ਗੁਪਤੇਸ਼ਵਰ ਸ਼ਿਵ ਸ਼ਕਤੀ ਮੰਦਰ ਪੱਟੀ ’ਚ ਮੂਰਤੀ ਸਥਾਪਨਾ ਦਿਵਸ ਮਨਾਇਆ
ਪ੍ਰਭੂ ਰਾਮ ਜੀ ਵੱਲੋਂ ਸਾਨੂੰ ਮਰਿਆਦਾ ਤੇ ਦਇਆ ਭਾਵਨਾ ’ਚ ਰਹਿ ਕੇ ਜਿਉਣ ਦਾ ਮਾਰਗ ਦੱਸਿਆ ਹੈ।
Publish Date: Sat, 24 Jan 2026 04:03 PM (IST)
Updated Date: Sun, 25 Jan 2026 04:01 AM (IST)
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਗੁਪਤੇਸ਼ਵਰ ਸ਼ਿਵ ਸ਼ਕਤੀ ਮੰਦਰ ਘਾਟੀ ਬਾਜ਼ਾਰ ਪੱਟੀ ਵਿਖੇ ਪ੍ਰਭੂ ਪਰਿਵਾਰ ਜੀ ਦੀ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਮੰਦਰ ਦੀ ਮਨਮੋਹਕ ਸਜਾਵਟ ਕੀਤੀ ਗਈ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਾਹਨੀ ਨੇ ਦੱਸਿਆ ਮਰਿਆਦਾ ਪਰਸ਼ੋਤਮ ਪ੍ਰਭੂ ਰਾਮ ਜੀ ਦਾ ਅਯੁੱਧਿਆ ਨਗਰੀ ਵਿਖੇ ਅਵਤਾਰ ਹੋਇਆ ਸੀ ਤੇ ਮੰਦਰ ਵਿਖੇ ਸ੍ਰੀ ਰਾਮ ਪਰਿਵਾਰ ਜੀ ਦੀ ਮੂਰਤੀ ਸਥਾਪਨਾ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਰਾਮ ਭਗਤਾਂ ਦਾ ਇਹ ਬਹੁਤ ਹੀ ਪਵਿੱਤਰ ਤਿਉਹਾਰ ਹੈ। ਪ੍ਰਭੂ ਰਾਮ ਜੀ ਵੱਲੋਂ ਸਾਨੂੰ ਮਰਿਆਦਾ ਤੇ ਦਇਆ ਭਾਵਨਾ ’ਚ ਰਹਿ ਕੇ ਜਿਉਣ ਦਾ ਮਾਰਗ ਦੱਸਿਆ ਹੈ। ਇਸ ਮੌਕੇ ਰਜੇਸ਼ ਮਿੰਟਾ ਵਾਈਸ ਪ੍ਰਧਾਨ, ਰਾਜਨ ਅਰੋੜਾ, ਚੰਦਨ ਭਨੋਟ, ਵਿਵੇਕ ਸਾਨੀ, ਵਿਸ਼ਾਲ ਸਾਹਨੀ, ਭੁਪਿੰਦਰ ਸਿੰਘ ਮਿੰਟੂ, ਪਰਮਜੀਤ ਸਿੰਘ ਟੀਟ ਚੇਅਰਮੈਨ, ਰਾਜ ਕੁਮਾਰ, ਜੋਗੀ ਰਾਜ ਦੀਵਾਨ, ਵਿਜੇ ਕੁਮਾਰ ਸ਼ਰਮਾ, ਰਕੇਸ਼ ਕੁਮਾਰ ਸਾਹਿਬ, ਰਾਜੇਸ਼ ਸ਼ਰਮਾ, ਰਕੇਸ਼ ਕੁਮਾਰ ਸਰਮਾ, ਹੈਪੀ, ਪਵਨ ਕੁਮਾਰ, ਹਰਜਿੰਦਰ ਪਾਲ ਸਿੰਘ, ਰਾਜ ਕੁਮਾਰ, ਮਾਸਟਰ ਸ਼ਾਸਤਰੀ ਸਮੇਤ ਸੰਗਤ ਹਾਜ਼ਰ ਸੀ।