ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਲਗਵਾਇਆ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ
ਸਪੈਸ਼ਲਿਸਟ ਅੱਖਾਂ ਦੇ ਡਾਕਟਰਾਂ ਦੀ ਟੀਮ ਨੇ 1 ਹਜ਼ਾਰ ਦੇ ਕਰੀਬ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ।
Publish Date: Mon, 30 Mar 2026 06:14 PM (IST)
Updated Date: Tue, 31 Mar 2026 04:07 AM (IST)
ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਬਾਬਾ ਬੁੱਢਾ ਜੀ ਵੈੱਲਫੇਅਰ ਕਮੇਟੀ ਤਰਨਤਾਰਨ ਪੰਜਾਬ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਵੱਲੋਂ ਹਲਕੇ ਦੇ ਲੋਕਾਂ ਦੀ ਜ਼ਰੂਰਤ ਨੂੰ ਧਿਆਨ ’ਚ ਰੱਖਦਿਆਂ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਤਰਨਤਾਰਨ ਦੇ ਸਹਿਯੋਗ ਨਾਲ ਪਿੰਡ ਗੰਡੀਵਿੰਡ ਵਿਖੇ ਅੱਖਾਂ ਦੀ ਜਾਂਚ ਦਾ ਕੈਂਪ ਲਗਵਾਇਆ ਗਿਆ। ਜਿਸ ’ਚ ਬਲਜੀਤ ਸਿੰਘ ਢਿੱਲੋਂ ਝਬਾਲ, ਬਲਵਿੰਦਰ ਸਿੰਘ ਬਾਠ, ਰਮਨਦੀਪ ਕੌਰ, ਰਜਤ ਸਿੰਘ, ਸੰਦੀਪ ਸਿੰਘ, ਰਿਤਿਕਾ, ਪਵਨਪ੍ਰੀਤ ਕੌਰ, ਸ਼ਰਨਜੀਤ ਸਿੰਘ ਆਦਿ ਸਪੈਸ਼ਲਿਸਟ ਅੱਖਾਂ ਦੇ ਡਾਕਟਰਾਂ ਦੀ ਟੀਮ ਨੇ 1 ਹਜ਼ਾਰ ਦੇ ਕਰੀਬ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ।
ਕੈਂਪ ਦਾ ਉਦਘਾਟਨ ਕਾਂਗਰਸ ਦੇ ਹਲਕਾ ਇੰਚਾਰਜ ਬੁਰਜ ਨੇ ਕਰਦਿਆਂ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕਾਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਇਹ ਕੈਂਪ ਲਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਹੋਰ ਕੈਂਪ ਆਉਣ ਵਾਲੇ ਸਮੇਂ ’ਚ ਲਾਏ ਜਾਣਗੇ। ਇਸ ਕੈਂਪ ’ਚ ਲਗਭਗ 1 ਹਜ਼ਾਰ ਦੇ ਕਰੀਬ ਲੋਕਾਂ ਦਾ ਚੈਕਅੱਪ ਹੋਇਆ ਹੈ ਤੇ 125 ਦੇ ਕਰੀਬ ਲੋੜਵੰਦਾਂ ਦੇ ਮੁਫ਼ਤ ਆਪ੍ਰੇਸ਼ਨ ਕਰ ਕੇ ਦਵਾਈਆਂ ਤੇ ਐਨਕਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਸਿਹਤ ਵਿਭਾਗ ਦੀ ਸਮੁੱਚੀ ਟੀਮ ਤੇ ਹੋਰ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੈਂਪ ਸਾਰਿਆਂ ਦੇ ਸਹਿਯੋਗ ਨਾਲ ਹੀ ਲਾਏ ਜਾਂਦੇ ਹਨ ਤੇ ਇਸ ਕੈਂਪ ’ਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਵਾਲਿਆਂ ਦਾ ਬਹੁਤ ਧੰਨਵਾਦ। ਇਸ ਮੌਕੇ ਸੁਖਬੀਰ ਸਿੰਘ ਸੁੱਖੀ ਬੁਰਜ, ਸਾਬਕਾ ਸਰਪੰਚ ਹਰਜੀਤ ਕੌਰ ਗੰਡੀਵਿੰਡ, ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਜੇਈ ਨੌਨਿਹਾਲ ਸਿੰਘ ਕਸੇਲ, ਲਖਵਿੰਦਰ ਸਿੰਘ ਗੰਡੀਵਿੰਡ, ਸੁਖਵੰਤ ਸਿੰਘ, ਸਰਪ੍ਰੀਤ ਸਿੰਘ ਗੰਡੀਵਿੰਡ, ਮਹਾਬੀਰ ਸਿੰਘ ਗਹਿਰੀ, ਡਾ. ਹਰਪਾਲ ਸਿੰਘ ਬਿੱਟਾ, ਸਰਪੰਚ ਗੁਰਚਰਨ ਸਿੰਘ ਖੈਰਦੀ, ਗੁਰਦੇਵ ਸਿੰਘ ਰਿੰਟੂ ਸੋਹਲ, ਗੁਰਜੀਤ ਸਿੰਘ ਸੋਹਲ, ਮਖਤੂਲ ਸਿੰਘ ਸੋਹਲ, ਗੁਰਿੰਦਰ ਸਿੰਘ ਭਾਟੀਆ ਸੋਹਲ, ਬੱਬੂ ਸੋਹਲ, ਬੂਟਾ ਸਿੰਘ ਚਾਹਲ, ਸਾਬਕਾ ਸਰਪੰਚ ਸੁੱਚਾ ਸਿੰਘ, ਸਤਵਿੰਦਰ ਸਿੰਘ ਕਾਕਾ ਢਿੱਲੋਂ ਦਿੱਲੀ ਵਾਲੇ, ਡਾ. ਬਲਜੀਤ ਸਿੰਘ ਛਾਪਾ, ਠੇਕੇਦਾਰ ਮਖਤੂਲ ਸਿੰਘ ਸੋਹਲ, ਸਾਬਕਾ ਸਰਪੰਚ ਗੁਰਸੇਵਕ ਸਿੰਘ ਚੀਮਾ, ਗੁਰਲਾਲ ਸਿੰਘ ਲਹੀਆ, ਕੁਵਰਦੀਪ ਸਿੰਘ ਚੀਮਾ, ਭਲਵਿੰਦਰ ਸਿੰਘ ਚਾਹਲ, ਗੁਰਭੇਜ ਸਿੰਘ ਸਰਾਏ ਅਮਾਨਤ ਖਾਂ ਆਦਿ ਹਾਜ਼ਰ ਸਨ।