ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸ਼ਬਦ ਗੁਰੂ ਸਪੋਰਟਸ ਕਲੱਬ ਫਤਿਆਬਾਦ ਵੱਲੋਂ ਐੱਨਆਰਆਈ ਬਸਰਾ ਭਰਾਵਾਂ ਤੇ ਇਲਾਕਾ ਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਇਆ। ਕਲੱਬ ਪ੍ਰਧਾਨ ਜਸਬੀਰ ਸਿੰਘ ਸਾਬੀ, ਮਲਕੀਅਤ ਸਿੰਘ, ਬਲਿਹਾਰ ਸਿੰਘ, ਸੁਖਵਿੰਦਰ ਸਿੰਘ ਵਸੀਕਾ ਅਤੇ ਬਸਰਾ ਭਰਾਵਾਂ ਗੁਰਿੰਦਰ ਸਿੰਘ, ਸੁਰਿੰਦਰ ਸਿੰਘ, ਦੀ ਦੇਖ-ਰੇਖ ਹੇਠ ਸ਼ੁਰੂ ਹੋਏ ਟੂਰਨਾਮੈਂਟ ਦੇ ਆਖਰੀ ਦਿਨ ਜਿਥੇ ਫੁੱਟਬਾਲ ਦੇ ਰੋਚਕ ਮੁਕਾਬਲੇ ਵੇਖਣ ਨੂੰ ਮਿਲੇ, ਉਥੇ 40 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਕਬੱਡੀ ਖਿਡਾਰੀਆਂ ਦਾ ਸ਼ੋਅ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆਂ। ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਤਰਨਤਾਰਨ ਦੀਆਂ ਕਬੱਡੀ ਟੀਮਾਂ ਵਿਚਾਲੇ ਖੇਡੇ ਸ਼ੋਅ ਮੈਚ ਨੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਤੇ ਕਬੱਡੀ ਪ੍ਰੇਮੀਆਂ ਵੱਲੋਂ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦਿਲ ਖੋਲ੍ਹ ਕੇ ਨਗਦ ਇਨਾਮ ਦੇ ਕੇ ਹੌਸਲਾ ਅਫ਼ਜਾਈ ਕੀਤੀ। ਇਹ ਮੈਚ ਜ਼ਿਲ੍ਹਾ ਤਰਨਤਾਰਨ ਦੀ ਟੀਮ ਨੇ ਅੰਕਾਂ ਦੇ ਅਧਾਰ ’ਤੇ ਜਿੱਤਿਆ। ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਦੀਆਂ ਦੌੜਾ ਵਿਚ ਮੰਨਤਪ੍ਰੀਤ, ਸਿਮਰਨਪ੍ਰੀਤ, ਗੁਰਨੂਰ, ਸਾਹਿਲਪ੍ਰੀਤ ਨੇ ਪਹਿਲੇ ਸਥਾਨ ’ਤੇ ਰਹੇ। ਇਸ ਮੌਕੇ ਖੇਡ ਪ੍ਰੇਮੀ ਐੱਨਆਰਆਈ ਬਸਰਾ ਭਰਾਵਾਂ ਮਲਕੀਅਤ ਸਿੰਘ ਮੁਤੀ, ਪ੍ਰਿੰਸੀਪਲ ਨਿਰਮਲ ਸਿੰਘ, ਜਸਬੀਰ ਸਿੰਘ ਸਾਬੀ, ਆਦਿ ਨੇ ਸਾਝੇਂ ਤੌਰ ਤੇ ਇਲਾਕੇ ਦੇ ਲੋਕਾਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪਿੰਡ ਪੱਧਰ ਤੇ ਘਰ-ਘਰ ਆਪਣੇ ਪੈਰ ਪਸਾਰ ਚੁੱਕੇ ਨਸ਼ਿਆਂ ਦੇ ਕੋਹੜ ਨੂੰ ਰੋਕਣ ਲਈ ਖੇਡਾਂ ਜਿਥੇ ਅਪਣਾ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਥੇ ਹੀ ਖੇਡਾਂ ਨੌਜਵਾਨਾਂ ਨੂੰ ਸਰੀਰਿਕ ਪੱਖੋਂ ਤੰਦਰੁਸਤ, ਨਿਰੋਗ ਤੇ ਉਨ੍ਹਾਂ ਦੇ ਆਤਮ ਵਿਸ਼ਵਾਸ਼ ਬਣਾਉਣ ਚ ਵੀ ਲਾਭਦਾਇਕ ਸਿੱਧ ਹੁੰਦੀਆਂ ਹਨ। ਉਨ੍ਹਾਂ ਖੇਡਾਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਚ ਵੀ ਵੱਧ-ਚੜ੍ਹ ਕੇ ਭਾਗ ਲੈਣ ਚਾਹੀਦਾ ਹੈ। ਇਸ ਮੌਕੇ ਪਿੰਡ ਫਤਿਆਬਾਦ ਚ ਖੇਡ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਸ਼ਬਦ ਗੁਰੂ ਸਪੋਰਟਸ ਕਲੱਬ, ਬਸਰਾ ਭਰਾਵਾਂ ਤੇ ਖੇਡ ਪ੍ਰੇਮੀਆਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਫੁੱਟਬਾਲ ਦਾ ਫਾਇਨਲ ਮੁਕਾਬਲਾ ਜੋਹਲ ਰਾਜੂ ਸਿੰਘ ਅਤੇ ਪਿੰਡ ਅਲੋਵਾਲ ਦੀਆਂ ਵਿਚਾਲੇ ਖੇਡਿਆ ਗਿਆ। ਜਿਸ ਵਿਚ ਜੌਹਲ ਰਾਜੂ ਸਿੰਘ ਦੀ ਟੀਮ ਨੇ ਜੇਤੂ ਰਹਿ ਕੇ 61 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਜੇਤੂ ਟਰਾਫੀ ਹਾਸਲ ਕੀਤੀ। ਜਦ ਕਿ ਪਿੰਡ ਅਲੋਵਾਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ 51 ਹਜ਼ਾਰ ਰੁਪਏ ਦਾ ਇਨਾਮ ਅਤੇ ਉਪ ਜੇਤੂ ਦੀ ਟਰਾਫੀ ਹਾਸਲ ਕੀਤੀ। ਜੇਤੂ ਟੀਮਾਂ ਨੂੰ ਇਨਾਮ ਦੀ ਵੰਡ ਮੁੱਖ ਮਹਿਮਾਨ ਬਸਰਾ ਪਰਿਵਾਰ, ਕਲੱਬ ਪ੍ਰਧਾਨ ਜਸਬੀਰ ਸਿੰਘ ਸਾਬੀ ਮੈਂਬਰ, ਬਲਿਹਾਰ ਸਿੰਘ ਨਾਰਵੇ, ਮਲਕੀਅਤ ਸਿੰਘ, ਚਰਨਜੀਤ ਸਿੰਘ ਦਿਓਲ, ਤੇਜਿੰਦਰ ਸਿੰਘ ਪ੍ਰਿੰਸ, ਬੇਅੰਤ ਸਿੰਘ, ਜਸਕਰਨ ਸਿੰਘ ਆੜ੍ਹਤੀ, ਸੁਖਵਿੰਦਰ ਸਿੰਘ ਵਸੀਕਾ ਆਦਿ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹੁੰਚੀਆਂ ਵਿਸ਼ੇਸ਼ ਸ਼ਖਸੀਅਤਾਂ ਤੇ ਟੂਰਨਾਮੈਂਟ ਦੇ ਸਹਿਯੋਗੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਖੇਡਾਂ ਦਾ ਆਨੰਦ ਮਾਨਣ ’ਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਵਾਲਿਆਂ ’ਚ ਅਕਾਲੀ ਆਗੂ ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਾਹੌਰੀਆ, ਜਗਜੀਤ ਸਿੰਘ, ਵਰਿੰਦਰ ਜੋਤੀ ਗੋਇੰਦਵਾਲ ਸਾਹਿਬ, ਬੇਅੰਤ ਸਿੰਘ ਪੰਪ ਵਾਲੇ, ਗੁਰਭੇਜ ਸਿੰਘ ਭੇਜੀ, ਪ੍ਰਧਾਨ ਰਤਨ ਸਿੰਘ ਦਿਉਲ, ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ, ਗੁਰਚਰਨ ਸਿੰਘ ਪ੍ਰਿੰਸ, ਗੁਰਮੀਤ ਸਿੰਘ ਪੰਪ ਵਾਲੇ, ਸੁਖਵਿੰਦਰ ਸਿੰਘ ਵਸੀਕਾ, ਕੁਲਦੀਪ ਸਿੰਘ ਸਹੋਤਾ ਮੈਂਬਰ ਪੰਚਾਇਤ, ਮਲਕੀਤ ਸਿੰਘ ਮੀਤਾ ਮੈਂਬਰ ਪੰਚਾਇਤ, ਬਾਬਾ ਸਾਹਿਬ ਸਿੰਘ, ਗੁਲਜਾਰ ਸਿੰਘ, ਜਥੇਦਾਰ ਕਸ਼ਮੀਰ ਸਿੰਘ ਸਹੋਤਾ, ਡਾਕਟਰ ਮਨਜੀਤ ਸਿੰਘ, ਕੁਲਜੀਤ ਸਿੰਘ ਥਿੰਦ, ਇੰਸਪੈਕਟਰ ਕਸ਼ਮੀਰ ਸਿੰਘ, ਜੋਗਿੰਦਰ ਸਿੰਘ ਪੱਪਾ ਫੌਜੀ, ਸਵਿੰਦਰ ਸਿੰਘ ਸ਼ਿੰਦਾ, ਕੁਲਦੀਪ ਸਿੰਘ ਮੈਂਬਰ, ਯਾਦਵਿੰਦਰ ਸਿੰਘ ਭੰਗੂ, ਅਵਤਾਰ ਸਿੰਘ ਭੰਗੂ, ਪਿੰਦਰਜੀਤ ਸਿੰਘ ਸੋਢੀ, ਮਾਸਟਰ ਗੁਰਿੰਦਰ ਸਿੰਘ ਲਾਡੀ, ਮਾਸਟਰ ਹਰਪ੍ਰੀਤ ਸਿੰਘ, ਡਾ ਮਨਜੀਤ ਸਿੰਘ, ਡਾਕਟਰ ਚੇਤਨਬੀਰ ਸਿੰਘ, ਪ੍ਰੋਫੈਸਰ ਰਾਜਨਬੀਰ ਸਿੰਘ, ਬਲਜੀਤ ਸਿੰਘ ਸ਼ਾਹ, ਦਵਿੰਦਰ ਸਿੰਘ ਕਾਕਾ ਮੈਂਬਰ, ਗੁਰਦੀਪ ਸਿੰਘ ਦੀਪ, ਗੁਰਵੀਰ ਸਿੰਘ ਦਿਓਲ, ਸਾਹਿਲ ਵਿਰਕ, ਹਰਜੀਤ ਸਿੰਘ, ਥਾਣੇਦਾਰ ਰਣਜੀਤ ਸਿੰਘ ਸਹੋਤਾ, ਥਾਣੇਦਾਰ ਸੁਰਜੀਤ ਸਿੰਘ ਸਹੋਤਾ, ਪਹਿਲਵਾਨ ਕਰਮਜੀਤ ਕੰਮੋ, ਪਹਿਲਵਾਨ ਅਮਰਜੀਤ ਸਿੰਘ ਧੱਦੂ, ਜਸਬੀਰ ਸਿੰਘ ਬਿੱਲਾ ਪ੍ਰਧਾਨ, ਕਰਨਜੀਤ ਸਿੰਘ ਭਰੋਵਾਲ, ਕੁਲਦੀਪ ਸਿੰਘ ਭਰੋਵਾਲ, ਨੰਬਰਦਾਰ ਪ੍ਰਭਜੀਤ ਭਰੋਵਾਲ, ਸੁਖਵਿੰਦਰ ਸਿੰਘ ਸਹੋਤਾ, ਸ਼ੇਰੂ ਮਹਾਜਨ, ਸਰਬਜੋਤ ਸਿੰਘ ਸੰਧਾ, ਪ੍ਰਦੀਪ ਸਿੰਘ ਵਿੱਕੀ, ਅਜੈ ਬਾਵਾ, ਸ਼ੀਤਲ ਬਾਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।