ਮਾਝਾ ਕਾਲਜ ਫਾਰ ਵੂਮੈਨ ਤਰਨਤਾਰਨ ’ਚ ਫੈਸ਼ਨ ਐਂਡ ਫਿਊਜ਼ਨ ਵਿਸ਼ੇ ਅਧੀਨ ਪ੍ਰਦਰਸ਼ਨੀ ਆਯੋਜਿਤ
ਵਸਤਾਂ ’ਚ ਫੁੱਲਦਾਨ, ਬੈਂਗ, ਟਾਈ ਐਂਡ ਡਾਈ ਦੁਪੱਟੇ, ਹੱਥ ਦੀ ਕਢਾਈ ਵਾਲੇ ਕੁੜਤੇ, ਚਟਾਈਆਂ, ਮੈਟ, ਚਾਦਰਾਂ ਤੇ ਸਰਹਾਨੇ ਪ੍ਰਮੁੱਖ ਸਨ
Publish Date: Mon, 09 Feb 2026 03:56 PM (IST)
Updated Date: Tue, 10 Feb 2026 04:00 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਕਾਲਜ ਫਾਰ ਵੂਮੈੱਨ ਤਰਨਤਾਰਨ ’ਚ ਫੈਸ਼ਨ ਡਿਜਾਇਨਿੰਗ ਵਿਭਾਗ ਵੱਲੋਂ ਕਾਲਜ ’ਚ ਚੱਲ ਰਹੇ ਈਕੋ ਕਲੱਬ ਦੇ ਸਹਿਯੋਗ ਨਾਲ ਫੈਸ਼ਨ ਐਂਡ ਫਿਊਜ਼ਨ ਵਿਸ਼ੇ ਅਧੀਨ ਪ੍ਰਦਰਸ਼ਨੀ ਕੀਤੀ ਗਈ। ਇਸ ਪ੍ਰਦਰਸ਼ਨੀ ’ਚ ਵਿਦਿਆਰਥਣਾਂ ਵੱਲੋਂ ਵੇਸਟ ਵਸਤਾਂ ਦੀ ਮੁੜ ਵਰਤੋਂ ਮਿਸ਼ਨ ਅਧੀਨ ਵਿਭਿੰਨ ਪ੍ਰਕਾਰ ਦੀਆਂ ਵਸਤਾਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਵਸਤਾਂ ’ਚ ਫੁੱਲਦਾਨ, ਬੈਂਗ, ਟਾਈ ਐਂਡ ਡਾਈ ਦੁਪੱਟੇ, ਹੱਥ ਦੀ ਕਢਾਈ ਵਾਲੇ ਕੁੜਤੇ, ਚਟਾਈਆਂ, ਮੈਟ, ਚਾਦਰਾਂ ਤੇ ਸਰਹਾਨੇ ਪ੍ਰਮੁੱਖ ਸਨ। ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਹਰਮਿਦਰ ਕੌਰ ਅਨੁਸਾਰ ਸਬੰਧਿਤ ਵਿਭਾਗ ਵੱਲੋਂ ਸਮੇਂ-ਸਮੇਂ ਅਜਿਹੀਆਂ ਸਿਰਜਨਾਤਮਕ ਪ੍ਰਦਰਸ਼ਨੀਆਂ ਕੀਤੀਆਂ ਜਾਂਦੀਆਂ ਹਨ।