ਜੇਲ੍ਹ 'ਚੋ ਰਿਹਾਅ ਹੋਏ ਕਿਸਾਨ ਆਗੂ ਜੱਸਾ ਸਿੰਘ ਕੱਦਗਿੱਲ ਦਾ ਜਥੇਬੰਦੀ ਨੇ ਕੀਤਾ ਸਨਮਾਨ
ਮਿੱਲ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਸੀ, ਪਰ ਹੁਣ ਸਮੇਂ ਦੀ ਸਰਕਾਰ ਨੇ ਇਸ ਦੀ ਜ਼ਮੀਨ ਨੂੰ ਬਹੁਤ ਹੀ ਸਸਤੇ ਰੇਟਾਂ ’ਤੇ ਵੇਚ ਕੇ ਕਿਸਾਨਾਂ ਦੇ ਹੱਕ ਖੋਹੇ ਜਾ ਰਹੇ ਹਨ
Publish Date: Mon, 02 Mar 2026 05:16 PM (IST)
Updated Date: Tue, 03 Mar 2026 04:05 AM (IST)

ਗੁਰਪ੍ਰੀਤ ਸਿੰਘ ਕੱਦਗਿੱਲ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਸਹਿਕਾਰੀ ਖੰਡ ਮਿੱਲ ਸ਼ੇਰੋ ਦੀ ਜ਼ਮੀਨ ਨੂੰ ਭਾਅ ਵੇਚਣ ਖ਼ਿਲਾਫ਼ ਖੰਡ ਮਿੱਲ ਸ਼ੇਰੋ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ ਵੱਲੋਂ ਲਾਏ ਗਏ ਪੱਕੇ ਮੋਰਚੇ ’ਤੇ ਬੈਠੇ 17 ਕਿਸਾਨਾਂ ਨੂੰ ਜ਼ਬਰੀ ਸਰਕਾਰ ਨੇ ਹਿਰਾਸਤ ’ਚ ਲੈ ਕੇ ਉਪਰੰਤ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਬੰਦ ਕਰ ਦਿੱਤਾ ਗਿਆ। ਜ੍ਹਿਨਾਂ ਨੂੰ ਰਿਹਾਅ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰ ਵਿਰੁੱਧ ਵਿੱਢੇ ਸੰਘਰਸ਼ ਉਪਰੰਤ ਜੇਲ੍ਹ ’ਚ ਬੰਦ ਕਿਸਾਨਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਰਿਹਾਅ ਕਰਨ ਉਪਰੰਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਨ੍ਹਾਂ ਕਿਸਾਨਾਂ ਦੇ ਕੀਤੇ ਜਾ ਰਹੇ ਸਨਮਾਨ ਦੇ ਸਬੰਧ ’ਚ ਪਿੰਡ ਕੱਦਗਿੱਲ ਵਿਖੇ ਪੁੱਜੇ ਕਿਸਾਨ ਆਗੂ ਜੱਸਾ ਸਿੰਘ ਦਾ ਜੇਲ੍ਹ ਚੋਂ ਰਿਹਾਅ ਹੋਣ ਉਪਰੰਤ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋ ਜੱਸਾ ਸਿੰਘ ਕੱਦਗਿੱਲ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਸਨਮਾਨ ਕੀਤਾ। ਇਸ ਮੌਕੇ ਕਿਸਾਨ ਆਗੂ ਰਤਨ ਸਿੰਘ ਢੰਡ ਦਾ ਵੀ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੀਨੀਅਰੂ ਆਗੂ ਹਰਜੀਤ ਸਿੰਘ ਜੀਤਾ, ਸਖਦੇਵ ਸਿੰਘ ਤੁੱੜ, ਅਵਤਾਰ ਸਿੰਘ ਸਿੰਘ ਚਾਹਲ, ਨਿਰੰਜਨ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਤਰਨਤਾਰਨ ਸ਼ਹਿਰ ਨੇੜੇ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਰਹੀ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿਚ ਵਿਕਣ ਨਹੀ ਦਿਆਂਗੇ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਗੰਨਾ ਮਿੱਲ ਇਸ ਕਰ ਕੇ ਲਗਾਾਈ ਗਈ ਸੀ ਕਿ ਖੇਤਰ ’ਚ ਗੰਨੇ ਦੀ ਫ਼ਸਲ ਦੀ ਕਾਸ਼ਤ ਬਹੁਤ ਹੁੰਦੀ ਹੈ ਤੇ ਕਿਸਾਨ ਇੱਥੇ ਹੀ ਆਪਣਾ ਗੰਨਾ ਵੇਚ ਕੇ ਇੱਥੋਂ ਲਾਭ ਪ੍ਰਾਪਤ ਕਰ ਸਕਣ। ਪਰ ਬਹੁਤ ਸਮਾਂ ਪਹਿਲਾਂ ਇਸ ਨੂੰ ਬੰਦ ਕਰ ਕੇ ਕਿਸਾਨਾਂ ਨੂੰ ਮਿਲਦੀ ਵੱਡੀ ਰਾਹਤ ਸਰਕਾਰ ਵੱਲੋਂ ਖੋਹ ਲਈ ਗਈ। ਕਿਉਂਕਿ ਇਹ ਮਿੱਲ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਸੀ, ਪਰ ਹੁਣ ਸਮੇਂ ਦੀ ਸਰਕਾਰ ਨੇ ਇਸ ਦੀ ਜ਼ਮੀਨ ਨੂੰ ਬਹੁਤ ਹੀ ਸਸਤੇ ਰੇਟਾਂ ’ਤੇ ਵੇਚ ਕੇ ਕਿਸਾਨਾਂ ਦੇ ਹੱਕ ਖੋਹੇ ਜਾ ਰਹੇ ਹਨ। ਜਿਸ ਕਰ ਕੇ ਵੱਖ-ਵੱਖ ਜਥੇਬੰਦੀਆਂ ਨੂੰ ਇਸ ਮਿੱਲ ਨੂੰ ਮੁੜ ਚਾਲੂ ਕਰਾਉਣ ਅਤੇ ਇਸਦੀ ਜ਼ਮੀਨ ਨੂੰ ਨਾ ਵੇਚਣ ਲਈ ਵੱਡਾ ਸੰਘਰਸ਼ ਵਿੱਢਣਾ ਪਿਆ। ਪਰ ਸਮੇ ਦੀ ਸਰਕਾਰ ਨੇ ਸ਼ਾਂਤਮਈ ਰੋਸ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਜ਼ਬਰੀ ਚੁੱਕ ਕੇ ਅਜਿਹੀ ਕਾਰਵਾਈ ਕੀਤੀ ਜਿਸ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਰਿਹਾ। ਇਸ ਮੌਕੇ ਅਜੀਤ ਸਿੰਘ ਲਹੀਆਂ, ਸੁਰਜੀਤ ਸਿੰਘ ਚਾਹਲ, ਕਰਮ ਸਿੰਘ ਤੁੱੜ, ਦਿਲਬਾਗ ਸਿੰਘ ਠੱਠਗੜ, ਕਾਰਜ ਸਿੰਘ ਸਰਾ, ਰਣਜੀਤ ਸਿੰਘ ਢੰਡ, ਹਰਪਾਲ ਸਿੰਘ ਠੱਠਗੜ੍ਹ, ਮਲਕੀਤ ਸਿੰਘ ਕੱਦ ਗਿੱਲ, ਗੋਰਾ ਕੱਦਗਿੱਲ, ਸਰਪੰਚ ਜਸਵੰਤ ਸਿੰਘ ਜੱਟਾ ਕੱਦਗਿੱਲ, ਸਵਿੰਦਰ ਸਿੰਘ ਕੱਦਗਿੱਲ, ਅੰਮ੍ਰਿਤਪਾਲ ਸਿੰਘ, ਸਵਰਨ ਸਿੰਘ, ਪ੍ਰਦੀਪ ਸਿੰਘ, ਪ੍ਰਭਾ ਸਿੰਘ, ਨਿਸ਼ਾਨ ਸਿੰਘ, ਜੋਰਾ ਸਿੰਘ ਆਦਿ ਹਾਜਰ ਸਨ।