ਸਰਪੰਚ ਜਰਮਨ ਸਿੰਘ ਠੇਕੇਦਾਰ ਵਲਟੋਹਾ ਦੀ ਅੰਤਿਮ ਅਰਦਾਸ ਮੌਕੇ ਭਾਰੀ ਗਿਣਤੀ ’ਚ ਰਾਜਨੀਤਿਕ,ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਪਹੁੰਚੀਆਂ
ਜਗਦੀਸ਼ ਰਾਜ•, ਪੰਜਾਬੀ ਜਾਗਰਣ, ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਦੀ ਨਾਮਵਰ ਸ਼ਖਸ਼ੀਅਤ ਪਿੰਡ ਵਲਟੋਹਾ ਸੰਧੂਆਂ ਦੇ ਸਰਪੰਚ ਸਵ. ਜਰਮਨ ਸਿੰਘ ਠੇਕੇਦਾਰ ਵਲਟੋਹਾ ਦੀ ਅੰਤਿਮ ਅਰਦਾਸ ਵਿਚ ਇਲਾਕੇ ਭਰ ਚੋਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਹਾਜਰੀ ਭਰੀ। ਪਿੰਡ ਵਲਟੋਹਾ ਦੇ ਇਤਿਹਾਸਿਕ ਗੁਰਦੁਆਰਾ ਧੰਨ-ਧੰਨ ਬਾਬਾ ਭਾਈ ਝਾੜੂ ਸਾਹਿਬ ਵਿਖੇ ਸਵਰਗਵਾਸੀ ਸਰਪੰਚ ਜਰਮਨ ਸਿੰਘ ਠੇਕੇਦਾਰ ਵਲਟੋਹਾ ਦੀ ਆਤਮਿਕ ਸ਼ਾਂਤੀ ਲਈ ਸਮੂਹ ਠੇਕੇਦਾਰ ਪਰਿਵਾਰ ਵਲੋਂ ਰਖਾਏ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਮੌਕੇ ਬਾਬਾ ਸਤਨਾਮ ਸਿੰਘ ਵਲਟੋਹਾ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਵੀਰ ਸਿੰਘ ਕੀਰਤਨੀ ਜਥੇ ਵਲੋਂ ਅੰਤਿਮ ਅਰਦਾਸ ਮੌਕੇ ਹਾਜਰੀ ਭਰ ਰਹੀ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਸ੍ਰੀ ਹਜੂਰ ਸਾਹਿਬ ਵਾਲੇ ਡੇਰਾ ਧਰਮਕੋਟ ਦੇ ਮੁੱਖ ਸੇਵਾਦਾਰ ਵਲੋਂ ਸਵ. ਸਰਪੰਚ ਜਰਮਨ ਸਿੰਘ ਠੇਕੇਦਾਰ ਵਲਟੋਹਾ ਦੇ ਬੇਟੇ ਲਵਪ੍ਰੀਤ ਸਿੰਘ ਠੇਕੇਦਾਰ ਵਲਟੋਹਾ ਨੂੰ ਘਰ ਦੇ ਮੁਖੀ ਵਜੋਂ ਜਿੰਮੇਵਾਰੀ ਸੰਭਾਲਣ ’ਤੇ ਸਿਰੋਪਾਓ ਬਖਸ਼ਿਸ਼ ਕੀਤਾ ਗਿਆ। ਇਸ ਮੌਕੇ ਅੰਤਿਮ ਅਰਦਾਸ ਵਿਚ ਠੇਕੇਦਾਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਭਾਰੀ ਗਿਣਤੀ ਵਿਚ ਇਲਾਕੇ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਨੇ ਹਾਜਰੀ ਭਰ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ, ਵਿਧਾਇਕ ਇੰਦਰਬੀਰ ਸਿੰਘ ਨਿੱਜ਼ਰ, ਪੰਥਕ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾਂ, ਵਿਧਾਇਕ ਸੋਨੀਆ ਮਾਨ ਇੰਚਾਰਜ਼ ਮਾਝਾ ਜੋਨ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਚੇਅਰਮੈਨ ਰਣਜੀਤ ਸਿੰਘ ਚੀਮਾ, ਚੇਅਰਮੈਨ ਬਲਜੀਤ ਸਿੰਘ ਖਹਿਰਾ ਖੇਮਕਰਨ, ਚੇਅਰਮੈਨ ਭਗਵੰਤ ਸਿੰਘ ਮਾਰਕੀਟ ਕਮੇਟੀ ਖੇਮਕਰਨ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਬੀਜੇਪੀ ਆਗੂ ਦਲਬੀਰ ਸਿੰਘ ਅਲਗੋਂ ਕੋਠੀ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਂਸਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਰਿਆਮ ਸਿੰਘ ਵਲਟੋਹਾ, ਪੀਏ ਹੀਰਾ ਸਿੰਘ ਭੁੱਲਰ ਰਾਜੋਕੇ, ਡਾਕਟਰ ਗੁਰਪ੍ਰਤਾਪ ਸਿੰਘ ਰਾਜੋਕੇ, ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਾਸਟਰ ਸਤਨਾਮ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ ਦਿਓਲ, ਸੁਖਬੀਰ ਸਿੰਘ ਵਲਟੋਹਾ, ਬਾਬਾ ਗੁਰਮੀਤ ਸਿੰਘ ਵਲਟੋਹਾ, ਸਾਬਕਾ ਸਰਪੰਚ ਸਾਰਜ ਸਿੰਘ ਦਾਸੂਵਾਲ, ਸੁਖਵਿੰਦਰ ਸਿੰਘ ਸੁੱਖ ਮਹਿਮੂਦਪੁਰਾ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਛਿੰਦਾ, ਸਾਬਕਾ ਸਰਪੰਚ ਪ੍ਰਤਾਪ ਸਿੰਘ ਕੋਟਲੀ, ਜਥੇਦਾਰ ਕੁਲਵਿੰਦਰ ਸਿੰਘ ਵਲਟੋਹਾ, ਸਾਬਕਾ ਸਰਪੰਚ ਦਲਜੀਤ ਸਿੰਘ ਬੱਬਰ, ਪਟਵਾਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਦਿਓਲ ਵਲਟੋਹਾ, ਸੂਬਾ ਸਿੰਘ ਆੜਤੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ, ਸਰਪੰਚ ਸੁਖਵਿੰਦਰ ਸਿੰਘ, ਬਾਬਾ ਸੁਰਜੀਤ ਸਿੰਘ ਸ਼ੀਤਲ, ਬਲਵਿੰਦਰ ਸਿੰਘ ਨੰਬਰਦਾਰ, ਜਗਰੂਪ ਸਿੰਘ ਸਰਾਵਾਂ, ਸਰਪੰਚ ਮਨਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਦਿਓਲ, ਸਾਬਕਾ ਸਰਪੰਚ ਅੰਗਰੇਜ਼ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ ਮਲਕਾ, ਕਰਮਜੀਤ ਸਿੰਘ ਦਿਓਲ, ਸਰਪੰਚ ਦਲਜੀਤ ਸਿੰਘ ਮੰਡ, ਸਰਪੰਚ ਹਰਜੀਤ ਸਿੰਘ ਸ਼ੈਰੀ ਅੱਡਾ ਅਮਰਕੋਟ, ਪਰਮਜੀਤ ਸਿੰਘ ਪੰਮ ਭੁੱਲਰ ਆਬਾਦੀ ਅਮਰਕੋਟ, ਕਾਮਰੇਡ ਵਿਸ਼ਾਲ ਸਿੰਘ ਵਲਟੋਹਾ, ਸਰਪੰਚ ਗੁਰਜੰਟ ਸਿੰਘ ਸੰਧੂ, ਸਾਬਕਾ ਸਰਪੰਚ ਹਰਪਾਲ ਸਿੰਘ, ਕਿਸਾਨ ਆਗੂ ਗੁਰਜੀਤ ਸਿੰਘ ਅਲਗੋਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੱਬੂ ਮਹਿਲ ਕਲੰਜਰ, ਜਸਵਿੰਦਰ ਸਿੰਘ ਜਸ ਸਰਾਫ਼ ਅਮਰਕੋਟ, ਜਸਵਿੰਦਰ ਸਿੰਘ ਆੜਤੀ, ਸਾਰਜ ਸਿੰਘ ਆੜਤੀ, ਦੀਦਾਰ ਸਿੰਘ ਆੜਤੀ, ਸਾਬਕਾ ਸਰਪੰਚ ਮੁਕੰਮਲਜੀਤ ਸਿੰਘ ਮਲਕਾ, ਸਾਬਕਾ ਸਰਪੰਚ ਗੁਰਮੇਜ ਸਿੰਘ ਬੇਰੀਆਂ ਵਾਲੇ, ਨਿਰਧੜਤ ਸਿੰਘ ਮੈਂਬਰ, ਸੁਖਚੈਨ ਸਿੰਘ ਸੁੱਖ ਆੜਤੀ, ਸਾਬਕਾ ਸਰਪੰਚ ਸੁਰਜਨ ਸਿੰਘ ਸਕੱਤਰਾ, ਮਾਸਟਰ ਗੁਰਨਾਮ ਸਿੰਘ, ਸਾਬਕਾ ਸਰਪੰਚ ਹਰਮਿੰਦਰ ਸਿੰਘ ਕਲਸ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਨੰਬਰਦਾਰ ਦਿਲਬਾਗ ਸਿੰਘ ਵਲਟੋਹਾ, ਪ੍ਰਧਾਨ ਹਰਨੇਕ ਸਿੰਘ ਵਲਟੋਹਾ, ਹਰਜੀਤ ਸਿੰਘ ਕਰਿਆਨਾ ਸਟੋਰ ਵਾਲੇ, ਕਾਮਰੇਡ ਦਰਬਾਰਾ ਸਿੰਘ ਵਲਟੋਹਾ, ਪ੍ਰਧਾਨ ਸਰਵਣ ਸਿੰਘ ਢਿੱਲੋਂ, ਬਿਕਰਮ ਸਿੰਘ ਵਲਟੋਹਾ, ਸਰਪੰਚ ਜੋਧ ਸਿੰਘ ਭੰਡਾਲ, ਬਲਜੀਤ ਸਿੰਘ ਭੰਡਾਲ, ਸਰਪੰਚ ਬਲਦੇਵ ਸਿੰਘ ਪਲੋਪੱਤੀ, ਹਰਿੰਦਰ ਸਿੰਘ ਦੂਹਲ, ਗਾਇਕ ਸ਼ਿਵ ਅਮਰਕੋਟ, ਡਾਕਟਰ ਜਸਬੀਰ ਸਿੰਘ ਪਲੋਪਤੀ, ਬਲਜੀਤ ਕੁਮਾਰ ਬਿੱਲਾ ਅਮਰਕੋਟ, ਗੁਰਸੇਵਕ ਸਿੰਘ ਆਂਸਲ, ਸਾਬਕਾ ਸਰਪੰਚ ਕਰਨਬੀਰ ਸਿੰਘ, ਸਾਬਕਾ ਸਰਪੰਚ ਰਾਜਬੀਰ ਸਿੰਘ, ਗੁਰਮੀਤ ਸਿੰਘ ਗੋਪਾ, ਚੜਤ ਸਿੰਘ ਰਾਜੋਕੇ, ਰੇਸ਼ਮ ਸਿੰਘ ਪਲੋਪੱਤੀ, ਸਰਵਣ ਸਿੰਘ ਜਨਾਬ, ਗੁਰਸੇਵਕ ਸਿੰਘ ਮੁਨੀਮ, ਬੋਬੀ ਦਿਓਲ, ਮੇਜਰ ਸਿੰਘ ਸੰਧੂ ਅਤੇ ਇਲਾਕੇ ਦੀਆਂ ਹੋਰ ਵੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀ ਦੇ ਆਗੂਆਂ ਵਲੋਂ ਅੰਤਿਮ ਅਰਦਾਸ ਵਿਚ ਹਾਜਰੀ ਭਰ ਕੇ ਸਮੂਹ ਠੇਕੇਦਾਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।