ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਫੂਕਿਆ ਟਰੰਪ ਦਾ ਪੁਤਲਾ
ਕੁਦਰਤ ਵਲੋਂ ਵੈਨਜੂਏਲਾ ਦੇਸ਼ ਨੂੰ ਤੇਲ ਦੇ ਭੰਡਾਰ ਅਤੇ ਸੋਨਾ ਸਾਰੇ ਦੇਸ਼ਾਂ ਨਾਲੋਂ ਵੱਧ ਦਿੱਤਾ ਹੈ। ਜਿਸ ਨੂੰ ਲੁੱਟਣ ਲਈ ਅਜ਼ਾਦ ਹਸਤੀ ਦੇ ਮਾਲਕ ਦੇਸ਼ ਤੇ ਸਾਮਰਾਜੀਆਂ ਵਲੋ ਕਬਜਾ ਕੀਤਾ ਜਾ ਰਿਹਾ ਹੈ।
Publish Date: Sat, 10 Jan 2026 06:13 PM (IST)
Updated Date: Sun, 11 Jan 2026 04:07 AM (IST)
ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਵਲੋਂ ਅਮਰੀਕਨ ਸਾਮਰਾਜ ਫੌਜੀ ਹਮਲੇ ਰਾਹੀਂ ਅਜ਼ਾਦ ਦੇਸ਼ ਵੈਨਜੂਏਲਾ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਗ੍ਰਿਫ਼ਤਾਰ ਕਰਨ ਵਿਰੁੱਧ ਅਮਰੀਕਾ ਦੇ ਰਾਸ਼ਟਰਪਤੀ ਦਾ ਪੁਤਲਾ ਪਿੰਡ ਕੋਟ ਮਹੰਮਦ ਖਾਂ ਵਿਖੇ ਫੂਕਿਆ ਗਿਆ। ਇਸਦੀ ਅਗਵਾਈ ਬਲਵਿੰਦਰ ਸਿੰਘ ਫੇਲੋਕੇ, ਮਹਾਬੀਰ ਸਿੰਘ ਫੈਲੋਕੇ, ਜਗਨਾਮ ਸਿੰਘ ਕੋਟ ਮਹੰਮਦ ਖਾਂ, ਬਲਦੇਵ ਸਿੰਘ ਕੋਟ ਮਹੰਮਦ ਖਾਂ ਆਦਿ ਆਗੂਆਂ ਨੇ ਕੀਤੀ। ਪਾਰਟੀ ਦੀ ਜ਼ਿਲ੍ਹਾ ਸਕੱਤਰੇਤ ਦੇ ਮੈਂਬਰ ਮਨਜੀਤ ਸਿੰਘ ਬੱਗੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੁਦਰਤ ਵਲੋਂ ਵੈਨਜੂਏਲਾ ਦੇਸ਼ ਨੂੰ ਤੇਲ ਦੇ ਭੰਡਾਰ ਅਤੇ ਸੋਨਾ ਸਾਰੇ ਦੇਸ਼ਾਂ ਨਾਲੋਂ ਵੱਧ ਦਿੱਤਾ ਹੈ। ਜਿਸ ਨੂੰ ਲੁੱਟਣ ਲਈ ਅਜ਼ਾਦ ਹਸਤੀ ਦੇ ਮਾਲਕ ਦੇਸ਼ ਤੇ ਸਾਮਰਾਜੀਆਂ ਵਲੋ ਕਬਜਾ ਕੀਤਾ ਜਾ ਰਿਹਾ ਹੈ। ਸੰਸਾਰ ਭਰ ਵਿਚੋਂ ਇਸ ਦਾ ਭਾਰੀ ਵਿਰੋਧ ਹੋ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਦੇਵ ਸਿੰਘ, ਹਰਦੇਵ ਸਿੰਘ, ਜਸਬੀਰ ਸਿੰਘ, ਹਰਨੀਤ ਸਿੰਘ, ਅਮੋਲਕਪਰੀਤ ਸਿੰਘ, ਜਸਬੀਰ ਸਿੰਘ ਆਦਿ ਹਾਜਰ ਸਨ।