ਮੋਬਾਈਲ ’ਤੇ ਲਿੰਕ ਖੋਲ੍ਹਿਆ, ਕਰੈਡਿਟ ਕਾਰਡ ’ਚੋਂ ਗਏ 2.45 ਲੱਖ
ਮੋਬਾਈਲ ’ਤੇ ਲਿੰਕ ਖੋਲਿਆ, ਕਰੈਡਿਟ ਕਾਰਡ ’ਚੋਂ ਗਏ 2.45 ਲੱਖ
Publish Date: Fri, 20 Mar 2026 08:07 PM (IST)
Updated Date: Sat, 21 Mar 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਮੋਬਾਈਲ ਫੋਨ ਉੱਪਰ ਆਏ ਲਿੰਕ ਨੂੰ ਖੋਲ੍ਹਣਾ ਇਕ ਵਿਅਕਤੀ ਨੂੰ ਉਸ ਵੇਲੇ ਭਾਰੀ ਪੈ ਗਿਆ, ਜਦੋਂ ਉਨ੍ਹਾਂ ਦੇ ਕਰੈਡਿਟ ਕਾਰਡ ਵਿੱਚੋਂ 2.45 ਲੱਖ ਦੀ ਆਨਲਾਈ ਠੱਗੀ ਹੋ ਗਈ। ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਜਾਂਚ ਕਰਨ ਉਪਰੰਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਹਰਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਬਰਗਾੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 25 ਸਤੰਬਰ 2025 ਨੂੰ ਉਸਦੇ ਮੋਬਾਈਲ ਫੋਨ ’ਤੇ ਇਕ ਲਿੰਕ ਆਇਆ ਸੀ। ਜਦੋਂ ਉਨ੍ਹਾਂ ਨੇ ਉਕਤ ਲਿੰਕ ਨੂੰ ਖੋਲ੍ਹਿਆ ਤਾਂ ਉਸਦੈ ਕਰੈਡਿਟ ਕਾਰਡ ਵਿੱਚੋਂ 98 ਹਜ਼ਾਰ 888, 97 ਹਜ਼ਾਰ ਅਤੇ 50 ਹਜ਼ਾਰ ਰੁਪਏ ਦੀ ਠੱਗੀ ਹੋ ਗਈ। ਉਸ ਨੂੰ 2 ਲੱਖ 45 ਹਜ਼ਾਰ ਦੀ ਇਸ ਠੱਗੀ ਬਾਰੇ 12 ਅਕਤੂਬਰ ਨੂੰ ਪਤਾ ਲੱਗਾ। ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਥਾਣਾ ਸਾਈਬਰ ਕ੍ਰਾਈਮ ਤਰਨਤਾਰਨ ਵਿਚ ਦਰਜ ਕੀਤੇ ਗਏ ਉਕਤ ਕੇਸ ਦੀ ਅਗਲੀ ਜਾਂਚ ਏਐੱਸਆਈ ਜਸਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।