ਈਦ ਨਫ਼ਰਤ ਭੁਲਾ ਕੇ ਆਪਸੀ ਪਿਆਰ ਵਧਾਉਣ ਦਾ ਸੁਨੇਹਾ ਦਿੰਦੀ
ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ 'ਤੇ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ
Publish Date: Sat, 21 Mar 2026 04:06 PM (IST)
Updated Date: Sun, 22 Mar 2026 04:04 AM (IST)

ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਫ਼ਤਿਆਬਾਦ ਦੀ ਇਤਿਹਾਸਕ ਜਾਮਾ ਮਸਜਿਦ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਦਰਜਨ ਭਰ ਵੱਖ-ਵੱਖ ਪਿੰਡਾਂ ਜਿਨ੍ਹਾਂ ’ਚ ਗੋਇੰਦਵਾਲ ਸਾਹਿਬ, ਫ਼ਤਿਆਬਾਦ, ਵੈਰੋਵਾਲ, ਜਲਾਲਾਬਾਦ, ਭਰੋਵਾਲ, ਖੁਵਾਸਪੁਰ, ਜਾਮਾਰਾਏ, ਖਡੂਰ ਸਾਹਿਬ ਆਦਿ ਤੋਂ ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ। ਇਸ ਮੌਕੇ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕਰਨ ਉਪਰੰਤ ਇਕ ਦੂਸਰੇ ਨੂੰ ਗਲੇ-ਮਿਲ ਕੇ ਈਦ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਮੌਲਵੀ ਨਦੀਮ ਅਸ਼ਰਫ ਨੇ ਤਿਉਹਾਰ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਈਦ ਨਫ਼ਰਤ ਭੁਲਾ ਕੇ ਆਪਸੀ ਪਿਆਰ ਵਧਾਉਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ ਤੇ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਕਾਰਨ ਲੋਕ ਆਪਣੀ ਦੂਰੀ ਦੂਰ ਕਰਦੇ ਹਨ ਤੇ ਖੁਸ਼ੀ ਨਾਲ ਜੱਫ਼ੀਆਂ ਪਾ ਕੇ ਸ਼ੁਭ ਕਾਮਨਾਵਾਂ ਤੇ ਇਕ-ਦੂਜੇ ਨੂੰ ਤੋਹਫੇ ਵੀ ਦਿੰਦੇ ਹਨ। ਇਸ ਮੌਕੇ ਗ੍ਰਾਮ ਪੰਚਾਇਤ ਫ਼ਤਿਆਬਾਦ ਦੇ ਸਰਪੰਚ ਡਾ ਜਗਵਿੰਦਰ ਸਿੰਘ ਮਣਕੂ, ਬਲਦੇਵ ਸਿੰਘ ਬੱਲੂ ਜੇਈ, ਬਲਜਿੰਦਰ ਸਿੰਘ ਸਹੋਤਾ ਆਦਿ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਮੌਲਵੀ ਨਦੀਮ ਅਸ਼ਰਫ ਤੋਂ ਇਲਾਵਾ ਇਕਬਾਲ ਖਾਨ, ਅਬੁੱਦਲ ਵਾਜਿਦ ,ਰੌਸ਼ਨਦੀਨ ਬਾਣੀਆਂ, ਲਾਲਦੀਨ ਬਾਣੀਆਂ, ਅਖ਼ਤਰ ਅਲੀ, ਸਵਰਨ ਦੀਨ, ਦਿਲਸ਼ੇਰ ਹੂਸੈਨ, ਜਾਵੇਦ ਖਾਨ, ਮਹੁੰਮਦ ਅਸਗਰ, ਨਈਮ, ਸਰਦੂਬ ਅਲੀ ਤੋਂ ਇਲਾਵਾ ਭਾਰੀ ਗਿਣਤੀ ’ਚ ਮੁਸਲਿਮ ਭਾਈਚਾਰੇ ਨੇ ਈਦ-ਉਲ-ਫਿਤਰ ਦੇ ਤਿਉਹਾਰ ’ਚ ਸ਼ਮੂਲੀਅਤ ਕੀਤੀ।