ਸਿਵਲ ਹਸਪਤਾਲ ਤਰਨਤਾਰਨ ਦੇ ਡਾਕਟਰਾਂ ਨੇ 4 ਕਿੱਲੋਂ ਦੀ ਰਸੌਲੀ ਕੱਢ ਕੇ ਬਚਾਈ ਮਰੀਜ਼ ਦੀ ਜਾਨ
ਸਰਜੀਕਲ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਵੱਖ-ਵੱਖ ਬਿਮਾਰੀਆਂ ਨੂੰ ਲੈ ਕੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਤੇ ਰਸੌਲੀ ਦਾ ਆਪ੍ਰੇਸ਼ਨ ਪੇਚੀਦਾ ਆਪ੍ਰੇਸ਼ਨ ਸੀ
Publish Date: Sat, 17 Jan 2026 06:53 PM (IST)
Updated Date: Sun, 18 Jan 2026 04:16 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿਚ ਐੱਸਐੱਮਓ ਡਾਕਟਰ ਨੀਰਜ ਲਤਾ ਦੀ ਦੇਖ-ਰੇਖ ਸਦਕਾ ਸਿਵਲ ਹਸਪਤਾਲ ਤਰਨਤਾਰਨ ਦੇ ਡਾਕਟਰਾਂ ਵੱਲੋਂ ਇਕ ਔਰਤ ਦੇ ਪੇਟ ’ਚੋਂ 4 ਕਿੱਲੋ ਦੀ ਰਸੌਲੀ ਕੱਢਣ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ। ਜੋ ਹੁਣ ਤੱਕ ਸਿਵਲ ਹਸਪਤਾਲ ’ਚ ਰਸੌਲੀ ਦਾ ਸਭ ਤੋਂ ਵੱਡਾ ਆਪ੍ਰੇਸ਼ਨ ਹੈ। ਇਸ ਸਬੰਧੀ ਸਰਜੀਕਲ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਵੱਖ-ਵੱਖ ਬਿਮਾਰੀਆਂ ਨੂੰ ਲੈ ਕੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਤੇ ਰਸੌਲੀ ਦਾ ਆਪ੍ਰੇਸ਼ਨ ਪੇਚੀਦਾ ਆਪ੍ਰੇਸ਼ਨ ਸੀ। ਜਿਸ ’ਚ ਸਾਡੀ ਸਾਰੀ ਟੀਮ ਨੇ ਸਾਥ ਦਿੱਤਾ, ਜਿਸ ਕਾਰਨ ਇਕ ਔਰਤ ਦੇ ਪੇਟ ’ਚੋਂ 4 ਕਿੱਲੋ ਦੀ ਰਸੌਲੀ ਕੱਢ ਕੇ ਸਫ਼ਲ ਆਪ੍ਰੇਸ਼ਨ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਟੀਮ ਜਿਸ ’ਚ ਡਾ. ਗੁਰਪ੍ਰੀਤ ਸਿੰਘ ਸਰਜਨ, ਡਾਕਟਰ ਰਾਜਪਿੰਦਰ ਕੌਰ, ਐੱਨਸਥੀਸੀਆ, ਡਾਕਟਰ ਕਿਰਤੀ, ਡਾਕਟਰ ਹਰਮਨ ਕੌਰ ਸਟਾਫ਼ ਨਰਸ ਰਾਜਵਿੰਦਰ ਕੌਰ, ਪ੍ਰਭਜੋਤ ਕੌਰ ਓਟੀ ਟੈਕਨੀਸ਼ੀਅਨ, ਨਿਰਮਲ ਕੌਰ ਅਤੇ ਲਵਪ੍ਰੀਤ ਸਿੰਘ ਹਾਜ਼ਰ ਸਨ। ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ’ਚ ਹਰ ਪ੍ਰਕਾਰ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਹੂਲਤ ਹਸਪਤਾਲ ’ਚ ਮੌਜੂਦ ਹੈ। ਜਿਸ ਦਾ ਆਮ ਲੋਕ ਫ਼ਾਇਦਾ ਲੈ ਸਕਦੇ ਹਨ। ਇਸ ਮੌਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡਾ. ਗੁਰਪ੍ਰੀਤ ਸਿੰਘ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ।