Breaking News : ਕੈਰੋਂ ਗੋਲੀਕਾਂਡ ਦਾ ਮੁੱਖ ਮੁਲਜ਼ਮ ਜੱਗਾ ਪੱਤੂ ਮੁਕਾਬਲੇ ’ਚ ਜ਼ਖ਼ਮੀ, ਇਲਾਜ ਲਈ ਪੱਟੀ ਦੇ ਸਿਵਲ ਹਸਪਤਾਲ ਦਾਖ਼ਲ
ਤਰਨਤਾਰਨ ਦੇ ਕਸਬਾ ਕੈਰੋਂ ਦੇ ਕੋਲ ਸਕਾਰਪਿਓ ਗੱਡੀ ਉੱਪਰ ਫਾਇਰਿੰਗ ਕਰਨ ਦੇ ਮਾਮਲੇ ਦਾ ਮੁੱਖ ਮੁਲਜ਼ਮ ਵੀਰਵਾਰ ਦੇਰ ਸ਼ਾਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਸ ਨੂੰ ਹਥਿਆਰ ਬਰਾਮਦ ਕਰਵਉਣ ਲਈ ਲੈ ਕੇ ਗਈ ਸੀ, ਜਿਥੇ ਉਸ ਨੇ ਪੁਲਿਸ ਉੱੱਪਰ ਫਾਇਰ ਕਰ ਦਿੱਤਾ ਅਤੇ ਜਵਾਬੀ ਗੋਲੀਬਾਰੀ ਦੌਰਾਨ ਉਸਦੀ ਲੱਤ ਵਿਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ।
Publish Date: Thu, 22 Jan 2026 06:20 PM (IST)
Updated Date: Thu, 22 Jan 2026 06:25 PM (IST)
ਕੇਪੀ ਗਿੱਲ•ਪੰਜਾਬੀ ਜਾਗਰਣ, ਕੈਰੋਂ : ਤਰਨਤਾਰਨ ਦੇ ਕਸਬਾ ਕੈਰੋਂ ਦੇ ਕੋਲ ਸਕਾਰਪਿਓ ਗੱਡੀ ਉੱਪਰ ਫਾਇਰਿੰਗ ਕਰਨ ਦੇ ਮਾਮਲੇ ਦਾ ਮੁੱਖ ਮੁਲਜ਼ਮ ਵੀਰਵਾਰ ਦੇਰ ਸ਼ਾਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਸ ਨੂੰ ਹਥਿਆਰ ਬਰਾਮਦ ਕਰਵਉਣ ਲਈ ਲੈ ਕੇ ਗਈ ਸੀ, ਜਿਥੇ ਉਸ ਨੇ ਪੁਲਿਸ ਉੱੱਪਰ ਫਾਇਰ ਕਰ ਦਿੱਤਾ ਅਤੇ ਜਵਾਬੀ ਗੋਲੀਬਾਰੀ ਦੌਰਾਨ ਉਸਦੀ ਲੱਤ ਵਿਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਪੱਟੀ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੱਸ ਦਈਏ ਕਿ 22 ਸਤੰਬਰ 2025 ਦੀ ਸ਼ਾਮ ਕਰੀਬ ਸਾਢੇ 5 ਵਜੇ ਪਿੰਡ ਕੈਰੋਂ ਦੇ ਫਾਟਕ ਕੋਲ ਵੱਖ ਵੱਖ ਵਾਹਨਾਂ ’ਤੇ ਸਵਾਰ ਲੋਕਾਂ ਨੇ ਇਕ ਸਕਾਰਪਿਓ ਗੱਡੀ ਉੱਪਰ ਫਾਇਰਿੰਗ ਕੀਤੀ ਸੀ। ਇਸ ਗੋਲੀਬਾਰੀ ਦੌਰਾਨ 18-19 ਸਾਲ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ 23 ਸਤੰਬਰ ਨੂੰ ਇਸ ਸਬੰਧੀ ਕੇਸ ਦਰਜ ਕੀਤਾ ਸੀ ਜਿਸ ਵਿਚ ਜਗਤਾਰ ਸਿੰਘ ਜੱਗਾ ਪੱਤੂ ਪੁੱਤਰ ਲਖਵਿੰਦਰ ਸਿੰਘ ਵਾਸੀ ਖੇਮਕਰਨ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਸੀ। ਜਿਸ ਨੂੰ ਪੁਲਿਸ ਨੇ ਕਾਬੂ ਕੀਤਾ ਅਤੇ ਵੀਰਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਡੀਐੱਸਪੀ ਪੱਟੀ ਜਗਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਉਸ ਨੂੰ ਪਿੰਡ ਕੈਰੋਂ ਦੇ ਖੇਤਰ ਵਿਚ ਜੌੜਾ ਪਿੰਡ ਦੀ ਨਹਿਰ ਦੇ ਪੁਲ ਕੋਲ ਉਸਨੂੰ ਹਥਿਆਰ ਅਤੇ ਐਮੂਨੇਸ਼ਨ ਬਰਾਮਦ ਕਰਵਾਉਣ ਲਈ ਲੈ ਕੇ ਗਿਆ। ਜਿਥੇ ਉਸ ਨੇ ਪਿਸਤੋਲ ਨਾਲ ਪੁਲਿਸ ’ਤੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਦੀ ਜਵਾਬੀ ਕਾਰਰਵਾਈ ’ਚ ਉਸਦੀ ਲੱਤ ’ਤੇ ਗੋਲੀ ਲੱਗਣ ਕਾਰਨ ਉਹ ਜਖਮੀ ਹੋ ਗਿਆ।
ਡੀਐੱਸਪੀ ਜਗਬੀਰ ਸਿੰਘ ਨੇ ਦੱਸਿਆ ਕਿ ਜਖਮੀ ਜਗਤਾਰ ਸਿੰਘ ਜੱਗਾ ਪੱਤੂ ਨੂੰ ਪੱਟੀ ਦੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ, ਉਸ ਉੱਪਰ ਪੁਲਿਸ ’ਤੇ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ।