ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਦੀ ਹੋਈ ਚੋਣ
ਕਨਵੀਨਰ ਤੇ ਪ੍ਰਧਾਨ ਦੀ ਚੋਣ ਲਈ ਪੰਜ ਮੈਂਬਰਾਂ ਦੀ ਕਮੇਟੀ ਦੀ ਚੋਣ ਕੀਤੀ ਗਈ
Publish Date: Tue, 24 Mar 2026 07:41 PM (IST)
Updated Date: Wed, 25 Mar 2026 04:09 AM (IST)

ਭਾਈ ਸੰਦੀਪ ਸਿੰਘ ਖਾਲੜਾ ਕਨਵੀਨਰ ਅਤੇ ਭਾਈ ਸੰਤੋਖ ਸਿੰਘ ਪੱਟੀ ਚੁਣੇ ਪ੍ਰਧਾਨ ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ : ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਸਮੂਹ ਮੈਂਬਰਾਂ ਦੀ ਇਕੱਤਰਤਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪੱਟੀ ਰੋਡ ਭਿੱਖੀਵਿੰਡ ਵਿਖੇ ਹੋਈ। ਜਿਸ ਦੀ ਆਰੰਭਤਾ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਮੂਲ ਮੰਤਰ ਤੇ ਗੁਰ ਮੰਤਰ ਨਾਲ ਕੀਤੀ ਗਈ। ਉਪਰੰਤ ਕਨਵੀਨਰ ਤੇ ਪ੍ਰਧਾਨ ਦੀ ਚੋਣ ਲਈ ਪੰਜ ਮੈਂਬਰਾਂ ਦੀ ਕਮੇਟੀ ਦੀ ਚੋਣ ਕੀਤੀ ਗਈ, ਜਿਨ੍ਹਾਂ ਨੇ ਪੂਰਨ ਸਰਬ ਸੰਮਤੀ ਤੇ ਇਕਸੁਰਤਾ ਨਾਲ ਭਾਈ ਸੰਦੀਪ ਸਿੰਘ ਖਾਲੜਾ ਨੂੰ ਕਨਵੀਨਰ ਤੇ ਭਾਈ ਸੰਤੋਖ ਸਿੰਘ ਪੱਟੀ ਨੂੰ ਪ੍ਰਧਾਨ ਚੁਣਿਆ। ਕਨਵੀਨਰ ਤੇ ਪ੍ਰਧਾਨ ਵੱਲੋਂ ਆਪਸ ’ਚ ਸਲਾਹ ਮਸ਼ਵਰੇ ਤੋਂ ਬਾਅਦ ਭਾਈ ਹੀਰਾ ਸਿੰਘ ਸੋਹਲ ਮੀਤ ਪ੍ਰਧਾਨ, ਭਾਈ ਨਿਰਮਲ ਸਿੰਘ ਸੁਰਸਿੰਘ ਸਕੱਤਰ, ਭਾਈ ਹਰਚਰਨ ਸਿੰਘ ਉਬੋਕੇ ਮੀਤ ਸਕੱਤਰ, ਭਾਈ ਗੁਰਜੰਟ ਸਿੰਘ ਭਿੱਖੀਵਿੰਡ ਖ਼ਜ਼ਾਨਚੀ, ਸਹਾਇਕ ਭਾਈ ਜਗਜੀਤ ਸਿੰਘ ਅਹਿਮਦਪੁਰ, ਦਸਤਾਰ ਕੋਆਰਡੀਨੇਟਰ ਭਾਈ ਹਰਜੀਤ ਸਿੰਘ ਲਹਿਰੀ, ਹਰਪ੍ਰੀਤ ਸਿੰਘ ਪੱਟੀ, ਭਾਈ ਨਿੰਦਰਪਾਲ ਸਿੰਘ ਇੰਚਾਰਜ ਮਾਲਵਾ ਜ਼ੋਨ, ਪ੍ਰੈੱਸ ਸਕੱਤਰ ਭਾਈ ਗੁਰਪ੍ਰੀਤ ਸਿੰਘ ਸ਼ੈਡੀ ਖਾਲੜਾ, ਮੁੱਖ ਬੁਲਾਰਾ ਭਾਈ ਸੁਖਵਿੰਦਰ ਸਿੰਘ ਖਾਲੜਾ, ਅਜੀਤ ਸਿੰਘ ਘਰਿਆਲਾ ਅਤੇ ਜਗਜੀਤ ਸਿੰਘ ਅਹਿਮਦਪੁਰ ਨੂੰ ਚੁਣਿਆ ਗਿਆ। ਮੈਂਬਰਾਂ ਵਜੋਂ ਆਕਾਸ਼ਦੀਪ ਸਿੰਘ ਪੱਟੀ, ਦਿਲਬਾਗ ਸਿੰਘ ਡੱਲ, ਭਾਈ ਗੁਰਮੀਤ ਸਿੰਘ ਮਾਲੂਵਾਲ, ਵਜ਼ੀਰ ਸਿੰਘ ਆਸਲ, ਸਾਜਨ ਪ੍ਰੀਤ ਸਿੰਘ ਮਰਗਿੰਦਪੁਰਾ, ਭਾਈ ਹਰਪ੍ਰੀਤ ਸਿੰਘ ਮਨਿਆਰੀ ਵਾਲੇ, ਭਾਈ ਭਗਵੰਤ ਸਿੰਘ, ਭਾਈ ਹੁਸਨਦੀਪ ਸਿੰਘ ਸੁਖਮਨਦੀਪ ਸਿੰਘ, ਗਗਨਦੀਪ ਸਿੰਘ ਭਿੱਖੀਵਿੰਡ ਅਤੇ ਰਣਬੀਰ ਸਿੰਘ ਵੀਰਮ ਦੀ ਮੈਂਬਰਾਂ ਵੱਲੋਂ ਚੋਣ ਕੀਤੀ ਗਈ। ਇਸ ਦੇ ਨਾਲ ਹੀ ਭਵਿੱਖ ’ਚ ਕੀਤੇ ਜਾਣ ਵਾਲੇ ਕਾਰਜਾਂ ’ਤੇ ਵਿਚਾਰ-ਚਰਚਾ ਕੀਤੀ ਗਈ। ਅਖੀਰ ਗੁਰੂ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਦਿਆਂ ਆਪਸੀ ਪ੍ਰੇਮ ਪਿਆਰ, ਇਤਫ਼ਾਕ, ਚੜ੍ਹਦੀ ਕਲਾ, ਉੱਚੇ ਕਿਰਦਾਰ ਵਾਲੇ ਗੁਰਸਿੱਖੀ ਜੀਵਨ ਦੀ ਦਾਤ ਝੋਲੀ ’ਚ ਪਾਉਣ ਲਈ ਬੇਨਤੀ ਕੀਤੀ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ ਦੇ ਭਰਾਤਾ ਵੱਲੋਂ ਗੁਰੂ ਜੀ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ।