ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਨੇ ਸੰਗਤਾਂ ਨੂੰ ਕਰਵਾਈ ਮਾਤਾ ਚਿੰਤਪੁਰਨੀ ਦੀ ਯਾਤਰਾ
ਸੰਗਤਾਂ ਦੀ ਸੁਵਿਧਾ ਲਈ ਪੱਟੀ ਤੋਂ ਮਾਤਾ ਚਿੰਤਪੁਰਨੀ ਦਰਬਾਰ ਤੱਕ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਨਿਰੰਤਰ ਚੱਲ ਰਹੀ ਹੈ
Publish Date: Sat, 28 Mar 2026 03:53 PM (IST)
Updated Date: Sun, 29 Mar 2026 04:00 AM (IST)
ਕਮੇਟੀ ਤਰਫੋਂ ਨਿਰੰਤਰ ਧਾਰਮਿਕ ਸੇਵਾ ਜਾਰੀ - ਅਸ਼ਵਨੀ ਮਹਿਤਾ
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਸੰਗਤਾਂ ਨੂੰ ਮਾਤਾ ਚਿੰਤਪੁਰਨੀ ਦਰਬਾਰ ਹਿਮਾਚਲ ਪ੍ਰਦੇਸ਼ ਦੇ ਦਰਸ਼ਨਾਂ ਲਈ ਯਾਤਰਾ ਕਰਵਾਈ ਗਈ। ਇਸ ਮੌਕੇ ਕਮੇਟੀ ਵੱਲੋਂ ਬੱਸ ਰਾਹੀਂ ਸੰਗਤਾਂ ਨੂੰ ਦਰਬਾਰ ਲਿਜਾ ਕੇ ਮਾਤਾ ਰਾਣੀ ਦੇ ਦਰਸ਼ਨ ਕਰਵਾਏ ਗਏ ਤੇ ਸਮੂਹ ਸੰਗਤ ਨੇ ਨਤਮਸਤਕ ਹੋ ਕੇ ਮਾਤਾ ਚਿੰਤਪੁਰਨੀ ਦਾ ਸ਼ੁਕਰਾਨਾ ਅਦਾ ਕੀਤਾ।
ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ ਤੇ ਸੈਕਟਰੀ ਜਗਮੋਹਨ ਮਨਚੰਦਾ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਮੈਨੇਜਮੈਂਟ ਕਮੇਟੀ ਵੱਲੋਂ ਸੰਗਤਾਂ ਦੀ ਸੁਵਿਧਾ ਲਈ ਪੱਟੀ ਤੋਂ ਮਾਤਾ ਚਿੰਤਪੁਰਨੀ ਦਰਬਾਰ ਤੱਕ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਨਿਰੰਤਰ ਚੱਲ ਰਹੀ ਹੈ ਤੇ ਸੰਗਤਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ।
ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ, ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਜਗਮੋਹਨ ਮਨਚੰਦਾ ਸੈਕਟਰੀ, ਅਮਿਤ ਪੁਰੀ ਵਾਈਸ ਪ੍ਰਧਾਨ, ਰਾਕੇਸ਼ ਕੁਮਾਰ ਟੋਨੀ ਪ੍ਰਵਕਤਾ, ਅਮਨੀਸ਼ ਬੱਤਰਾ ਵਾਈਸ ਪ੍ਰਧਾਨ, ਸੰਜੀਵ ਕੁਮਾਰ ਕੌੜਾ, ਰਾਜੇਸ਼ ਸ਼ਰਮਾ, ਆਸ਼ੂ ਅਰੋੜਾ, ਅਨਿਲ ਅਰੋੜਾ, ਰਾਜ ਕੁਮਾਰ ਰਾਜੂ, ਸੁਭਾਸ਼ ਸ਼ਰਮਾ, ਹੈਪੀ, ਗੋਰਾ ਮਹਿਤਾ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।