ਜੰਗਲਾਤ ਵਰਕਰ ਯੂਨੀਅਨ ਰੇਂਜ ਪੱਟੀ ਦੀ ਚੋਣ ਹੋਈ
ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅਹਿਦ ਕਰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਯੂਨੀਅਨ ਅੰਦਰ ਵਰਕਰਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਨਗੇ।
Publish Date: Mon, 02 Mar 2026 04:53 PM (IST)
Updated Date: Tue, 03 Mar 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ : ਜੰਗਲਾਤ ਵਰਕਰ ਯੂਨੀਅਨ ਰੇਂਜ ਪੱਟੀ ਵੱਲੋਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਦੌਰਾਨ ਗੁਰਸੇਵਕ ਸਿੰਘ ਨੂੰ ਪੱਟੀ ਰੇਂਜ ਦਾ ਪ੍ਰਧਾਨ ਚੁਣਿਆ ਗਿਆ। ਚੇਅਰਮੈਨ ਅਹੁਦੇ ਲਈ ਕੁਲਦੀਪ ਸਿੰਘ ਜਨਰਲ ਸਕੱਤਰ, ਮੰਗਲਜੀਤ ਸਿੰਘ ਖਜ਼ਾਨਚੀ, ਪ੍ਰਭਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ, ਤਿਲਕ ਰਾਜ ਮੀਤ ਪ੍ਰਧਾਨ, ਜਸਵਿੰਦਰ ਸਿੰਘ ਕੱਚਾ ਪੱਕਾ ਪ੍ਰਬੰਧਕੀ ਸਕੱਤਰ, ਸੋਨਾ ਸਿੰਘ ਮੁੱਖ ਸਲਾਹਕਾਰ, ਸੁਖਦੇਵ ਸਿੰਘ ਆਦਿ ਪੱਟੀ ਰੇਂਜ ਨਾਲ ਸਬੰਧਿਤ ਯੂਨੀਅਨ ਦੇ ਅਹੁਦੇਦਾਰ ਦੀ ਚੋਣ ਕੀਤੀ ਗਈ। ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅਹਿਦ ਕਰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਯੂਨੀਅਨ ਅੰਦਰ ਵਰਕਰਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਨਗੇ। ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰਾਂ ਪਿਛਲੇ ਲੰਮੇ ਸਮੇਂ ਤੋਂ ਜੰਗਲਾਤ ਵਿਭਾਗ ਦੇ ਕਾਮਿਆਂ ਦਾ ਆਰਥਿਕ ਸ਼ੋਸਣ ਕਰਦੀਆਂ ਆ ਰਹੀਆਂ ਹਨ । ਨਵੇਂ ਬਣੇ ਪ੍ਰਧਾਨ ਗੁਰਸੇਵਕ ਸਿੰਘ ਪੱਟੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਅਪਣਾਈ ਜਾ ਰਹੀ ਮਾੜੀ ਨੀਤੀ ਖ਼ਿਲਾਫ਼ ਜਨਤਕ ਤੇ ਕਨੂੰਨੀ ਤੌਰ ’ਤੇ ਸੰਘਰਸ਼ ਕਰਨ ਲਈ ਯੂਨੀਅਨ ਦੇ ਵਰਕਰਾਂ ਨੂੰ ਤਿਆਰ ਕੀਤਾ ਜਾਵੇਗਾ। ਇਸ ਮੌਕੇ ਦਿਲਬਾਗ ਸਿੰਘ ਚੰਠੂ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ ਪੱਟੀ, ਬਲਜਿੰਦਰ ਸਿੰਘ, ਰਸ਼ਪਾਲ ਸਿੰਘ ਚੰਦਰ ਸ਼ੇਖਰ ਤੇ ਗੁਰਭੇਜ ਸਿੰਘ ਆਦਿ ਵਰਕਰ ਹਾਜ਼ਰ ਸਨ।