ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਲਗਾਈ ਪੁਸਤਕ ਪ੍ਰਦਰਸ਼ਨੀ
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਹੁਵਿੰਡ ਵਿਖੇ ਜੋੜ ਮੇਲੇ ’ਤੇ ਅੰਮ੍ਰਿਤਸਰ-ਤਰਨਤਰਨ ਜ਼ੋਨ ਵੱਲੋਂ 26-27 ਜਨਵਰੀ ਨੂੰ ਪ੍ਰਦਰਸ਼ਨੀ ਲਾਈ ਗਈ ਹੈ
Publish Date: Tue, 27 Jan 2026 04:45 PM (IST)
Updated Date: Wed, 28 Jan 2026 04:02 AM (IST)
ਦਲਜਿੰਦਰ ਰਾਜਪੂਤ,•ਪੰਜਾਬੀ ਜਾਗਰਣ, ਅਲਗੋਂ ਕੋਠੀ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਰਬੱਤ ਸੰਗਤ ਤੇ ਖਾਸ ਕਰਕੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਵੱਖ-ਵੱਖ ਸਮਾਗਮਾਂ ਜਾਂ ਜੋੜ ਮੇਲਿਆਂ ’ਤੇ ਪੁਸਤਕ ਪ੍ਰਦਰਸ਼ਨੀਆਂ ਲਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਮਲਕੀਅਤ ਸਿੰਘ ਜ਼ੋਨਲ ਸਕੱਤਰ ਨੇ ਦੱਸਿਆ ਕਿ ਇਸੇ ਲੜੀ ਤਹਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਹੁਵਿੰਡ ਵਿਖੇ ਜੋੜ ਮੇਲੇ ’ਤੇ ਅੰਮ੍ਰਿਤਸਰ-ਤਰਨਤਰਨ ਜ਼ੋਨ ਵੱਲੋਂ 26-27 ਜਨਵਰੀ ਨੂੰ ਪ੍ਰਦਰਸ਼ਨੀ ਲਾਈ ਗਈ ਹੈ। ਉਨ੍ਹਾਂ ਪਹੁੰਚਣ ਵਾਲੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰਮਤਿ ਤੇ ਇਤਿਹਾਸਕ ਸਾਹਿਤ ਜ਼ਰੂਰ ਲੈ ਕੇ ਆਉਣ, ਜਿਸ ਨਾਲ ਅਸੀਂ ਅਤੇ ਸਾਡੇ ਨੌਜਵਾਨ ਗੁਰੂ ਸਾਹਿਬਾਨ, ਇਤਿਹਾਸ ਤੇ ਗੁਰਬਾਣੀ ਨਾਲ ਜੁੜ ਕੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਹੋਰ ਅੱਗੇ ਲੈ ਕੇ ਜਾਣ ’ਚ ਆਪਣਾ ਬਣਦਾ ਯੋਗਦਾਨ ਪਾ ਸਕੀਏ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰਾਂ ਨੇ ਬਾਖੂਬੀ ਡਿਊਟੀ ਨਿਭਾਈ।