ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਪੁਤਲਾ ਫੂਕ ਰੋਸ ਪ੍ਰਦਰਸ਼ਨ ’ਚ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੇਨ ਬਾਜ਼ਾਰ ਚੌਕ ਦੇ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ
Publish Date: Mon, 02 Mar 2026 06:03 PM (IST)
Updated Date: Tue, 03 Mar 2026 04:06 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਤਰਨਤਾਰਨ ਦੇ ਆਗੂ ਗੁਰਮੀਤ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ ਮਾਸਟਰ ਕੇਡਰ ਯੂਨੀਅਨ ਪੰਜਾਬ, ਗੁਰਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਈਟੀਯੂ ਪੰਜਾਬ, ਮਨਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਯੂਨੀਅਨ, ਜਨਰਲ ਸਕੱਤਰ ਸੁਖਦੇਵ ਰਾਜ, ਸੁਖਵਿੰਦਰ ਸਿੰਘ ਧਾਮੀ ਦੀ ਸਾਂਝੀ ਅਗਵਾਈ ਵਿਚ ਟੈਟ ਦੇ ਮਸਲੇ ਨੂੰ ਲੈ ਕੇ ਅਤੇ ਪੰਜਾਬ ਦੇ ਕਰਮਚਾਰੀਆਂ ਦੀ ਵਿੱਤੀ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਅੱਖੇ ਪਰੋਖੇ ਕਰਨ ਦੇ ਵਿਰੋਧ ਵਿਚ ਗਾਂਧੀ ਪਾਰਕ ’ਚ ਇਕੱਠੇ ਹੋ ਕੇ ਚਾਰ ਖੱਬਾ ਚੌਕ ਤਰਨਤਾਰਨ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ । ਇਸ ਮੌਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਆਗੂ ਗੁਰਮੀਤ ਭੁੱਲਰ, ਗੁਰਵਿੰਦਰ ਸਿੰਘ, ਸੁਖਵਿੰਦਰ ਧਾਮੀ, ਰਸ਼ਪਾਲ ਸਿੰਘ, ਗੁਰਪ੍ਰੀਤ ਸਿੰਘ, ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਨੂੰ 16 ਫੀਸਦੀ ਡੀਏ ਦੀ ਬਕਾਇਆ ਕਿਸ਼ਤ ਪੇਂਡੂ ਭੱਤਾ ਏਸੀਪੀ ਪੁਰਾਣੀ ਪੈਨਸ਼ਨ ’ਤੇ ਪੰਜਾਬ ਸਰਕਾਰ ਚੁੱਪੀ ਧਾਰੀ ਬੈਠੀ ਹੈ ਅਤੇ ਹੁਣ ਟੈਟ ਦੇ ਮਸਲੇ ਨੂੰ ਵੀ ਹੱਲ ਕਰਨ ਦੀ ਬਜਾਏ ਅਧਿਆਪਕਾਂ ਨੂੰ ਰੋਜ਼ ਨਵੀਆਂ-ਨਵੀਆਂ ਚਿੱਠੀਆਂ ਪਾ ਕੇ ਉਲਝਾਇਆ ਜਾ ਰਿਹਾ, ਮਾਨਸਿਕ ਪਰੇਸ਼ਾਨੀ ਦਿੱਤੀ ਜਾ ਰਹੀ ਹੈ, ਅਧਿਆਪਕਾਂ ਤੋਂ ਵੱਡੇ ਪੱਧਰ ’ਤੇ ਗੈਰ ਵਿੱਦਿਅਕ ਕੰਮ ਲੈ ਕੇ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਟੈਟ ਨੂੰ ਲੈ ਕੋਈ ਯੋਗ ਹੱਲ ਨਾ ਕੱਢਿਆ ਗਿਆ ਜਾਂ ਸੁਪਰੀਮ ਕੋਰਟ ’ਚ ਬਣਦੀ ਰਿਵਿਊ ਪਟੀਸ਼ਨ ਨਾ ਪਾਈ ਅਤੇ 16 ਫੀਸਦੀ ਰਹਿੰਦਾ ਡੀਏ ਦਾ ਬਕਾਇਆ ਜਾਰੀ ਨਾ ਕੀਤਾ, ਪੁਰਾਣੀ ਪੈਨਸ਼ਨ ਜਲਦੀ ਬਹਾਲ ਨਾ ਕੀਤੀ, ਬੰਦ ਕੀਤੇ ਸਾਰੇ ਭੱਤੇ, ਪੇਂਡੂ ਭੱਤਾ ਏਸੀਪੀ ਜਲਦੀ ਜਾਰੀ ਨਾ ਕੀਤੇ ਤਾਂ ਆਉਣ ਵਾਲੇ ਦਿਨ੍ਹਾਂ ਵਿਚ ਪੰਜਾਬ ਸਰਕਾਰ ਖਿਲਾਫ਼ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਤਿੱਖੇ ਸੰਘਰਸ਼ ਵਿੱਢੇਗੀ। ਪੁਤਲਾ ਫੂਕ ਰੋਸ ਪ੍ਰਦਰਸ਼ਨ ’ਚ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੇਨ ਬਾਜ਼ਾਰ ਚੌਕ ਦੇ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਦਿਲਬਾਗ ਸਿੰਘ, ਜੁਗਰਾਜ ਸਿੰਘ, ਵਿਕਰਮ ਸਿੰਘ, ਜਗਰੂਪ ਕੌਰ, ਅਮਨਦੀਪ ਕੌਰ, ਨਵਪ੍ਰੀਤ ਕੌਰ, ਸਰਮੀਲੀ, ਪ੍ਰਭਜੋਤ ਸਿੰਘ, ਰਾਜਨ ਸੀਐੱਚਟੀ ਬਿਕਰਮਜੀਤ ਸਿੰਘ ਪੱਟੀ, ਮਨਜੀਤ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਨੱਥੂਪੁਰ, ਮਨਜੀਤ ਪਾਰਸ ਆਦਿ ਅਧਿਆਪਕ ਹਾਜਰ ਹੋਏ।