500 ਮਰੀਜ਼ਾਂ ਦੀਆਂ ਅੱਖਾਂ ਜਾਂਚੀਆਂ, 100 ਦੇ ਕਰੀਬ ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ
ਸਾਰੇ ਲੋੜਵੰਦ ਮਰੀਜ਼ਾਂ ਨੂੰ ਅੱਖਾਂ ਦਾ ਦਾਰੂ ਤੇ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਗਈਆਂ ਤੇ ਲੋੜ ਅਨੁਸਾਰ ਟੈਸਟ ਵੀ ਕੀਤੇ ਗਏ।
Publish Date: Tue, 03 Mar 2026 05:00 PM (IST)
Updated Date: Wed, 04 Mar 2026 04:02 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਤਰਨਤਾਰਨ ਵੱਲੋਂ 34ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਦੀ ਅਗਵਾਈ ਹੇਠ ਲਾਇਆ ਗਿਆ। ਕੈਂਪ ਦੀ ਪ੍ਰਧਾਨਗੀ ਪ੍ਰਸਿੱਧ ਸਮਾਜ ਸੇਵੀ ਅਭਿਨੰਦਨ ਗੁਪਤਾ ਚੇਅਰਮੈਨ ਗੁਰੂ ਗੋਬਿੰਦ ਸਿੰਘ ਜਨ ਸੇਵਾ ਸੰਮਤੀ ਨੇ ਕੀਤੀ ਅਤੇ ਕੈਂਪ ’ਚ ਮੁੱਖ ਮਹਿਮਾਨ ਵਜੋਂ ਸਰਬਜੀਤ ਸਿੰਘ ਭੁੱਲਰ ਕੌਂਸਲਰ ਅਤੇ ਸਮਾਜ ਸੇਵੀ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਪ੍ਰਸਿੱਧ ਸਮਾਜ ਸੇਵੀ ਅੰਜੂ ਵਰਮਾ, ਸੁਰਿੰਦਰ ਸਿੰਘ ਮੱਲੀ ਕੌਂਸਲਰ, ਕਰਮਜੀਤ ਸਿੰਘ ਅਣਖੀ ਪ੍ਰਸਿੱਧ ਸਮਾਜ ਸੇਵੀ, ਨਰਿੰਦਰ ਸਿੰਘ ਨਾਗੀ ਕੌਂਸਲਰ, ਹੰਸਰਾਜ ਚੌਧਰੀ ਪ੍ਰਧਾਨ ਆਦਿ ਮਹਿਮਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਾਰੇ ਮਹਿਮਾਨਾਂ ਨੇ ਸਿਟੀਜ਼ਨ ਕੌਂਸਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਜਿਵੇਂ ਅੱਖਾਂ ਦੇ ਚੈੱਕਅਪ ਤੇ ਮੁਫ਼ਤ ਆਪ੍ਰੇਸ਼ਨ ਕੈਂਪ, ਲੋੜਵੰਦ ਕੰਨਿਆਵਾਂ ਦੀਆਂ ਸਮੂਹਿਕ ਸ਼ਾਦੀਆਂ, ਲੜਕੀਆਂ ਦੀ ਲੋਹੜੀ ਮਨਾਉਣਾ, ਸਕੂਲ ਦੇ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਆਦਿ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਹਰ ਤਰ੍ਹਾਂ ਦੀ ਮਦਦ ਦਾ ਯਕੀਨ ਦਿਵਾਇਆ। ਰੂਬੀਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਸਾਲਿਕ ਖਾਨ ਦੀ ਟੀਮ ਵੱਲੋਂ ਲਗਭਗ 500 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਜਿਨ੍ਹਾਂ ’ਚੋਂ 100 ਦੇ ਕਰੀਬ ਮਰੀਜ਼ਾਂ ਦੀ ਆਪ੍ਰੇਸ਼ਨ ਵਾਸਤੇ ਚੋਣ ਕੀਤੀ ਗਈ ਤੇ ਉਨ੍ਹਾਂ ਦੇ ਆਪ੍ਰੇਸ਼ਨ ਕਰਨ ਵਾਸਤੇ ਜਲੰਧਰ ਹਸਪਤਾਲ ਵਿਖੇ ਲਿਜਾਇਆ ਗਿਆ। ਸਾਰੇ ਲੋੜਵੰਦ ਮਰੀਜ਼ਾਂ ਨੂੰ ਅੱਖਾਂ ਦਾ ਦਾਰੂ ਤੇ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਗਈਆਂ ਤੇ ਲੋੜ ਅਨੁਸਾਰ ਟੈਸਟ ਵੀ ਕੀਤੇ ਗਏ। ਮਰੀਜ਼ਾਂ ਵਾਸਤੇ ਲੰਗਰ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਕੈਂਪ ਦੀ ਸਫ਼ਲਤਾ ਵਾਸਤੇ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ, ਪੈਟਰਨ ਡਾਕਟਰ ਸੁਖਦੇਵ ਸਿੰਘ ਲਹੁਕਾ ਅਤੇ ਬਲਰਾਜ ਸਿੰਘ ਚਾਵਲਾ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਅਵਤਾਰ ਸਿੰਘ ਤਨੇਜਾ ਸਾਰੇ ਸਾਬਕਾ ਪ੍ਰਧਾਨ, ਹਰਵਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ ਅਤੇ ਮੈਂਬਰ ਸਲਾਹਕਾਰ ਬੋਰਡ, ਹਰਿੰਦਰ ਸਿੰਘ ਪਲਾਸੌਰ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਲਵਲੀ ਜਨਰਲ ਸਕੱਤਰ, ਕਮਲਪ੍ਰੀਤ ਸਿੰਘ ਖਜ਼ਾਨਚੀ, ਸਾਬਕਾ ਸੂਬੇਦਾਰ ਮੁਖਤਾਰ ਸਿੰਘ ਕੈਂਪ ਕਨਵੀਨਰ, ਰੂੜ ਸਿੰਘ ਮਾਸਟਰ ਕਲੋਨੀ, ਇੰਜੀਨੀਅਰ ਜਸਦੀਪ ਸਿੰਘ ਗਾਂਧੀ, ਗੁਲਜਾਰ ਸਿੰਘ ਭੁੱਟੋ, ਸੁਖਦੇਵ ਸਿੰਘ, ਗੁਰਿੰਦਰਬੀਰ ਸਿੰਘ ਧਾਮੀ ਸਾਰੇ ਕੋ ਕਨਵੀਨਰ, ਡਾਕਟਰ ਨਿਰਮਲਜੀਤ ਸਿੰਘ ਵਰਪਾਲ, ਮਾਸਟਰ ਅਮਰਜੀਤ ਸਿੰਘ ਨੈਸ਼ਨਲ ਐਵਾਰਡੀ, ਪ੍ਰਿੰਸੀਪਲ ਫੂਲਾ ਸਿੰਘ, ਹਰਜਿੰਦਰ ਸਿੰਘ ਵਾਲੀਆ ਪੱਤਰਕਾਰ, ਜਸਬੀਰ ਸਿੰਘ ਗਾਂਧੀ, ਜਗਜੀਤ ਸਿੰਘ ਬੈਂਕ ਅਫਸਰ, ਨਰੇਸ਼ ਮਰਵਾਹਾ, ਹੈੱਡ ਮਾਸਟਰ ਗੁਰਦਿਆਲ ਸਿੰਘ, ਪੰਡਿਤ ਜੈਦੀਪ ਭਾਰਗਵ, ਕਸ਼ਮੀਰ ਸਿੰਘ ਓਕੇ ਟੇਲਰ, ਜਸਵਿੰਦਰਪਾਲ ਸਿੰਘ ਜੱਸੀ ਵਸੀਕਾ, ਸਵਿੰਦਰ ਸਿੰਘ ਅਰੋੜਾ ਸਾਬਕਾ ਪ੍ਰਧਾਨ, ਗੋਪਾਲ ਸਿੰਘ ਜੱਸਲ, ਆਦਿ ਮੈਂਬਰ ਸ਼ਾਮਿਲ ਹੋਏ। ਸਿਟੀਜ਼ਨ ਕੌਂਸਲ ਦੇ ਮੈਂਬਰਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿਲਬਾਗ ਸਿੰਘ ਜੋਧਾ ਪ੍ਰਧਾਨ, ਕੁਲਵਿੰਦਰ ਸਿੰਘ ਪਿੰਕਾ, ਮਾਸਟਰ ਗੁਲਬਾਗ ਸਿੰਘ, ਕੁੱਲ ਰਾਜਬੀਰ ਸਿੰਘ ਕੰਗ, ਬਿਕਰਮਜੀਤ ਸਿੰਘ ਕੰਗ, ਹਰਜੀਤ ਸਿੰਘ ਨਾਮਧਾਰੀ, ਮੁੱਖ ਰਾਮ ਸਿੰਘ, ਅਤੇ ਭਾਈ ਧੰਨਾ ਸੇਵਾ ਸੁਸਾਇਟੀ ਵੱਲੋਂ ਲੱਖਾ ਸਿੰਘ, ਅਮਰੀਕ ਸਿੰਘ, ਤੋਂ ਇਲਾਵਾ ਕੁਲਦੀਪ ਸਿੰਘ ਢਿੱਲੋ, ਰਵਿੰਦਰ ਸਿੰਘ ਅਨੰਦ, ਕਿਰਪਾਲ ਸਿੰਘ ਸਾਬਕਾ ਏਜੀਐੱਮ, ਮਾਸਟਰ ਤੇਜਪਾਲ ਸਿੰਘ, ਕਿਰਪਾਲ ਸਿੰਘ ਸਰਹੱਦੀ, ਸਿਟੀਜ਼ਨ ਕੌਂਸਲ ਦੇ ਸਿਲਾਈ ਸੈਂਟਰ ਦੀ ਅਧਿਆਪਕਾ ਲਖਵਿੰਦਰ ਕੌਰ ਅਤੇ ਸਮੂਹ ਲੜਕੀਆਂ ਨੇ ਵੀ ਕੈਂਪ ’ਚ ਵੱਖ-ਵੱਖ ਸੇਵਾਵਾਂ ਨਿਭਾ ਕੇ ਕੈਂਪ ਦੀ ਸਫ਼ਲਤਾ ਵਾਸਤੇ ਯਤਨ ਕੀਤਾ। ਇਸ ਮੌਕੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਹਰਜਿੰਦਰ ਸਿੰਘ ਪੱਟੀ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਸ ਲਈ ਕੌਂਸਲ ਦੇ ਸਮੂਹ ਮੈਂਬਰਾਂ ਨੇ ਉਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਸਿਟੀਜ਼ਨ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਨੇ ਸਾਰੇ ਮੈਂਬਰਾਂ, ਸਹਿਯੋਗੀ ਮੈਂਬਰਾਂ, ਮੀਡੀਆ ਅਤੇ ਪਤਵੰਤਿਆਂ ਦਾ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।