ਫਰੀਡਮ ਫਾਈਟਰਜ਼ ਉਤਰਾਅਧਿਕਾਰੀ ਸੰਸਥਾ ਦੀ ਮੀਟਿੰਗ ਹੋਈ
15 ਜਨਵਰੀ ਤੋਂ ਲਗਾਤਾਰ ਧਰਨਾ ਲਗਾਇਆ ਜਾਵੇਗਾ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਉਪਰ ਕੋਈ ਵੀ ਸਮਾਨ ਨਹੀਂ ਲਿਆ ਜਾਵੇਗਾ।
Publish Date: Wed, 07 Jan 2026 06:58 PM (IST)
Updated Date: Thu, 08 Jan 2026 04:09 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਫਰੀਡਮ ਫਾਈਟਰਜ਼ ਉਤਰਾਅਧਿਕਾਰੀ ਸੰਸਥਾ ਪੰਜਾਬ ਇਕਾਈ ਤਰਨਤਾਰਨ ਦੇ ਅਹੁਦੇਦਾਰਾਂ ਨੇ ਏਡੀਸੀ ਤਰਨਤਾਰਨ ਨੂੰ ਮੰਗ ਪੱਤਰ ਦਿੱਤਾ ਹੈ। ਇਹ ਮੰਗ ਪੱਤਰ ਸਤਨਾਮ ਸਿੰਘ ਗੰਡੀਵਿੰਡ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਦਿੱਤਾ ਗਿਆ। ਇਸ ਰੋਸ ਭਰੇ ਪੱਤਰ ਵਿਚ ਮੁੱਖ ਮੰਤਰੀ ਪੰਜਾਬ ਦੁਆਰਾ ਸਮਾਂ ਦੇ ਕੇ ਫਰੀਡਮ ਫਾਈਟਰਜ਼ ਉਤਰਾਅਧਿਕਾਰੀ ਸੰਸਥਾ ਪੰਜਾਬ ਦੀ ਸੂਬਾ ਕਮੇਟੀ ਨਾਲ ਮੀਟਿੰਗ ਨਾ ਕਰਨ ਸਬੰਧੀ ਦਿੱਤਾ ਗਿਆ। ਇਸ ਵਿਚ ਮਤਾ ਪਾਸ ਕਰਕੇ ਸਪੱਸ਼ਟ ਕੀਤਾ ਗਿਆ ਕਿ 15 ਜਨਵਰੀ ਤੋਂ ਲਗਾਤਾਰ ਧਰਨਾ ਲਗਾਇਆ ਜਾਵੇਗਾ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਉਪਰ ਕੋਈ ਵੀ ਸਮਾਨ ਨਹੀਂ ਲਿਆ ਜਾਵੇਗਾ। ਜੇਕਰ ਉਸ ਤੋਂ ਪਹਿਲਾਂ ਮੁੱਖ ਮੰਤਰੀ ਸੰਸਥਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਨਹੀਂ ਕਰਦੇ। ਇਸ ਮੌਕੇ ਸਕੱਤਰ ਸਿੰਘ, ਨਿਰਮਲ ਸਿੰਘ, ਵਰਿਆਮ ਸਿੰਘ, ਪ੍ਰਤਾਪ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਸਤਨਾਮ ਸਿੰਘ, ਮੋਹਣ ਸਿੰਘ, ਧਿਆਨ ਸਿੰਘ, ਹਰਭਜਨ ਸਿੰਘ, ਜਸਬੀਰ ਸਿੰਘ, ਤਸਵੀਰ ਸਿੰਘ, ਗੁਰਸੇਵਕ ਸਿੰਘ ਅਤੇ ਗੁਰਮੀਤ ਕੌਰ ਸ਼ਾਮਲ ਹੋਏ।