ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸੈਣ ਭਗਤ ਦੀ 28 ਮੈਂਬਰੀ ਕੋਰ ਕਮੇਟੀ ਦੀ ਚੋਣ
ਨਵੀਂ ਚੁਣੀ ਗਈ ਕੋਰ ਕਮੇਟੀ ਨੂੰ ਕਿਸਾਨੀ ਸੰਘਰਸ਼ ’ਚ ਲੜਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ
Publish Date: Wed, 08 Apr 2026 07:01 PM (IST)
Updated Date: Thu, 09 Apr 2026 04:08 AM (IST)

ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਸ਼ਕਰੀ, ਜ਼ਿਲ੍ਹਾ ਆਗੂ ਜਰਨੈਲ ਸਿੰਘ ਨੂਰਦੀ, ਜ਼ਿਲ੍ਹਾ ਆਗੂ ਫਤਿਹ ਸਿੰਘ, ਜ਼ਿਲ੍ਹਾ ਆਗੂ ਦਿਆਲ ਸਿੰਘ ਮੀਆਂਵਿੰਡ, ਜ਼ਿਲ੍ਹਾ ਆਗੂ ਬਲਜੀਤ ਸਿੰਘ ਝਬਾਲ, ਜ਼ਿਲ੍ਹਾ ਆਗੂ ਉਪਜੀਤ ਕੌਰ ਝਬਾਲ ਵੱਲੋਂ ਜ਼ੋਨ ਸੈਣ ਭਗਤ ਦੀ ਪੁਰਾਣੀ ਚੱਲ ਰਹੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਗਠਨ ਕੀਤੀ ਗਈ। ਇਹ ਕਮੇਟੀ ਜ਼ੋਨ ਦੀਆਂ 21 ਇਕਾਈਆਂ ਵਿੱਚੋਂ ਚੁਣੇ ਗਏ 92 ਡੈਲੀਗੇਟਾਂ ਨੇ ਚੋਣ ਕੀਤੀ। ਜ਼ੋਨ ਕੋਰ ਕਮੇਟੀ ਦੀ ਚੋਣ ਬੜੀ ਪਾਰਦਰਸ਼ੀ ਢੰਗ ਨਾਲ ਸ਼ਾਂਤਮਈ ਮੌਹਾਲ ’ਚ ਕੀਤੀ ਗਈ। ਮੀਟਿੰਗ ਦੇ ਸਾਰੇ ਅਹੁਦੇਦਾਰ ਸਰਬ-ਸੰਮਤੀ ਨਾਲ ਚੁਣ ਲਏ ਗਏ। ਜ਼ੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ, ਸਕੱਤਰ ਹਰਪ੍ਰੀਤ ਸਿੰਘ ਭੁੱਚਰ, ਪ੍ਰੈੱਸ ਸਕੱਤਰ ਕੁਲਜੀਤ ਸਿੰਘ ਛੀਨਾ ਨੇ ਆਪਣੇ ਜ਼ੋਨ ਦੇ ਤਿੰਨ ਸਾਲਾਂ ਦਾ ਲੇਖਾ ਜੋਖਾ ਦਿੱਤਾ ਅਤੇ ਆਪਣੇ ਜ਼ੋਨ ਵੱਲੋਂ ਤਿੰਨ ਸਾਲਾਂ ’ਚ ਕੀਤੇ ਕਾਰਜਾਂ ਦਾ ਵੇਰਵਾ ਦਿੱਤਾ। ਜ਼ਿਲ੍ਹਾ ਆਗੂਆਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਿਧਾਨ ਪੜ੍ਹ ਕੇ ਦੱਸਿਆ ਗਿਆ ਤੇ ਜ਼ੋਨ ਆਗੂਆਂ ਦੀਆਂ ਆਪੋ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਦੱਸੀਆਂ। ਨਵੀਂ ਚੁਣੀ ਗਈ ਕੋਰ ਕਮੇਟੀ ਨੂੰ ਕਿਸਾਨੀ ਸੰਘਰਸ਼ ’ਚ ਲੜਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਤੇ ਵਚਨਬੱਧਤਾ ਲਈ ਗਈ। ਜ਼ੋਨ ਸੈਣ ਭਗਤ ਦੀ ਨਵੀਂ ਬਣੀ ਕੋਰ ਕਮੇਟੀ ਦੀ ਜ਼ੋਨ ਇੰਚਾਰਜ ਜਰਨੈਲ ਸਿੰਘ ਨੂਰਦੀ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਦੀ ਘੋਸ਼ਣਾ ਕੀਤੀ ਗਈ। ਜਿਸ ’ਚ ਸਰਪ੍ਰਸਤ ਸੁਖਵੰਤ ਸਿੰਘ ਗੰਡੀਵਿੰਡ, ਮੰਗਲ ਸਿੰਘ ਭੁੱਚਰ, ਜ਼ੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ, ਜ਼ੋਨ ਜਨਰਲ ਸਕੱਤਰ ਹਰਪ੍ਰੀਤ ਸਿੰਘ ਭੁੱਚਰ, ਮੀਤ ਪ੍ਰਧਾਨ ਲਖਵਿੰਦਰ ਸਿੰਘ ਗੰਡੀਵਿੰਡ, ਰਸ਼ਪਾਲ ਸਿੰਘ ਨਾਗ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਕਸ਼ਮੀਰ ਕੌਰ ਛੀਨਾ, ਖ਼ਜ਼ਾਨਚੀ ਦਲਬੀਰ ਸਿੰਘ ਮੱਲੀ, ਸਹਾਇਕ ਖ਼ਜ਼ਾਨਚੀ ਕਸ਼ਮੀਰ ਸਿੰਘ ਭੁੱਚਰ, ਨਰਿੰਦਰ ਸਿੰਘ ਭੁੱਚਰ, ਪ੍ਰੈੱਸ ਸਕੱਤਰ ਕੁਲਜੀਤ ਸਿੰਘ ਛੀਨਾ, ਸਹਿ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਭੁੱਚਰ, ਸਲਾਹਕਾਰ ਜਸਵਿੰਦਰ ਸਿੰਘ ਛੀਨਾ, ਨਵਤੇਜ ਸਿੰਘ ਗੰਡੀਵਿੰਡ, ਜਥੇਬੰਦਕ ਸਕੱਤਰ, ਮੋਹਨ ਸਿੰਘ ਢੰਡ, ਗੁਰਦੇਵ ਸਿੰਘ ਸਰਾਂ, ਜ਼ੋਨ ਵਲੰਟੀਅਰ ਸੁਪਰਵਾਈਜ਼ਰ ਲਖਵਿੰਦਰ ਸਿੰਘ ਕਸੇਲ, ਸਹਾਇਕ ਸਕੱਤਰ ਪ੍ਰੀਤਮ ਸਿੰਘ, ਮੀਆਂਪੁਰ ਮੈਂਬਰ ਸੁੱਚਾ ਸਿੰਘ ਸੋਹਲ, ਕੁਲਦੀਪ ਸਿੰਘ ਜਗਤਪੁਰਾ, ਕਵਲਜੀਤ ਸਿੰਘ ਨੌਸ਼ਹਿਰਾ ਢਾਲਾ, ਪ੍ਰਿਤਪਾਲ ਸਿੰਘ ਮਾਣਕਪੁਰਾ, ਮੋਹਕਮ ਸਿੰਘ ਚੀਮਾ, ਰੇਸ਼ਮ ਸਿੰਘ ਛਾਪਾ , ਸਰਵਣ ਸਿੰਘ ਲਹੀਆਂ, ਜੈਮਲ ਸਿੰਘ ਮਾੜੀ ਕੰਬੋਕੇ, ਕਸ਼ਮੀਰ ਕੌਰ ਭੂਸੇ, ਨਰਿੰਦਰ ਕੌਰ ਭੁੱਚਰ, ਆਦਿ ਚੁਣੇ ਗਏ। ਇਸ ਚੋਣ ਪ੍ਰਕਿਰਿਆ ’ਚ ਭਾਗ ਲੈਣ ਲਈ ਜ਼ੋਨ ਦੀਆਂ ਸਾਰੀਆਂ ਇਕਾਈਆਂ ’ਚੋਂ ਪ੍ਰਧਾਨ ਸਕੱਤਰ ਤੇ ਸਾਰੀਆਂ ਕਮੇਟੀ ਤੇ ਹੋਰ ਕਿਸਾਨ ਮਜ਼ਦੂਰ ਆਗੂਆਂ ਤੇ ਬੀਬੀਆ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਇਨ੍ਹਾਂ ਸਾਰੇ ਆਗੂਆਂ ਦਾ ਜ਼ਿਲ੍ਹਾ ਆਗੂਆਂ ਵੱਲੋਂ ਧੰਨਵਾਦ ਕੀਤਾ ਗਿਆ ਤੇ ਉਮੀਦ ਕੀਤੀ ਕਿ ਨਵੀਂ ਚੁਣੀ ਹੋਈ ਕਮੇਟੀ ਬਹੁਤ ਵੱਡੇ ਪੱਧਰ ’ਤੇ ਆਪਣਾ ਕੰਮ ਕਰੇਗੀ।