ਹਰਦਿਆਲ ਸਿੰਘ ਬਿਨਾਂ ਮੁਕਾਬਲਾ ਪਿੰਡ ਮਾੜੀ ਕੰਬੋਕੇ ਦੇ ਸਰਪੰਚ ਚੁਣੇ ਗਏ
ਅੱਜ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਤਹਿਤ ‘ਆਪ’ ਨਾਲ ਜੁੜੇ ਸਰਪੰਚ ਹਰਦਿਆਲ ਸਿੰਘ ਮਾੜੀ ਕੰਬੋਕੇ ਨੂੰ ਬਿਨਾਂ ਮੁਕਾਬਲਾ ਸਰਪੰਚ ਐਲਾਨਿਆ ਗਿਆ।
Publish Date: Mon, 19 Jan 2026 04:36 PM (IST)
Updated Date: Tue, 20 Jan 2026 04:04 AM (IST)

ਸਰਬਜੀਤ ਸਿੰਘ ਛੀਨਾ•,ਪੰਜਾਬੀ ਜਾਗਰਣ, ਖਾਲੜਾ : ਬਲਾਕ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਮਾੜੀ ਕੰਬੋਕੇ ਦੀ ਚੋਣ 18 ਜਨਵਰੀ ਨੂੰ ਕਰਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਦੀ ਪ੍ਰਕਿਰਿਆ ਦੌਰਾਨ ਅੱਜ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਤਹਿਤ ‘ਆਪ’ ਨਾਲ ਜੁੜੇ ਸਰਪੰਚ ਹਰਦਿਆਲ ਸਿੰਘ ਮਾੜੀ ਕੰਬੋਕੇ ਨੂੰ ਬਿਨਾਂ ਮੁਕਾਬਲਾ ਸਰਪੰਚ ਐਲਾਨਿਆ ਗਿਆ। ਇਸ ਮੌਕੇ ਸਰਪੰਚ ਹਰਦਿਆਲ ਸਿੰਘ ਮਾੜੀ ਕੰਬੋਕੇ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਉੱਥੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ। ਉਸ ਨੂੰ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਉਣ ਦਾ ਯਤਨ ਕਰਾਂਗਾ ਤੇ ਪਿੰਡ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ’ਚ ਦਿਨ ਰਾਤ ਕੰਮ ਕਰਾਂਗਾ। ਇਸ ਮੌਕੇ ਚੁਣੀ ਗਈ ਨਵੀਂ ਪੰਚਾਇਤ ’ਚ ਸਰਪੰਚ ਹਰਦਿਆਲ ਸਿੰਘ ਗ੍ਰਾਮ ਪੰਚਾਇਤ ਮਾੜੀ ਕੰਬੋਕੇ, ਮੈਂਬਰ ਬੂਟਾ ਸਿੰਘ, ਮੈਂਬਰ ਕੁਲਦੀਪ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਬਲਦੇਵ ਸਿੰਘ, ਮੈਂਬਰ ਸਲਵਿੰਦਰ ਕੌਰ, ਮੈਂਬਰ ਸਰਬਜੀਤ ਕੌਰ, ਮੈਂਬਰ ਅਮਰਜੀਤ ਕੌਰ, ਮੈਂਬਰ ਗੁਰਪ੍ਰੀਤ ਕੌਰ, ਮੈਂਬਰ ਪਰਮਜੀਤ ਕੌਰ, ਮੈਂਬਰ ਇੰਦਰਜੀਤ ਕੌਰ ਸ਼ਾਮਲ ਹਨ। ਇਸ ਮੌਕੇ ਪੰਜਾਬ ਸਿੰਘ ਕੰਬੋਕੇ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ, ਗੁਰਦੇਵ ਸਿੰਘ ਬਲਾਕ ਸੰਮਤੀ ਮੈਂਬਰ ਮਾੜੀ ਕੰਬੋਕੇ, ਪਹਿਲਵਾਨ ਦਿਲਬਾਗ ਸਿੰਘ ਮਾੜੀ ਕੰਬੋਕੇ ਆਦਿ ਹਾਜ਼ਰ ਸਨ l