ਹਰਵਿੰਦਰ ਸਿੰਘ ਮਿੱਡਾ ਪ੍ਰਧਾਨ ਤੇ ਗੁਰਜੰਟ ਸਿੰਘ ਬਣੇ ਜਨਰਲ ਸਕੱਤਰ
ਮੀਟਿੰਗ ’ਚ ਸਰਬਸੰਮਤੀ ਨਾਲ ਪਿੰਡ ਇਕਾਈ ਦੀ ਕਮੇਟੀ ਦੀ ਚੋਣ ਕੀਤੀ ਗਈ।
Publish Date: Sat, 04 Apr 2026 06:43 PM (IST)
Updated Date: Sun, 05 Apr 2026 04:08 AM (IST)
ਹਰਵਿੰਦਰ ਸਿੰਘ ਮਿੱਡਾ ਪ੍ਰਧਾਨ ਅਤੇ ਗੁਰਜੰਟ ਸਿੰਘ ਬਣੇ ਜਰਨਲ ਸਕੱਤਰ
ਸਹਿਕਾਰੀ ਖੰਡ ਮਿੱਲ ਸ਼ੇਰੋਂ ’ਚ ਭਲਕੇ ਦੇ ਧਰਨੇ ’ਚ ਕੀਤੀ ਜਾਏਗੀ ਸ਼ਮੂਲੀਅਤ
ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ, ਤਰਨਤਾਰਨ : ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨਤਾਰਨ ਵੱਲੋਂ ਪਿੰਡ ਵਲੀਪੁਰ ਵਿਖੇ ਮੀਟਿੰਗ ਕਰ ਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਫ਼ੈਸਲੇ ਅਨੁਸਾਰ ਨਵੀਂ ਮੈਂਬਰਸ਼ਿਪ ਕਰ ਕੇ ਮੁੜ ਤੋਂ ਪਿੰਡ ਇਕਾਈਆਂ ਦਾ ਗਠਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਪੰਨੂ, ਖ਼ਜ਼ਾਨ ਸਿੰਘ ਤੇ ਗੁਰਪ੍ਰਤਾਪ ਸਿੰਘ ਨੇ ਕਿਹਾ ਕਿਰਤੀ ਕਿਸਾਨ ਯੂਨੀਅਨ, ਪੰਜਾਬ ਦੀਆਂ ਮੰਗਾਂ ਜਿਨ੍ਹਾਂ ’ਚ ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦੀ ਖੇਤੀ ਨੀਤੀ ਤਿਆਰ ਕਰਨਾ, ਹਰ ਘਰ ਪੀਣ ਵਾਲਾ ਪਾਣੀ ਤੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨਾ ਤੇ ਪੰਜਾਬ ਦੇ ਪਾਣੀਆਂ ਦਾ ਰਿਪੇਰੀਅਨ ਸਿਧਾਂਤਾਂ ਅਨੁਸਾਰ ਫ਼ੈਸਲਾ ਕਰਨਾ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਬਿੱਲ 2025, ਬੀਜ ਸੋਧ ਬਿੱਲ, ਅਮਰੀਕਾ ਭਾਰਤ ਮੁਕਤ ਵਪਾਰ ਸਮਝੌਤੇ ਆਦਿ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ।
ਨੇਤਾਵਾਂ ਨੇ ਪੰਜਾਬ ਸਰਕਾਰ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖ਼ਤ ਨ੍ਹਿੰਦਾ ਕੀਤੀ ਤੇ ਕਿਹਾ ਕਿ ਸਰਕਾਰੀ ਜਾਇਦਾਦਾਂ ਵੇਚਣ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਚੱਲ ਰਹੇ ਸੰਘਰਸ਼ ’ਚ ਕਿਰਤੀ ਕਿਸਾਨ ਯੂਨੀਅਨ ਅੱਗੇ ਹੋ ਕੇ ਸੰਘਰਸ਼ ’ਚ ਸ਼ਾਮਿਲ ਹੋਵੇਗੀ।
6 ਅਪ੍ਰੈਲ ਦੇ ਖੰਡ ਮਿੱਲ ਸ਼ੇਰੋਂ ਸਾਹਮਣੇ ਧਰਨਾ ਲਾਉਣ ’ਤੇ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਦੇ ਫ਼ੈਸਲੇ ਨੂੰ ਕਿਰਤੀ ਕਿਸਾਨ ਯੂਨੀਅਨ ਡਟ ਕੇ ਪੂਰਾ ਕਰੇਗੀ। ਮੀਟਿੰਗ ’ਚ ਸਰਬਸੰਮਤੀ ਨਾਲ ਪਿੰਡ ਇਕਾਈ ਦੀ ਕਮੇਟੀ ਦੀ ਚੋਣ ਕੀਤੀ ਗਈ।
ਇਸ ਮੌਕੇ ਹਰਵਿੰਦਰ ਸਿੰਘ ਮਿੱਡਾ ਪ੍ਰਧਾਨ, ਗੁਰਜੰਟ ਸਿੰਘ ਜਨਰਲ ਸਕੱਤਰ, ਮੀਤ ਪ੍ਰਧਾਨ ਅੰਗਰੇਜ਼ ਸਿੰਘ, ਸਾਹਬ ਸਿੰਘ, ਖ਼ਜ਼ਾਨਚੀ ਸ਼ਿੰਗਾਰਾ ਸਿੰਘ, ਸਹਾਇਕ ਖ਼ਜ਼ਾਨਚੀ ਬਲਵਿੰਦਰ ਪ੍ਰੈੱਸ ਸਕੱਤਰ, ਰਾਜਵਿੰਦਰ ਸਿੰਘ ਚੁਣੇ ਗਏ। ਇਸ ਤੋਂ ਇਲਾਵਾ ਇਕ 11 ਮੈਂਬਰੀ ਕਮੇਟੀ ਚੁਣੀ ਗਈ। ਜਿਸ ’ਚ ਮਨਜਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ, ਜੋਗਾ ਸਿੰਘ, ਅੰਗਰੇਜ਼ ਸਿੰਘ, ਹੀਰਾ ਸਿੰਘ, ਜਸ਼ਨਦੀਪ ਸਿੰਘ, ਗੁਰਜੰਟ ਸਿੰਘ, ਤਸਵੀਰ ਸਿੰਘ, ਅਮਰ ਸਿੰਘ, ਅਵਤਾਰ ਸਿੰਘ, ਹੀਰਾ ਸਿੰਘ ਨੰਬਰਦਾਰ, ਮਨਜਿੰਦਰ ਸਿੰਘ ਨੰਬਰਦਾਰ ਆਦਿ ਮੈਂਬਰ ਚੁਣੇ ਗਏ।