ਬੋਲੇਪਣ ਦੇ ਲੱਛਣ ਸਮੇਂ ਸਿਰ ਪਛਾਣ ਕੇ ਇਲਾਜ ਸੰਭਵ : ਡਾ. ਰੰਧਾਵਾ
ਬੋਲੇਪਣ ਦੇ ਲੱਛਣਾਂ ਦਾ ਸਮੇਂ ਸਿਰ ਪਤਾ ਲੱਗਣ ’ਤੇ ਬਚਾਅ ਸੰਭਵ : ਡਾ. ਰੰਧਾਵਾ
Publish Date: Thu, 15 Jan 2026 05:19 PM (IST)
Updated Date: Fri, 16 Jan 2026 04:04 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ,ਤਰਨਤਾਰਨ : ਬੋਲਾਪਣ ਇਕ ਗੰਭੀਰ ਬਿਮਾਰੀ ਹੈ, ਸਮੇਂ ਸਿਰ ਇਸਦੇ ਲੱਛਣ ਪਛਾਣ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਘੱਟ ਸੁਣਾਈ ਦੇਣਾ, ਗਲ ਨੂੰ ਸਮਝਣ ਵਿਚ ਪ੍ਰੇਸ਼ਾਨੀ, ਕੰਨਾਂ ’ਚ ਛਾਂ-ਛਾਂ ਦੀਆਂ ਆਵਾਜਾ ਆਉਣਾ, ਕੰਨ ਵਿਚ ਕੁਝ ਫਸਿਆ ਹੋਣਾ, ਟੀਵੀ ਤੇ ਰੇਡੀਓ ਦੀ ਅਵਾਜ਼ ਉੱਚੀ ਕਰ ਕੇ ਸੁਣਨਾ, ਕੰਨ ਵਿਚ ਰੇਸ਼ਾ ਵਗਣਾ, ਸਾਹਮਣੇ ਵਾਲੇ ਦੀ ਗਲ ਸਮਝ ਨਾ ਅਉਣਾ ਅਤੇ ਗਲਤ ਉਤਰ ਦੇਣਾ, ਕੰਨ ਵਿਚ ਦਰਦ ਰਹਿਣਾ, ਚੱਕਰ ਆਉਣਾ ਆਦਿ ਬੋਲੇਪਣ ਦੇ ਲੱਛਣ ਹੋ ਸਕਦੇ ਹਨ। ਇਹ ਜਾਣਕਾਰੀ ਈਐੱਨਟੀ ਸਰਜਨ ਡਾ.ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਡਾ. ਰੰਧਾਵਾ ਨੇ ਕਿਹਾ ਕੰਨ ਦੇ ਬੋਲੇਪਣ ਦੇ ਕਈ ਕਾਰਨ ਹਨ ਜਿਵੇਂ ਉਮਰ ਵੱਧਣ ਨਾਲ ਤੇ ਜ਼ਿਆਦਾ ਸ਼ੋਰ ਸ਼ਰਾਬੇ ਵਾਲੀ ਜਗ੍ਹਾ ’ਤੇ ਜਿਆਦਾ ਕੰਮ ਕਰਨ ਨਾਲ ਕੰਨ ਦਾ ਅੰਦਰ ਵਾਲਾ ਹਿੱਸਾ ਤੇ ਕੰਨ ਦੀਆਂ ਨਾੜਾ ਕਮਜ਼ੋਰ ਹੋ ਜਾਂਦੀਆਂ ਹਨ, ਕੰਨ੍ਹਾਂ ਵਿਚ ਇਨਫੈਕਸ਼ਨ ਅਤੇ ਕੰਨ ਦਾ ਪਰਦਾ ਫਟਿਆ ਹੋਣਾ, ਕੰਨ ਵਿਚ ਕੋਈ ਟਿਉਮਰ ਜਾ ਹੱਡੀ ਵਧੀ ਹੋਣਾ, ਕੰਨ ਵਿਚ ਵੈਕਸ ਜਾ ਫੰਗਸ ਹੋਣਾ ਆਦਿ ਹਨ। ਉਨ੍ਹਾਂ ਦੱਸਿਆ ਕਿ ਅਗਰ ਕੋਈ ਵਿਅਕਤੀ ਉਕਤ ਕੰਨ ਦੇ ਉਕਤ ਲੱਛਣਾਂ ਤੋਂ ਪੀੜ੍ਹਤ ਹੈ, ਤਾਂ ਤਰੁੰਤ ਮਾਹਿਰ ਡਾਕਟਰ ਪਾਸ ਆਪਣਾ ਚੈਕਅਪ ਕਰਵਾਉ ਤਾਂ ਕਿ ਬਿਮਾਰੀ ਗੰਭੀਰ ਨਾ ਬਣੇ।