ਸੁਆਮੀ ਪ੍ਰਕਾਸ਼ਾਂਨੰਦ ਠਾਕੁਰ ਦੁਵਾਰਾ ਮੰਦਿਰ ’ਚ ਧੂਮਧਾਨ ਨਾਲ ਮਨਾਈ ਹੋਲੀ
ਸੁਆਮੀ ਪ੍ਰਕਾਸ਼ਾਂਨੰਦ ਠਾਕੁਰ ਦੁਵਾਰਾ ਮੰਦਿਰ ਪੱਟੀ 'ਚ ਧੂਮਧਾਨ ਨਾਲ ਮਨਾਇਆ ਹੋਲੀ-ਮੇਲਾ
Publish Date: Thu, 05 Mar 2026 05:23 PM (IST)
Updated Date: Fri, 06 Mar 2026 04:03 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਸੁਆਮੀ ਪ੍ਰਕਾਸ਼ਾਨੰਦ ਠਾਕੁਰ ਦੁਵਾਰਾ ਮੰਦਿਰ ਪੱਟੀ ਵਿਖੇ ਭਾਈਚਾਰਕ ਸਾਂਝ ਦਾ ਤਿਉਹਾਰ ਹੋਲੀ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਹੰਤ ਆਸ਼ੂ ਗਿਰੀ ਮਹਾਰਾਜ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਵੱਲੋਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਮਹੰਤ ਆਸ਼ੂ ਗਿਰੀ ਨੇ ਦੱਸਿਆ ਇਹ ਹੋਲੀ ਮੇਲਾ ਪਿਛਲੇ ਕਈ ਸਾਲਾਂ ਤੋਂ ਮੰਦਿਰ ਵਿਚ ਮਨਾਇਆ ਜਾਂਦਾ ਹੈ ਅਤੇ ਸਵੇਰੇ ਤੜਕੇ ਤੋਂ ਹੀ ਸੰਗਤਾਂ ਵੱਲੋਂ ਲੰਮੀਆਂ-ਲੰਮੀਆਂ ਲਾਈਨਾਂ ਵਿਚ ਖੜ੍ਹ ਕੇ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆਂ ਸਨ। ਇਸ ਮੌਕੇ ਭਜਨ ਗਾਇਕ ਵਿਨੋਦ ਗੱਪਾਂ ਐਂਡ ਪਾਰਟੀ, ਦੀਪਕ ਲਾਡਲਾ, ਸਿੰਮੀ ਗਿੱਲ, ਸਤਨਾਮ ਨਾਹਰ, ਅਕਾਸ਼ ਨਾਹਰ ਅਤੇ ਜਸਬੀਰ ਜੱਸੀ ਵੱਲੋਂ ਭਜਨਾਂ ਰਾਹੀ ਸੰਗਤਾਂ ਨੂੰ ਝੂੰਮਣ ਲਾ ਦਿੱਤਾ। ਮਹੰਤ ਆਸ਼ੂ ਗਿਰੀ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਫੱਗਣ ਮਹੀਨੇ ਵਿਚ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਸੰਗਤਾਂ ਵੱਲੋਂ ਇਕ ਦੂਜੇ ਨੂੰ ਰੰਗ ਲਾ ਕੇ ਗਲੇ-ਮਿਲ ਕੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਇਹ ਤਿਉਹਾਰ ਦਾ ਸਾਡੇ ਜੀਵਨ ਵਿਚ ਰੂਹਾਨੀ ਪਹਿਲੂ ਵੀ ਹੈ, ਅਸੀਂ ਆਪਣੀਆਂ ਬੁਰਾਈਆਂ ਨੂੰ ਖ਼ਤਮ ਕਰਕੇ ਸਦਾਚਾਰੀ ਜੀਵਨ ਬਤੀਤ ਕਰੀਏ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਇਕ ਦੂਜੇ ’ਤੇ ਗੁਲਾਲ ਦਾ ਰੰਗ ਪਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਾਂ, ਉਸੇ ਤਰ੍ਹਾਂ ਸਾਨੂੰ ਭਗਵਾਨ ਦਾ ਧਿਆਨ ਅਭਿਆਸ ਦੁਆਰਾ ਸੱਚੀ ਹੋਲੀ ਖੇਡਣੀ ਚਾਹੀਦੀ ਹੈ, ਤਾਂ ਸਾਨੂੰ ਇਸ ਤਿਉਹਾਰ ਦਾ ਲਾਭ ਮਿਲੇਗਾ। ਇਸ ਮੌਕੇ ਸੇਵਾਦਾਰਾਂ ਵੱਲੋਂ ਅਲੱਗ-ਅਲੱਗ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਸੰਜੀਵ ਭਾਟੀਆ, ਅਸ਼ਵਨੀ ਕੁਮਾਰ ਕਾਲਾ ਮਹਿਤਾ ਪ੍ਰਧਾਨ ਜੈ ਮਾਂ ਚਿੰਤਪੁਰਨੀ ਮੈਨੈਜਿੰਗ ਕਮੇਟੀ ਪੱਟੀ, ਕੰਵਲਜੀਤ ਰਾਏ ਥਾਣਾ ਮੁਖੀ ਪੱਟੀ, ਅਮਿਤ ਪੁਰੀ, ਡਾ ਦੇਸ਼ ਰਾਜ ਬਧਵਾਰ, ਚੇਅਰਮੈਂਨ ਚੰਦਨ ਭਾਰਦਵਾਜ, ਕੰਤਵੀਰ ਸੂਦ, ਅਜੀਤ ਪੁਰੀ, ਸ਼ੇਰੂ, ਲਵਲੀ ਅਰੋੜਾ, ਅਜੇ ਪ੍ਰਧਾਨ, ਪ੍ਰਵੀਨ, ਪ੍ਰਦੀਪ ਪਾਸੀ, ਸੋਨੂੰ, ਡਾ ਸਾਜਨ ਸ਼ਰਮਾ, ਅਨਿਲ ਅਰੋੜਾ, ਸ਼ੇਖਰ, ਦੀਪਕ ਕੁਮਾਰ, ਰਮਨ ਪੁਰੀ, ਨੀਟਾ, ਦਵਿੰਦਰ ਸਿੰਘ, ਜਸ਼ਨਦੀਪ ਸਿੰਘ, ਦੀਸ਼ਾ, ਬਾਜ਼ ਸਿੰਘ, ਸੋਨੂੰ ਸ਼ਰਮਾ, ਗੁਰਦੇਵ ਸਿੰਘ, ਮੋਹਿਤ, ਪ੍ਰੇਮ, ਦੇਵ, ਡਾ ਕਿਸ਼ਨ, ਜੀਤ ਚੱਠੂ, ਰਿੰਕਾ ਪਹਿਲਵਾਨ, ਬਿੱਲਾਂ, ਤੇਜ਼ਾ, ਤਮੰਨਾ, ਪੂਜਾ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੇ ਲੋਕ ਹਾਜ਼ਰ ਸਨ।