ਨੌਜਵਾਨਾਂ ਨੂੰ ਇਕ ਮੰਚ ’ਤੇ ਇਕੱਠਾ ਕਰ ਕੇ ਸਹੀ ਦਿਸ਼ਾ ਦੇਣਾ ਸਮੇਂ ਦੀ ਲੋੜ: ਪ੍ਰੋ. ਹਰਪ੍ਰੀਤ ਸਿੰਘ
ਨੌਜਵਾਨਾਂ ਪੀੜ੍ਹੀ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਸਮੇਂ ਦੀ ਲੋੜ -ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ
Publish Date: Thu, 01 Jan 2026 05:12 PM (IST)
Updated Date: Fri, 02 Jan 2026 04:06 AM (IST)

ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨਾਲ ਕੀਤੀ ਵਿਸ਼ੇਸ ਮੀਟਿੰਗ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਨੌਜਵਾਨਾਂ ਪੀੜ੍ਹੀ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਉਨ੍ਹਾਂ ਨੂੰ ਸਹੀ ਦਿਸ਼ਾ ਵਿਖਾ ਕੇ ਚੰਗੇ ਪਾਸੇ ਲਗਾਇਆ ਜਾਵੇ, ਤਾਂ ਜੋ ਉਹ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਇਕ ਵਧੀਆ ਕਦਮ ਹੋਵੇਗਾ। ਉਹ ਚਾਹੇ ਪੰਜਾਬ ਦੀ ਰਾਜਨੀਤੀ, ਧਾਰਮਿਕ ਜਾਂ ਸਮਾਜਿਕ ਖੇਤਰ ਹੋਵੇ, ਹਰੇਕ ਖੇਤਰ ਦੇ ਵਿਚ ਨੌਜਵਾਨਾਂ ਨੇ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁਹੰਮਦ ਖਾਂ ਹਲਕਾ ਖਡੂਰ ਸਾਹਿਬ ਦੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਜਿਥੇ ਦੁਨੀਆ ਭਰ ਦੇ ਵਿਚ ਆਪਣੀ ਮਿਹਨਤ ਦੇ ਨਾਲ ਆਪਣਾ ਲੋਹਾ ਮਨਵਾ ਰਹੇ ਨੇ ਉਥੇ ਪੰਜਾਬ ਦੇ ਨੌਜਵਾਨ ਪੰਜਾਬ ਦੀ ਬਿਹਤਰੀ ਦੇ ਲਈ ਆਪਣੇ ਇਲਾਕੇ ਦੀ ਬਿਹਤਰੀ ਦੇ ਲਈ ਵੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਹਰ ਖੇਤਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ ਤੇ ਅੱਜ ਹਲਕਾ ਖਡੂਰ ਸਾਹਿਬ ਦੇ ਨੌਜਵਾਨਾਂ ਨੇ ਇਹ ਵੱਡਾ ਇਕੱਠ ਕਰਕੇ ਸਾਬਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿਚ ਉਹ ਹਲਕਾ ਖਡੂਰ ਸਾਹਿਬ ਦੀ ਸੇਵਾ ਦੇ ਲਈ ਹਮੇਸ਼ਾ ਤੱਤਪਰ ਹਨ। ਇਸ ਮੌਕੇ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਦੀ ਅਗਵਾਈ ਹੇਠ ਇਕਜੁੱਟ ਹੋਣ ਦਾ ਪ੍ਰਣ ਲਿਆ ਕਿ ਅਸੀਂ ਲੋਕ ਸੇਵਾ ਲਈ ਹਮੇਸ਼ਾ ਤੱਤਪਰ ਰਹਾਂਗੇ ਤੇ ਨਸ਼ਿਆਂ ਦੇ ਖਿਲਾਫ਼, ਸਮਾਜਿਕ ਬੁਰਾਈਆਂ ਖਿਲਾਫ਼, ਭਾਈਚਾਰਕ ਸਾਂਝ ਏਕਤਾ ਦੇ ਯਤਨ ਇਹ ਸਾਰੀਆਂ ਚੀਜ਼ਾਂ ਸਾਰੇ ਨੌਜਵਾਨ ਮਿਲ ਕੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ। ਮੀਟਿੰਗ ਪਿੰਡ ਰਾਹਲ, ਚਾਹਲ, ਭੱਠਲ ਤੁੜ, ਕੋਟ, ਭੈਲ ,ਜਾਮਾਰਾਏ, ਲੁਹਾਰ, ਫੈਲੋਕੇ, ਚੰਬਾ ਖੁਰਦ, ਚੱਕ, ਦੇ ਨੌਜਵਾਨਾਂ ਨੇ ਵੱਡੀ ਤਦਾਦ ਵਿਚ ਹਿੱਸਾ ਲਿਆ ਤੇ ਸਾਰੇ ਨੌਜਵਾਨਾਂ ਨੇ ਆਪਣੇ ਪਿੰਡਾਂ ਤੋਂ ਇਲਾਕੇ ਤੋਂ ਤੇ ਹਲਕੇ ਵਿਚ ਸਮਾਜਿਕ ਬੁਰਾਈਆਂ ਖਿਲਾਫ ਲੜਨ ਦੇ ਲਈ ਇਕਜੁਟਤਾ ਪ੍ਰਗਟਾਈ।