ ਸਿੰਘ ਕਾਜ਼ੀਕੋਟ, ਸਾਬਕਾ ਸਰਪੰਚ ਨਰਿੰਦਰ ਕੁਮਾਰ ਝਬਾਲ, ਮਾਸਟਰ ਪ੍ਰਿਤਪਾਲ ਸਿੰਘ ਝਬਾਲ, ਮਾਸਟਰ ਜਸਪਾਲ ਸਿੰਘ ਝਬਾਲ, ਬਲਵਿੰਦਰ ਸਿੰਘ ਫੌਜੀ, ਗੁਰਿੰਦਰ ਸਿੰਘ ਮਿਣਕੀ, ਹਰਜੀਤ ਸਿੰਘ ਝਬਾਲ, ਬੂਟਾ ਸਿੰਘ ਚਾਹਲ, ਗੁਰਲਾਲ ਸਿੰਘ ਲਹੀਆਂ, ਪ੍ਰਤਾਪ ਸਿੰਘ ਕੈਰੋਵਾਲ , ਮਨਜੀਤ ਸਿੰਘ ਕੇਬਲ ਵਾਲਾ ਝਬਾਲ, ਸੁਖਵਿੰਦਰ ਸਿੰਘ ਬਿੱਟੂ, ਡਾਕਟਰ ਚਰਨਜੀਤ ਸਿੰਘ ਝਬਾਲ, ਗੁਰਬਾਜ ਸਿੰਘ ਮਾਲੂਵਾਲ, ਅਸ਼ੋਕ ਕੁਮਾਰ ਝਬਾਲ, ਡਾਕਟਰ ਹਰਪਾਲ ਸਿੰਘ ਬਿੱਟਾ, ਗੁਰਿੰਦਰ ਸਿੰਘ ਲਾਡੀ, ਮਹਾਂਬੀਰ ਸਿੰਘ ਗਹਿਰੀ, ਸਤਨਾਮ ਸਿੰਘ ਮਾਲੂਵਾਲ, ਦਿਲਬਾਗ ਸਿੰਘ ਪੱਧਰੀ, ਬਹਾਲ ਸਿੰਘ ਰਾਮਰੌਣੀ, ਮਖਤੂਲ ਸਿੰਘ ਸੋਹਲ, ਨਿਪੀ ਸੂਦ ਆਦਿ ਹਾਜਰ ਸਨ।