ਗਊ ਰੱਖਿਆ ਦੇ ਸਨਮਾਨ ’ਚ ਭਾਰਤ ਭਰ ’ਚ ਦਿੱਤੇ ਜਾਣਗੇ ਐੱਸਡੀਐੱਮਜ਼ ਨੂੰ ਮੰਗ ਪੱਤਰ
ਗਊ ਰੱਖਿਆ ਦੇ ਸਨਮਾਨ ‘ਚ ਭਾਰਤ ਭਰ ਵਿਚ ਦਿੱਤੇ ਜਾਣਗੇ ਐੱਸਡੀਐੱਮਜ਼ ਨੂੰ ਮੰਗ ਪੱਤਰ
Publish Date: Mon, 23 Mar 2026 05:01 PM (IST)
Updated Date: Tue, 24 Mar 2026 04:02 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਗੋਪਾਲ ਗਊਸ਼ਾਲਾ ਪੰਡੋਰੀ ਗੋਲਾ ਵਿਖੇ ਮੀਟਿੰਗ ਰਾਸ਼ਟਰੀ ਭਗਵਾ ਸੈਨਾ ਸੰਗਠਨ ਦੇ ਪੰਜਾਬ ਮੀਡੀਆ ਇੰਚਾਰਜ ਬੀਐੱਸ ਸਾਹਿਲ ਦੀ ਅਗਵਾਈ ਹੇਠ ਕੀਤੀ ਗਈ। ਜਿਸ ’ਚ ਵਿਸ਼ੇਸ਼ ਤੌਰ ’ਤੇ ਸੁਆਮੀ ਨਾਰਾਇਣ ਗਿਰੀ ਹਰਿਦੁਆਰਾ ਵਾਲੇ ਤੇ ਰਾਸ਼ਟਰੀ ਭਗਵਾਂ ਸੈਨਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਸੁਆਮੀ ਨਾਰਾਇਣ ਗਿਰੀ ਨੇ ਕਿਹਾ ਕਿ ਪੂਰੇ ਭਾਰਤ ’ਚ ਗਊ ਮਾਤਾ ਦੇ ਸਨਮਾਨ ’ਚ ਇਕ ਮੁਹਿੰਮ ਸ਼ੂਰੂ ਕੀਤੀ ਜਾ ਰਹੀ ਹੈ। ਜਿਸ ਦਾ ਮੁੱਖ ਮਕਸਦ ਗਊ ਮਾਤਾ ਦੀ ਸੁਰੱਖਿਆ ਤੇ ਸੰਭਾਲ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਪੂਰੇ ਭਾਰਤ ’ਚ 27 ਅਪ੍ਰੈਲ ਨੂੰ ਕੀਤੀ ਜਾਵੇਗੀ। ਜਿਸ ਤਹਿਤ ਪੂਰੇ ਭਾਰਤ ’ਚ ਗਊ ਪ੍ਰੇਮੀ ਸ਼ਾਂਤਮਈ ਤਰੀਕੇ ਨਾਲ ਆਪਣੇ-ਆਪਣੇ ਤਹਿਸੀਲ ਪੱਧਰ ’ਤੇ ਐੱਸਡੀਐੱਮ ਨੂੰ ਕੇਂਦਰ ਸਰਕਾਰ ਦੇ ਨਾਂਅ ਮੰਗ ਪੱਤਰ ਦੇਣਗੇ। ਇਸ ਮੌਕੇ ਗਊਸ਼ਾਲਾ ਦੇ ਪ੍ਰਬੰਧਕ ਵੱਲੋਂ ਸੁਆਮੀ ਨਾਰਾਇਣ ਗਿਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਚਿਨ ਬਹਿਲ ਪ੍ਰਧਾਨ ਸ਼ਿਵ ਸੈਨਾ ਰਾਸ਼ਟਰਵਾਦੀ, ਗਊਸ਼ਾਲਾ ਦੇ ਪ੍ਰਬੰਧਕ ਹਰਿੰਦਰ ਅਗਰਵਾਲ, ਅਸ਼ਵਨੀ ਮਦਾਨ, ਜਸਵਿੰਦਰ ਗਿਲਹੋਤਰਾ ਤੋਂ ਇਲਾਵਾ ਐਡਵੋਕੇਟ ਆਦੇਸ਼ ਅਗਨੀਹੋਤਰੀ, ਗੁਰਿੰਦਰ ਸਿੰਘ ਟਿੰਕੂ, ਅਰੁਣ ਕੁਮਾਰ ਗੱਬਰ, ਆਰਐੱਨ ਸਿੰਘ, ਮਨਦੀਪ ਮਨੀ, ਅਭਿਸ਼ੇਕ ਕਾਲੀਆ, ਹੈਰੀ ਸ਼ਰਮਾ ਤੋਂ ਇਲਾਵਾ ਗਊ ਪ੍ਰੇਮੀ ਮੌਜੂਦ ਸਨ।