ਸਾਬਕਾ ਫ਼ੌਜੀ ਅਵਤਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ
ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਨ ਤੋਂ ਬਾਅਦ ਮੋਹਤਬਰ ਵਿਅਕਤੀਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
Publish Date: Wed, 07 Jan 2026 05:43 PM (IST)
Updated Date: Thu, 08 Jan 2026 04:06 AM (IST)
ਨਰਿੰਦਰ ਸਿੰਘ ਦੋਦੇ,•ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਕਸਬਾ ਸਰਾਏ ਅਮਾਨਤ ਖਾਂ ਦੀ ਨਾਮਵਰ ਸ਼ਖਸੀਅਤ ਡਾ.ਦਿਲਬਾਗ ਸਿੰਘ ਦੇ ਸਹੁਰਾ ਸਾਬਕਾ ਫ਼ੌਜੀ ਅਵਤਾਰ ਸਿੰਘ ਬ੍ਰਹਮਪੁਰਾ ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਹਜ਼ੂਰੀ ਰਾਗੀ ਜਥੇ ਵਲੋਂ ਸੋਗ ਮਈ ਕੀਰਤਨ ਕੀਤਾ ਗਿਆ। ਕਥਾਵਾਚਕ ਭਾਈ ਅਵਤਾਰ ਸਿੰਘ ਸਰਾਂ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਨ ਤੋਂ ਬਾਅਦ ਮੋਹਤਬਰ ਵਿਅਕਤੀਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਪੀਤਾ, ਮੇਜਰ ਸਿੰਘ ਭੋਲਾ, ਦਿਲਬਾਗ ਸਿੰਘ, ਸਕੱਤਰ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ, ਗੁਰਬਿੰਦਰ ਸਿੰਘ, ਜਸਵਿੰਦਰ ਸਿੰਘ ਬ੍ਰਹਮਪੁਰਾ, ਜੋਗਿੰਦਰ ਸਿੰਘ ਲਾਲਾ, ਸਤਨਾਮ ਸਿੰਘ ਦਰਜੀ, ਰਾਜਵਿੰਦਰ ਸਿੰਘ ਪੰਨੂ, ਡਾਕਟਰ ਧਰਮਿੰਦਰ ਸਿੰਘ ਬਾਠ, ਮੈਂਬਰ ਕੁਲਦੀਪ ਸਿੰਘ, ਗੁਰਭੇਜ ਸਿੰਘ, ਨੰਬਰਦਾਰ ਜਸਬੀਰ ਸਿੰਘ, ਸਰਬਜੀਤ ਸਿੰਘ ਝਬਾਲ, ਸਾਹਿਬ ਸਿੰਘ ਮੁੰਡਾ ਪਿੰਡ, ਨੰਬਰਦਾਰ ਰਾਮ ਸਿੰਘ, ਮੈਂਬਰ ਨਿਰਵੈਲ ਸਿੰਘ ਲਾਲੀ, ਸਾਬਕਾ ਸਰਪੰਚ ਵਿਰਸਾ ਸਿੰਘ ਭੁੱਲਰ, ਗੁਰਜੀਤ ਸਿੰਘ, ਚਰਨ ਸਿੰਘ ਸੰਧੂ, ਗੁਰਜੰਟ ਸਿੰਘ, ਅੰਗਰੇਜ਼ ਸਿੰਘ ਰਾਧਾ ਸੁਆਮੀ, ਗੁਰਦੇਵ ਸਿੰਘ ਫ਼ੌਜੀ, ਅੰਗਰੇਜ਼ ਸਿੰਘ, ਪ੍ਰਿੰਸ ਸਰਾਂ ਤੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੇ ਮੋਹਤਬਰ ਵਿਅਕਤੀ ਹਾਜਰ ਸਨ।