ਸ੍ਰੀ ਗੋਇੰਦਵਾਲ ਸਾਹਿਬ ਦੇ ਸਨਅਤਕਾਰਾਂ ਨੇ ਰਮਨਦੀਪ ਸਿੰਘ ਭਰੋਵਾਲ ਨੂੰ ਕੀਤਾ ਸਨਮਾਨਤ
ਸਨਅਤਕਾਰਾਂ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਵਪਾਰ ਜ਼ਰੂਰੀ ਹੈ, ਤਾਂ ਹੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
Publish Date: Tue, 31 Mar 2026 06:31 PM (IST)
Updated Date: Wed, 01 Apr 2026 04:10 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਦੇ ਸਮੂਹ ਸਨਅਤਕਾਰਾਂ ਨੇ ਰਮਨਦੀਪ ਸਿੰਘ ਭਰੋਵਾਲ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋਣ ’ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਨਅਤਕਾਰਾਂ ਨੇ ਕਿਹਾ ਕਿ ਭਰੋਵਾਲ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਕੰਮ ਕਰਨਗੇ, ਕਿਉਂਕਿ ਅਜਿਹੇ ਬੇਦਾਗ ਲੀਡਰ ਚਾਹੀਦੇ ਹਨ। ਜੋ ਭਾਜਪਾ ਦੀ ਸੋਚ ਗ਼ਰੀਬਾਂ ਦੀ ਮਦਦ, ਨਸ਼ਿਆਂ ਦਾ ਖ਼ਾਤਮਾ, ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ’ਚ ਯੋਗਦਾਨ ਪਾ ਸਕਦੇ ਹੋਣ।
ਸਨਅਤਕਾਰਾਂ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਵਪਾਰ ਜ਼ਰੂਰੀ ਹੈ, ਤਾਂ ਹੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਅਜਿਹੇ ਹਾਲਾਤਾਂ ’ਚ ਅਜਿਹੇ ਆਗੂ ਦੀ ਹਲਕੇ ਨੂੰ ਸਖ਼ਤ ਲੋੜ ਸੀ, ਜੋ ਹਰੇਕ ਮੁੱਦੇ ਨੂੰ ਗੰਭੀਰਤਾ ਨਾਲ਼ ਹੱਲ ਕਰਨ, ਲੋਕਾਂ ਨੂੰ ਪ੍ਰੇਰਿਤ ਕਰਨ ਦੇ ਸਮੱਰਥ ਹੋਵੇ ਤੇ ਭਰੋਵਾਲ ਬੇਦਾਗ, ਇਮਾਨਦਾਰ ਤੇ ਤਕੜੇ ਬੁਲਾਰੇ ਹਨ। ਜੋ ਸਾਰੇ ਵਰਗਾਂ ਨੂੰ ਨਾਲ ਤੋਰ ਕੇ ਹਲਕੇ ਦੀ ਆਵਾਜ਼ ਹਾਈਕਮਾਂਡ ਤਕ ਪਹੁੰਚਾਉਣਗੇ।
ਇਸ ਮੌਕੇ ਜਤਿੰਦਰ ਸਿੰਘ ਸੋਇਆ ਫੂਡ, ਮਧੁਰਬੈਨ ਸਿੰਘ, ਵਾਈਟਲ ਸੋਇਆ, ਸ਼ਰੇਸ਼ ਵਰਮਾ ਨੈਰੋਲੈਕ ਪੇਂਟਸ, ਈਸ਼ਵਰ ਸਿੰਘ ਵੀਰਾ ਬੈਵਰੇਜ, ਇਕਬਾਲ ਸਿੰਘ ਸੈਣੀ ਸਿੰਘ ਇੰਜੀਨੀਅਰ, ਹਰਪਿੰਦਰ ਸਿੰਘ ਗਿੱਲ ਪਾਰਸ ਇੰਟਰਪਰਾਈਜ਼ਰ, ਅਜੀਤ ਸਿੰਘ ਚੇਅਰਮੈਨ ਰੀਗਲ ਲੈਬੋਰੇਟਰੀ, ਦਲਜੀਤ ਸਿੰਘ ਜੰਡ, ਦੋਆਬਾ ਸਪਨਿੰਗ, ਸੰਦੀਪ ਗਲਹੋਤਰਾ, ਸ਼੍ਰੀ ਤਿਰੂਪਤੀ ਫੈਬਰਿਕ ਸਤਿਨਾਮ ਸਿੰਘ ਢਿੱਲੋਂ, ਸਰਬਜੀਤ ਸਿੰਘ ਸੰਧੂ ਐਰੋ ਟਫਨ ਗਲਾਸ, ਭੁਪਿੰਦਰ ਸਿੰਘ ਬੰਬੇਵਾਲੇ, ਮੋਹਿਤ ਸੋਨੀ ‘ਸੋਨੀ ਬਰਾਸ, ਮਲਕੀਤ ਸਿੰਘ ਸੈਣੀ ‘ਸੈਣੀ ਇੰਜੀਨੀਰਿੰਗ’ ਆਰਕੇ ਦੀਕਸ਼ਤ ਗੁੜਗਾਓਂ ਵਾਲੇ, ਇੰਦਰਜੀਤ ਸਿੰਘ ਕਰਤਾਰ ਫਲੋਰ ਮਿੱਲ, ਅਵਲਪ੍ਰੀਤ ਸਿੰਘ ਰੀਗਲ ਲੈਬੋਰੇਟਰੀ, ਜਤਿੰਦਰ ਸਿੰਘ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।