ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟ੍ਰੇਸ਼ਨ ਜਲਦ ਕਰੇ ਸ਼ੁਰੂ - ਡਾ. ਸੁਖਬੀਰ ਸਿੰਘ
ਪੰਜਾਬ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਰਜਿਸਟ੍ਰੇਸ਼ਨ ਕਰੀਬ 1963 ਤੋਂ ਬੰਦ ਪਈ ਹੈ
Publish Date: Sat, 21 Mar 2026 04:13 PM (IST)
Updated Date: Sun, 22 Mar 2026 04:05 AM (IST)

ਗੁਰਪ੍ਰੀਤ ਸਿੰਘ ਕੱਦਗਿੱਲ•,ਪੰਜਾਬੀ ਜਾਗਰਣ, ਤਰਨਤਾਰਨ : ਨਿਊ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਗੁਰਭੇਜ ਸਿੰਘ ਢੋਟੀਆਂ ਦੀ ਪ੍ਰਧਾਨਗੀ ਹੇਠ ਤਰਨਤਾਰਨ ਵਿਖੇ ਹੋਈ। ਮੀਟਿੰਗ ’ਚ ਸੀਨੀਅਰ ਮੀਤ ਪ੍ਰਧਾਨ ਪੰਜਾਬ ਡਾ. ਸੁਖਬੀਰ ਸਿੰਘ ਕੱਕਾ ਕੰਡਿਆਲਾ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਡਾ. ਕੱਕਾ ਕੰਡਿਆਲਾ ਨੇ ਕਿਹਾ ਕਿ ਪੰਜਾਬ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਰਜਿਸਟ੍ਰੇਸ਼ਨ ਕਰੀਬ 1963 ਤੋਂ ਬੰਦ ਪਈ ਹੈ। ਜਦਕਿ ਭਾਰਤ ਦੇ ਕੁਝ ਰਾਜਾਂ ’ਚ ਇਹ ਰਜਿਸਟ੍ਰੇਸ਼ਨ ਲਗਾਤਾਰ ਚੱਲ ਰਹੀ ਹੈ। ਇਸ ਬਾਰੇ ਪੰਜਾਬ ਪਹਿਲਾਂ ਰਹਿ ਚੁੱਕੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੂੰ ਜਾਣੂੰ ਕਰਵਾਇਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਦੇ ਤਰੀਕੇ ਬਾਰੇ ਜਰੂਰੀ ਕਾਗਜ਼ਾਤ ਦੂਸਰੇ ਰਾਜ ਤੋਂ ਲਿਆ ਕਿ ਉਸ ਸਮੇਂ ਬਾਦਲ ਸਰਕਾਰ ਨੂੰ ਲਿਆ ਕੇ ਦਿੱਤੇ ਸਨ। ਜਿਸ ’ਤੇ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਦੂਜੇ ਸੂਬਿਆਂ ਦੀ ਤਰਜ਼ ’ਤੇ ਪੰਜਾਬ ਦੇ ਦੋ ਲੱਖ ਦੇ ਕਰੀਬ ਪ੍ਰੈਕਟੀਸ਼ਨਰਜ਼ ਨੂੰ ਰਜਿਸਟਰਡ ਕਰ ਕੇ ਪ੍ਰੈਕਟਿਸ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ ਜਾਵੇਗਾ। ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਪਿਛਲੀਆਂ ਦੋ ਸਰਕਾਰਾਂ ਬਦਲਣ ਉਪਰੰਤ ਤੀਸਰੀ ਸਰਕਾਰ ਦਾ ਕਾਰਜਕਾਲ ਵੀ ਪੂਰਾ ਹੋਣ ਦੇ ਕਿਨਾਰੇ ਹੈ। ਇਸ ਸਬੰਧੀ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਸਵਾਏ ਲਾਰਿਆਂ ਦੇ ਕੁਝ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਦੇਸ਼ ’ਚ ਇਕ ਬਰਾਬਰ ਕਾਨੂੰਨ ਕੰਮ ਨਹੀਂ ਕਰ ਰਿਹਾ। ਇਸ ਮੌਕੇ ਡਾ. ਮਨਜਿੰਦਰ ਸਿੰਘ ਬਾਠ ਵਾਈਸ ਚੇਅਰਮੈਨ ਜ਼ਿਲ੍ਹਾ ਤਰਨਤਾਰਨ, ਡਾ. ਕੁਲਦੀਪ ਸਿੰਘ ਛਾਪੜੀ ਸਾਹਿਬ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਬੰਦ ਪਈ ਪੰਜਾਬ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਵਾਉਣ ਲਈ ਸੰਘਰਸ਼ ਸੂਬਾ ਪ੍ਰਧਾਨ ਡਾ.ਤਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਡਾ. ਮਨਜਿੰਦਰ ਗਿੱਲ ਬਲਾਕ ਪ੍ਰਧਾਨ ਤਰਨਤਾਰਨ, ਡਾ. ਜਸਬੀਰ ਸਿੰਘ ਵੇਂਈਪੂੰਈ ਬਲਾਕ ਪ੍ਰਧਾਨ ਖਡੂਰ ਸਾਹਿਬ, ਡਾ. ਖਜ਼ਾਨ ਸਿੰਘ ਕੈਸ਼ੀਅਰ ਬਲਾਕ ਤਰਨਤਾਰਨ, ਡਾ. ਅਮਰਜੀਤ ਸਿੰਘ ਤੁੜ ਬਲਾਕ ਕੈਸ਼ੀਅਰ ਖਡੂਰ ਸਾਹਿਬ, ਡਾ. ਗੁਰਬਿੰਦਰ ਸਿੰਘ ਵਿਰਦੀ, ਡਾ.ਹੀਰਾ ਸਿੰਘ ਜੋਹਲ, ਡਾ.ਹਰਜੀਤ ਸਿੰਘ ਢੋਟੀਆਂ, ਡਾ.ਬਲਰਾਜ ਸਿੰਘ ਦੇਊ, ਡਾ.ਸਤਪਾਲ ਸਿੰਘ ਭੱਟੀ, ਡਾ. ਬਿਕਰਮਜੀਤ ਸਿੰਘ ਪੱਟੀ, ਡਾ. ਗੁਰਬਿੰਦਰ ਢੋਟੀਆਂ, ਡਾ. ਹਰਨੂਰ ਸਿੰਘ ਤਰਨਤਾਰਨ ਡਾ. ਹਰਪ੍ਰੀਤ ਠੱਠੀਆਂ, ਡਾ. ਵਿਕਾਸ ਭੁੱਲਰ ਦੀ ਟੀਮ ਵੱਲੋਂ ਜਥੇਬੰਦੀ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਲਈ ਭਰੋਸਾ ਦਿੱਤਾ।