- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੜ੍ਹ ਪੀੜਤਾਂ ਦਾ ਮੁਆਵਜ਼ਾ ਸਮੇਤ ਆਬਾਦਕਾਰਾਂ ਨੂੰ ਜਲਦੀ ਦਿੱਤਾ ਜਾਵੇ, ਦਰਿਆ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਵਿਚ ਵਗ ਰਿਹਾ ਇਸਦਾ ਨਹਿਰੀਕਰਨ ਕੀਤਾ ਜਾਵੇ

ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਧੰਨ ਧੰਨ ਬਾਬਾ ਸੁੱਖਾ ਸਿੰਘ ਸ਼ਹੀਦ ਜੀ ਦੇ ਸਥਾਨਾਂ ’ਤੇ ਨਿਸ਼ਾਨ ਸਿੰਘ ਮਾੜੀ ਮੇਘਾ, ਮਾਨ ਸਿੰਘ ਮਾੜੀ ਮੇਘਾ, ਰੇਸ਼ਮ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਕੱਤਰ ਹੋਏ ਆਗੂਆਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਦਿਲਬਾਗ ਸਿੰਘ ਪਹੁਵਿੰਡ, ਫਤਿਹ ਸਿੰਘ ਪਿੱਦੀ, ਹਰਜਿੰਦਰ ਸਿੰਘ ਸ਼ਕਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਡਬਲਯੂਐੱਚਓ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਪਬਲਿਕ ਅਦਾਰੇ ਕਾਰਪੋਰੇਟਾਂ ਦੇ ਹੱਥਾਂ ਵਿਚ ਦੇਣ ਲਈ ਬਹੁਤ ਕਾਹਲੀ ਨਾਲ ਆਪਣੇ ਆਕਾਵਾਂ ਦੇ ਹੁਕਮ ਨੂੰ ਲਾਗੂ ਕਰਨਾ ਚਾਹੰਦੇ ਹਨ।
ਜਿਸਦਾ ਜਾਗਦੀਆਂ ਜ਼ਮੀਰਾਂ ਵਾਲੇ ਸਖਤ ਵਿਰੋਧ ਕਰ ਰਹੇ ਹਨ। ਜਿਵੇਂ ਬਿਜਲੀ ਬਿੱਲ 2025 ਤਹਿਤ ਬਿਜਲੀ ਸਪਲਾਈ ਚਿੱਪ ਵਾਲੇ ਮੀਟਰਾਂ ਰਾਹੀਂ ਕੀਤੀ ਜਾਵੇਗੀ, ਜੋ ਖਪਤਕਾਰ ਦੀ ਪਹੁੰਚ ਤੋਂ ਦੂਰ ਹੋਵੇਗੀ, ਕਿਉਕਿ ਪਹਿਲਾਂ ਰੁਪਏ ਪਾ ਕੇ ਬਿਜਲੀ ਚਲਾਉਣੀ, ਆਮ ਲੋਕਾਂ ਦੇ ਵੱਸ ਤੋਂ ਬਾਹਰ ਹੋਣੀ ਹੈ।
ਮਨਰੇਗਾ ਸਕੀਮ ਬੰਦ ਕਰਕੇ ‘ਵੀਬੀ ਜੀ ਰਾਮ ਜੀ’ ਸਕੀਮ ਲਿਆਉਣ ਵਾਸਤੇ ਸੈਕਟਰੀਆਂ ਨੂੰ ਪੰਚਾਇਤਾਂ ਕੋਲੋਂ ਜਬਰੀ ਮਤੇ ਪਵਾਏ ਜਾ ਰਹੇ ਹਨ, ਜਿਸ ਵਿਚ ਪੰਜਾਬ ਸਰਕਾਰ ਦੀ ਮਿਲੀ ਭੁਗਤ ਹੈ। ਪੱਤਰਕਾਰਾਂ ਤੇ ਕੀਤੇ ਪਰਚੇ ਦੀ ਨ੍ਹਿੰਦਾ ਕਰਦਿਆਂ ਪਰਚੇ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ 13 ਜਨਵਰੀ ਨੂੰ ’ਵੀਬੀ ਜੀ ਰਾਮ ਜੀ’ ਕਾਨੂੰਨ ਦੀਆਂ ਬਿਜਲੀ ਸੋਧ ਬਿੱਲ ਤੇ ਬੀਜ ਸਮੇਤ ਗਲਤ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 21 ਅਤੇ 22 ਜਨਵਰੀ ਨੂੰ ਚਿੱਪ ਵਾਲੇ ਮੀਟਰ ਘਰਾਂ ਵਿਚੋਂ ਉਤਾਰ ਕੇ ਦਫ਼ਤਰਾਂ ਵਿਚ ਜ੍ਹਮਾਂ ਕਰਵਾਏ ਜਾਣਗੇ ।
ਉਨ੍ਹਾਂ ਮੰਗ ਕੀਤੀ ਕਿ ਹੜ੍ਹ ਪੀੜਤਾਂ ਦਾ ਮੁਆਵਜ਼ਾ ਸਮੇਤ ਆਬਾਦਕਾਰਾਂ ਨੂੰ ਜਲਦੀ ਦਿੱਤਾ ਜਾਵੇ, ਦਰਿਆ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਵਿਚ ਵਗ ਰਿਹਾ ਇਸਦਾ ਨਹਿਰੀਕਰਨ ਕੀਤਾ ਜਾਵੇ ਅਤੇ ਜ਼ਮੀਨ ਐਕੁਵਾਇਰ ਕਰਨ ਤੇ ਚਾਰ ਗੁਣਾਂ ਰੇਟ, ਉਜਾੜਾ ਭੱਤਾ 100 ਫ਼ੀਸਦੀ ਦਿੱਤਾ ਜਾਵੇ, ਸਮੇਤ ਬੰਨ੍ਹ ਪੱਕੇ ਕੀਤੇ ਜਾਣ, ਜਿਨ੍ਹੀਂ ਦੇਰ ਸਰਕਾਰ ਜ਼ਮੀਨ ਐਕੁਵਾਇਰ ਨਹੀਂ ਕਰਦੀ ਰੇਤ ਵੇਚਣ ਦਾ ਹੱਕ ਜ਼ਮੀਨ ਮਾਲਕ ਨੂੰ ਦਿਓ, ਆਦਿ ਮਸਲਿਆਂ ’ਤੇ ਵਿਚਾਰਾਂ ਕਰਦਿਆਂ ਆਗੂਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤਿੱਖਾ ਹੋਵੇਗਾ, ਜਿਸ ਦੀ ਜਿੰਮੇਵਾਰੀ ਸਰਕਾਰਾਂ ਦੀ ਹੋਵੇਗੀ।
ਇਸ ਮੌਕੇ ਅਜਮੇਰ ਸਿੰਘ ਅਮੀਸ਼ਾਹ, ਕਸ਼ਮੀਰ ਸਿੰਘ ਅਮੀਸ਼ਾਹ, ਸੁਖਦੇਵ ਸਿੰਘ ਮਾੜੀ ਮੇਘਾ, ਗੁਰਸਾਹਿਬ ਸਿੰਘ ਮਾੜੀ ਮੇਘਾ, ਬਿਕਰ ਸਿੰਘ, ਢੋਲਾ ਸਿੰਘ, ਸਾਹਿਬ ਸਿੰਘ, ਸੁੱਚਾ ਸਿੰਘ ਵੀਰਮ, ਦਿਲਬਾਗ ਸਿੰਘ ਵੀਰਮ, ਹਰਜਿੰਦਰ ਸਿੰਘ ਕਲਸੀਆਂ, ਸੁਖਪਾਲ ਸਿੰਘ ਦੋਦੇ, ਸਤਨਾਮ ਸਿੰਘ ਮਨਿਹਾਲਾ, ਰਾਜਬੀਰ ਸਿੰਘ ਮਨਿਹਾਲਾ, ਸੁਬੇਗ ਸਿੰਘ ਮੱਖੀ, ਨਿਰਵੈਲ ਸਿੰਘ ਚੇਲਾ, ਬਚਿੱਤਰ ਸਿੰਘ ਨਵਾਂ ਪਿੰਡ ਆਦਿ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜਰ ਸਨ ।