ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ ਨੇ ਸਾਲਾਨਾ ਨਤੀਜਿਆਂ ’ਚ ਗੱਡੇ ਸਫ਼ਲਤਾ ਦੇ ਝੰਡੇ
ਸਕੂਲ ਦੇ ਸਾਰੇ ਹੀ ਵਿਦਿਆਰਥੀ ਸ਼ਾਨਦਾਰ ਅੰਕ ਲੈ ਕੇ ਪਾਸ ਹੋਏ ਤੇ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ।
Publish Date: Wed, 01 Apr 2026 04:13 PM (IST)
Updated Date: Thu, 02 Apr 2026 04:01 AM (IST)
ਸਤਨਾਮ ਚੀਮਾ•,ਪੰਜਾਬੀ ਜਾਗਰਣ, ਘਰਿਆਲਾ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਲਈ ਗਈ ਪੰਜਵੀਂ ਜਮਾਤ ਦੀ ਸਾਲਾਨਾ ਬੋਰਡ ਪ੍ਰੀਖਿਆ ’ਚੋਂ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ, ਸੈਂਟਰ ਤੂਤ, ਬਲਾਕ ਵਲਟੋਹਾ ਦੀ ਵਿਦਿਆਰਥਣ ਪਲਕਦੀਪ ਕੌਰ ਸਪੁੱਤਰੀ ਹਰਪ੍ਰੀਤ ਸਿੰਘ ਨੇ 500 ’ਚੋਂ 495 ਅੰਕ ਪ੍ਰਾਪਤ ਕਰ ਕੇ ਸਾਰੇ ਸੈਂਟਰ ਤੇ ਬਲਾਕ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦੋਂਕਿ ਸਕੂਲ ਦੇ ਸਾਰੇ ਹੀ ਵਿਦਿਆਰਥੀ ਸ਼ਾਨਦਾਰ ਅੰਕ ਲੈ ਕੇ ਪਾਸ ਹੋਏ ਤੇ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਪਾਰਸ ਖੁੱਲਰ ਨੇ ਹੈੱਡ ਟੀਚਰ ਅਮਨਦੀਪ ਸਿੰਘ ਕਰੀਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹ ਸ਼ਾਨਦਾਰ ਨਤੀਜੇ ਸਕੂਲ ਮੁਖੀ ਦੀ ਯੋਗ ਅਗਵਾਈ, ਬੱਚਿਆਂ ਦੀ ਲਗਨ ਤੇ ਜਮਾਤ ਅਧਿਆਪਕ ਵਿਕਾਸ ਮਿੱਡਾ ਦੀ ਅਣਥੱਕ ਮਿਹਨਤ ਦਾ ਨਤੀਜਾ ਹਨ। ਸੈਂਟਰ ਮੁੱਖ ਅਧਿਆਪਕ ਮੇਹਰ ਸਿੰਘ ਤੂਤ, ਸਰਪੰਚ ਗੁਰਸਾਹਿਬ ਸਿੰਘ ਤੇ ਬੀਆਰਸੀ ਜਾਰਜ ਮਸੀਹ, ਪੰਕਜ ਮਹਿਤਾ ਨੇ ਬੱਚਿਆਂ ਦੀ ਇਸ ਵਧੀਆ ਕਾਰਗੁਜ਼ਾਰੀ ਲਈ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਨਾਲ ਹੀ ਸਕੂਲ ਸਟਾਫ ਮੋਨਿਕਾ ਰਾਣੀ, ਰਿਤੂ ਬਾਲਾ, ਲਖਵਿੰਦਰ ਕੌਰ ਤੇ ਗੁਰਬੀਰ ਸਿੰਘ ਨੂੰ ਵੀ ਮੁਬਾਰਕਾਂ ਦਿੱਤੀਆਂ।