ਖ਼ੌਫ਼ਨਾਕ ਵਾਰਦਾਤ: ਨਾਨੇ ਨਾਲ ਕਾਰ ਠੀਕ ਕਰਵਾਉਣ ਗਏ ਨੌਜਵਾਨ ’ਤੇ ਚੱਲੀਆਂ ਗੋਲੀਆਂ, ਮਾਮੂਲੀ ਝਗੜੇ ਕਾਰਨ ਦੋਸਤ ਨੇ ਹੀ ਕੀਤੀ ਫਾਇਰਿੰਗ
ਨਾਨੇ ਸਮੇਤ ਕਾਰ ਠੀਕ ਕਰਵਾਉਣ ਗਏ 21 ਸਾਲਾ ਨੌਜਵਾਨ ਉੱਪਰ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਦੋ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਗੋਲੀਬਾਰੀ ਦੌਰਾਨ ਨੌਜਵਾਨ ਵਾਲ-ਵਾਲ ਬਚਿਆ ਹੈ।
Publish Date: Sat, 06 Jun 2026 11:52 AM (IST)
Updated Date: Sat, 06 Jun 2026 11:55 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਨਾਨੇ ਸਮੇਤ ਕਾਰ ਠੀਕ ਕਰਵਾਉਣ ਗਏ 21 ਸਾਲਾ ਨੌਜਵਾਨ ਉੱਪਰ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਦੋ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਗੋਲੀਬਾਰੀ ਦੌਰਾਨ ਨੌਜਵਾਨ ਵਾਲ-ਵਾਲ ਬਚਿਆ ਹੈ।
ਹਰਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਤਰਨਤਾਰਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਨਾਨਕੇ ਰਹਿੰਦਾ ਹੈ ਅਤੇ ਇਥੇ ਹੀ 12ਵੀਂ ਦੀ ਪੜਾਈ ਵੀ ਕਰ ਰਿਹਾ ਹੈ, ਜਿਥੇ ਉਸ ਨਾਲ ਉਸਦਾ ਦੋਸਤ ਹਰਮਨਦੀਪ ਸਿੰਘ ਵੀ ਪੜ੍ਹਦਾ ਹੈ। ਇਸੇ ਦੌਰਾਨ ਉਸ ਨਾਲ ਮਾਮਲੂ ਝਗੜਾ ਹੋ ਗਿਆ ਅਤੇ ਉਹ ਉਸ ਨਾਲ ਲਾਗ ਡਾਟ ਰੱਖਣ ਲੱਗ ਗਿਆ।
ਲੰਘੀ ਸ਼ਾਮ ਕਰੀਬ 6 ਵਜੇ ਉਹ ਆਪਣੇ ਨਾਨਾ ਲੱਖਾ ਸਿੰਘ ਸਮੇਤ ਕਾਰ ਠੀਕ ਕਰਵਾਉਣ ਲਈ ਢੀਂਗਰਾ ਸਰਵਿਸ ਸਟੇਸ਼ਨ ਦੇ ਕੋਲ ਗਿਆ ਸੀ। ਜਿਥੇ ਹਰਮਨਦੀਪ ਸਿੰਘ, ਪ੍ਰਿੰਸ ਭੱਭਾ ਨਾਮਕ ਨੌਜਵਾਨ ਸਮੇਤ ਕਾਰ ’ਤੇ ਆਇਆ ਅਤੇ ਉਸ ਉੱਪਰ ਗੋਲੀ ਚਲਾ ਦਿੱਤੀ।
ਉਸਦੇ ਦੋਸਤ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਰਮਨ ਸਿੰਘ ਨੇ ਉਸ ’ਤੇ ਵੀ ਗੋਲੀ ਚਲਾ ਦਿੱਤੀ।
ਜਿਸ ਤੋਂ ਬਾਅਦ ਉਹ ਕਾਰ ਭਜਾ ਕੇ ਲੈ ਗਏ। ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਹਰਮਨਦੀਪ ਸਿੰਘ ਤੇ ਪ੍ਰਿੰਸ ਭੱਭਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।